MyJio app ’ਚ ਆਇਆ ਨਵਾਂ ਫੀਚਰ, ਰੀਚਾਰਜ ਕਰਨ ’ਚ ਹੋਵੇਗੀ ਆਸਾਨੀ

ਗੈਜੇਟ ਡੈਸਕ– ਰਿਲਾਇੰਸ ਜਿਓ ਨੇ ਆਪਣੇ ਗਾਹਕਾਂ ਲਈ ਇਕ ਨਵਾਂ ਡਿਜੀਟਲ ਅਸਿਸਟੈਂਟ ਪੇਸ਼ ਕੀਤਾ ਹੈ, ਜਿਸ ਦਾ ਨਾਂ Jio Saarthi ਰੱਖਿਆ ਹੈ। ਮਾਈ ਜਿਓ ਐਪ ’ਚ ਇੰਟੀਗ੍ਰੇਟਿਡ ਇਸ ਡਿਜੀਟਲ ਅਸਿਸਟੈਂਟ ਰਾਹੀਂ ਗਾਹਕਾਂ ਨੂੰ ਹੁਣ ਰੀਚਾਰਜ ਕਰਨ ’ਚ ਆਸਾਨੀ ਹੋਵੇਗੀ। ਇਸ ਅਸਿਸਟੈਂਟ ਰਾਹੀਂ ਕੰਪਨੀ ਦਾ ਮਕਸਦ ਆਨਲਾਈਨ ਰੀਚਾਰਜ ਨੂੰ ਉਤਸ਼ਾਹ ਦੇਣਾ ਹੈ।

ਇਸ ਨੂੰ ਖਾਸ ਤੌਰ ’ਤੇ ਉਨ੍ਹਾਂ ਗਾਹਕਾਂ ਲਈ ਲਾਂਚ ਕੀਤਾ ਗਿਆ ਹੈ ਜੋ ਅਜੇ ਵੀ ਦੁਕਾਨਾਂ ’ਤੇ ਜਾ ਕੇ ਰੀਚਾਰਜ ਕਰਵਾਉਂਦੇ ਹਨ। ਨਵਾਂ ਡਿਜੀਟਲ ਅਸਿਸਟੈਂਟ ਗਾਹਕਾਂ ਨੂੰ ਗਾਈਡ ਕਰੇਗਾ, ਜਿਸ ਨਾਲ ਉਹ ਆਸਾਨੀ ਨਾਲ ਆਨਲਾਈਨ ਰੀਚਾਰਜ ਕਰ ਸਕਣ। ਆਓ ਜਾਣਦੇ ਹਾਂ ਕਿਵੇਂ ਰੀਚਾਰਜ ਕਰਨ ’ਚ ਗਾਹਕਾਂ ਦੀ ਮਦਦ ਕਰੇਗਾ ਸਾਰਥੀ ਡਿਜੀਟਲ ਅਸਿਸਟੈਂਟ…

ਜਿਓ ਸਾਰਥੀ ਅਸਿਸਟੈਂਟ ਰਾਹੀਂ ਗਾਹਕਾਂ ਨੂੰ ਸਟੈੱਪ-ਬਾਈ-ਸਟੈੱਪ ਰੀਚਾਰਜ ਕਰਨ ਦੀ ਪ੍ਰਕਿਰਿਆ ਦੀ ਜਾਣਕਾਰੀ ਦਿੱਤੀ ਜਾਵੇਗੀ। ਇਹ ਅਸਿਸਟੈਂਟ ਗਾਹਕਾਂ ਨੂੰ ਦੱਸੇਗਾ ਕਿ ਉਨ੍ਹਾਂ ਨੂੰ ਕਿਥੇ ਅਤੇ ਕਿਵੇਂ ਆਪਣੇ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਜਾਣਕਾਰੀ ਦਰਜ ਕਰਨੀ ਹੈ। ਗਾਹਕਾਂ ਲਈ ਸ਼ੁਰੂਆਤ ’ਚ ਇਸ ਨੂੰ ਹਿੰਦੀ ਅਤੇ ਅੰਗਰੇਜੀ ਭਾਸ਼ਾ ’ਚ ਪੇਸ਼ ਕੀਤਾ ਗਿਆ ਹੈ। ਜਲਦੀ ਹੀ ਕੰਪਨੀ ਇਸ ਨੂੰ 12 ਖੇਤਰੀ ਭਾਸ਼ਾਵਾਂ ਦੀ ਸਪੋਰਟ ਨਾਲ ਵੀ ਲਾਂਚ ਕਰੇਗੀ।

ਇਸ ਲਈ ਗਾਹਕਾਂ ਨੂੰ ਮਾਈ ਜਿਓ ਐਪ ਦੇ ਲੇਟੈਸਟ ਵਰਜਨ ਨੂੰ ਇੰਸਟਾਲ ਕਰਨਾ ਹੋਵੇਗਾ। ਸਾਰਥੀ ਡਿਜੀਟਲ ਅਸਿਸਟੈਂਟ ਦਾ ਇਸਤੇਮਾਲ ਕਰਨ ਲਈ ਗਾਹਕਾਂ ਨੂੰ ਸਭ ਤੋਂ ਪਹਿਲਾਂ ਰੀਚਾਰਜ ਬਟਨ ’ਤੇ ਕਲਿੱਕ ਕਰਨਾ ਹੋਵੇਗਾ, ਜਿਸ ਤੋਂ ਬਾਅਦ ਇਹ ਆਈਕਨ ਉਨ੍ਹਾਂ ਨੂੰ ਨਜ਼ਰ ਆਉਣ ਲੱਗੇਗਾ।

ਵਾਇਸ ਬੇਸਡ ਦਿਸ਼ਾ-ਨਿਰਦੇਸ਼ ਪਾਉਣ ਲਈ ਜਿਓ ਗਾਹਕਾਂ ਨੂੰ ਸਭ ਤੋਂ ਪਹਿਲਾਂ ਇਸ ਫਲੋਟਿੰਗ ਅਸਿਸਟੈਂਟ ’ਤੇ ਟੈਪ ਕਰਨਾ ਹੋਵੇਗਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰੀਚਾਰਜ ਅਤੇ ਭੁਗਤਾਨ ਬਾਰੇ ਗਾਈਡ ਕੀਤਾ ਜਾਵੇਗਾ। ਅਜਿਹੇ ’ਚ ਜੋ ਗਾਹਕ ਡਿਜੀਟਲ ਪੇਮੈਂਟ ਦੀ ਪ੍ਰਕਿਰਿਆ ਨੂੰ ਮੁਸ਼ਕਿਲ ਸਮਝ ਕੇ ਆਨਲਾਈਨ ਰੀਚਾਰਜ ਕਰਨ ਤੋਂ ਘਬਰਾਉਂਦੇ ਹਨ, ਉਨ੍ਹਾਂ ਲਈ ਇਹ ਮਦਦਗਾਰ ਸਾਬਤ ਹੋਵੇਗਾ।

Leave a Reply

Your email address will not be published. Required fields are marked *