Google-Cisco ਨੇ ਮਿਲਾਇਆ ਹੱਥ, ਦੇਣਗੇ ਫ੍ਰੀ ਪਬਲਿਕ ਵਾਈ-ਫਾਈ ਸੁਵਿਧਾ

ਗੈਜੇਟ ਡੈਸਕ– ਨੈੱਟਵਰਕ ਹਾਰਡਵੇਅਰ ਕੰਪਨੀ ਸਿਸਕੋ ਨੇ  ਕਿਹਾ ਕਿ ਉਸ ਨੇ ਅਗਲੇ ਦੋ ਮਹੀਨਿਆਂ ’ਚ ਬੈਂਗਲੁਰੂ ’ਚ 200 ਸਥਾਨਾਂ ’ਤੇ ਫ੍ਰੀ ਹਾਈ-ਸਪੀਡ ਪਬਲਿਕ ਵਾਈ-ਫਾਈ ਸੁਵਿਧਾ ਸ਼ੁਰੂ ਕਰਨ ਲਈ ਗੂਗਲ ਨਾਲ ਸਾਂਝੇਦਾਰੀ ਕੀਤੀ ਹੈ।

ਪ੍ਰਮੁੱਖ ਟੈੱਕ ਕੰਪਨੀ ਸਿਸਕੋ ਨੇ ਇਥੇ ਆਪਣੇ ਇੰਡੀਆ ਸਮਿਟ ਪ੍ਰੋਗਰਾਮ ’ਚ ਇਸ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਇਹ ਵਾਈ-ਫਾਈ ਜੋਨਸ ਸ਼ਹਿਰ ਦੇ ਜ਼ਿਆਦਾ ਟ੍ਰੈਫਿਕ ਵਾਲੇ ਖੇਤਰਾਂ ਵਿਚ ਹੋਣਗੇ, ਨਾ ਕਿ ਰੇਲਵੇ ਸਟੇਸ਼ਨਾਂ ’ਚ। ਇਨ੍ਹਾਂ ਸਥਾਨਾਂ’ਚ ਬੱਸ ਸਟਾਪ, ਹਸਪਤਾਲ, ਸਰਕਾਰੀ ਦਫਤਰ ਆਦਿ ਵਰਗੇ ਜਨਤਕ ਸਥਾਨ ਸ਼ਾਮਲ ਹਨ ਅਜਿਹੇ ’ਚ ਵਾਈ-ਫਾਈ ਜ਼ੋਨ ਬੈਂਗਲੁਰੂ ’ਚ 25 ਸਥਾਨਾਂ ’ਤੇ ਸੈੱਟ ਕੀਤੇ ਗਏ ਹਨ।

ਦੋਵਾਂ ਕੰਪਨੀਆਂ ਦਾ ਸ਼ੁਰੂਆਤੀ ਟਾਰਗੇਟ
ਸਿਸਕੋ ਅਤੇ ਗੂਗਲ ਦਾ ਟੀਚਾ ਇਕੱਲੇ ਬੈਂਗਲੁਰੂ ’ਚ ਅਜਿਹੇ ਵਾਈ-ਫਾਈ ਜ਼ੋਨਸ ਦੀ ਗਿਣਤੀ ਨੂੰ 500 ਤਕ ਲੈ ਕੇ ਜਾਣਾ ਅਤੇ ਹੋਰ ਸ਼ਹਿਰਾਂ ਅਤੇ ਪਿੰਡਾਂ ਤਕ ਪਹੁੰਚਾਉਣਾ ਹੈ। ਸਿਸਕੋ ਨੇ ਕਿਹਾ ਕਿ ਇਸ ਤਰ੍ਹਾਂ ਦੇ ਫ੍ਰੀ ਵਾਈ-ਫਾਈ ਜ਼ੋਨ ਨੂੰ ਪੇਂਡੂ ਹਿੱਸਿਆਂ ’ਚ ਫੈਲਾਉਣ ਲਈ ਉਹ ਸਰਕਾਰੀ ਏਜੰਸੀਆਂ ਨਾਲ ਸੰਪਰਕ ਕਰੇਗੀ।

ਸਿਸਕੋ ਇੰਡੀਆ ਅਤੇ ਸਾਰਕ ਦੇ ਪ੍ਰਧਾਨ ਸਮਰ ਗਾਰਡੇ ਨੇ ਕਿਹਾ ਕਿ ਇਸ ਸਾਂਝੇਦਾਰੀ ਦਾ ਉਦੇਸ਼ ਅਗਲੇ ਇਕ ਅਰਬ ਯੂਜ਼ਰਜ਼ ਨੂੰ ਇੰਟਰਨੈੱਟ ਕੁਨੈਕਟੀਵਿਟੀ ਪ੍ਰਦਾਨ ਕਰਨਾ ਹੈ। ਸਿਸਕੋ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਭਾਰਤ ’ਚ 15,000 ਵਾਈ-ਫਾਈ ਹਾਟਸਪਾਟ ਹਨ ਅਤੇ ਗਲੋਬਲ ਬਾਜ਼ਾਰਾਂ ਜਿੰਨੇ ਪੱਧਰ ’ਤੇ ਪਹੁੰਚਾਉਣ ਲਈ ਘੱਟੋ-ਘੱਟ 4 ਤੋਂ 6 ਲੱਖ ਅਜਿਹੇ ਹਾਟਸਪਾਟ ਦੀ ਲੋੜ ਹੋਵੇਗੀ।

Leave a Reply

Your email address will not be published. Required fields are marked *