Kawasaki ਨੇ ਲਾਂਚ ਕੀਤਾ ਨਵਾਂ ਰੈਟਰੋ ਸਟਾਈਲ ਮੋਟਰਸਾਈਕਲ, ਕੀਮਤ 7.99 ਲੱਖ ਰੁਪਏ

ਆਟੋ ਡੈਸਕ– ਕਾਵਾਸਾਕੀ ਨੇ ਆਪਣੇ ਸਾਨਦਾਰ ਰੈਟਰੋ ਸਟਾਈਲ ਮੋਟਰਸਾਈਕਲ W800 Street ਨੂੰ ਆਖਿਰਕਾਰ ਲਾਂਚ ਕਰ ਦਿੱਤਾ ਹੈ। ਭਾਰਤੀ ਬਾਜ਼ਾਰ ’ਚ ਇਸ ਮੋਟਰਸਾਈਕਲ ਦੀ ਕੀਮਤ ਕੰਪਨੀ 7.99 ਲੱਖ ਰੁਪਏ ਐਕਸ-ਸ਼ੋਅਰੂਮ (ਪੈਨ ਇੰਡੀਆ) ਰੱਖੀ ਹੈ। ਇਸ ਮੋਟਰਸਾਈਕਲ ’ਚ ਲੱਗੇ LED ਹੈੱਡਲੈਂਪਸ, ਸ਼ਾਨਦਾਰ ਫਿਊਲ ਟੈਂਕ ਅਤੇ ਡਿਊਲ ਕ੍ਰੋਮ ਐਗਜਾਸਟ ਪਾਈਪਸ ਇਸ ਨੂੰ ਸ਼ਾਨਦਾਰ ਲੁੱਕ ਦਿੰਦੇ ਹਨ। ਇਸ ਵਿਚ ਸਪੀਡੋਮੀਟਰ ਅਤੇ ਟੈਕੋਮੀਟਰ ਲਈ ਡਿਊਲ ਪੌਡ ਇੰਸਟਰੂਮੈਂਟ ਕਲੱਸਟਰ ਦਿੱਤਾ ਗਿਆ ਹੈ। ਚਾਲਕ ਨੂੰ ਇਸ ਨੂੰ ਚਲਾਉਂਦੇ ਸਮੇਂ ਆਰਾਮਦਾਇਕ ਰਾਈਡਿੰਗ ਪੋਜ਼ੀਸ਼ਨ ਅਤੇ ਲਾਈਟਵੇਟ ਸਪੋਰਟੀ ਹੈਂਡਲਿੰਗ ਮਿਲਦੀ ਹੈ। 

Leave a Reply

Your email address will not be published. Required fields are marked *