Airtel ਦੇ ਗਾਹਕਾਂ ਲਈ ਬੁਰੀ ਖਬਰ, ਹੁਣ 7 ਦਿਨਾਂ ’ਚ ਰੀਚਾਰਜ ਕਰਵਾਉਣਾ ਹੋਵੇਗਾ ਲਾਜ਼ਮੀ

ਗੈਜੇਟ ਡੈਸਕ– ਏਅਰਟੈੱਲ ਨੇ ਇਕ ਅਜਿਹਾ ਕਦਮ ਚੁੱਕਿਆ ਹੈ ਜੋ ਸ਼ਾਇਦ ਏਅਰਟੈੱਲ ਦੇ ਗਾਹਕਾਂ ਨੂੰ ਨਿਰਾਸ਼ ਕਰ ਸਕਦਾ ਹੈ। ਦਰਅਸਲ ਕੰਪਨੀ ਹੁਣ ਇਨਕਮਿੰਗ ਵਾਇਸ ਕਾਲ ਦੀ ਮਿਆਦ ਨੂੰ ਘੱਟ ਕਰ ਰਹੀ ਹੈ। ਪਹਿਲਾਂ ਇਨਕਮਿੰਗ ਵਾਇਸ ਕਾਲ ਦੀ ਮਿਆਦ 15 ਦਿਨਾਂ ਦੀ ਸੀ, ਪਰ ਹੁਣ ਇਹ ਘੱਟ ਕੇ 7 ਦਿਨਾਂ ਹੋ ਜਾਵੇਗੀ। ਏਅਰਟੈੱਲ ਨੇ ਮਿਨਿਮਮ ਰੀਚਾਰਜ ਸਕੀਮ ’ਚ ਬਦਲਾਅ ਕੀਤਾ ਹੈ। ਇਹ ਪ੍ਰੀਪੇਡ ਗਾਹਕਾਂ ਲਈ ਹੈ। ਅਜੇ ਜੇਕਰ ਏਅਰਟੈੱਲ ਦੇ ਗਾਹਕ ਦੇ ਪਲਾਨ ਦੀ ਮਿਆਦ ਖਤਮ ਹੁੰਦੀ ਹੈ ਤਾਂ ਖਤਮ ਹੋਣਦੇ 15 ਦਿਨਾਂ ਤਕ ਇਨਕਮਿੰਗ ਕਾਲ ਦੀ ਸੁਵਿਧਾ ਮਿਲਦੀ ਹੈ ਪਰ ਨਵੀਂ ਸਕੀਮ ਤਹਿਤ ਇਸ ਦੀ ਮਿਆਦ 7 ਦਿਨ ਰਹਿ ਜਾਵੇਗੀ।

ਟੈਲੀਕਾਮ ਟਾਕ ਦੀ ਇਕ ਰਿਪੋਰਟ ਮੁਤਾਬਕ, ਪਲਾਨ ਖਤਮ ਹੋਣ ਤੋਂ ਬਾਅਦ 7 ਦਿਨਾਂ ਤਕ ਬਿਨਾਂ ਰੀਚਾਰਜ ਕਰਵਾਏ ਗਾਹਕਾਂ ਨੂੰ ਇਨਕਮਿੰਗ ਕਾਲ ਦੀ ਸੁਵਿਧਾ ਮਿਲੇਗੀ ਪਰ ਇਸ ਤੋਂ ਬਾਅਦ ਰੀਚਾਰਜ ਕਰਵਾਉਣਾ ਜ਼ਰੂਰੀ ਹੋ ਜਾਵੇਗਾ। ਮਿਆਦ ਖਤਮ ਹੋਣ ਤੋਂ ਬਾਅਦ ਜੇਕਰ ਗਾਹਕ ਦੇ ਅਕਾਊਂਟ ’ਚ ਬੈਲੇਂਸ ਹੋਵੇਗਾ, ਫਿਰ ਵੀ ਉਹ ਕਿਤੇ ਕਾਲ ਨਹੀਂ ਕਰ ਸਕਣਗੇ।

ਰਿਪੋਰਟ ਮੁਤਾਬਕ, ਏਅਰਟੈੱਲ ਦਾ ਇਹ ਫੈਸਲਾ ਐਵਰੇਜ ਰੈਵੇਨਿਊ ’ਤੇ ਯੂਜ਼ਰ (ARPU) ਨੂੰ ਵਧਾਉਣ ਲਈ ਕੀਤਾ ਜਾ ਰਿਹਾ ਹੈ। ਹਾਲਾਂਕਿ ਕੰਪਨੀ ਵਲੋਂ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਨਾਲ ਭਲੇ ਹੀ ਕੰਪਨੀ ਦਾ ARPU ਵਧ ਜਾਵੇ ਪਰ ਕੰਪਨੀ ਦੇ ਇਸ ਕਦਮ ਨਾਲ ਪ੍ਰੀਪੇਡ ਗਾਹਕ ਥੋੜੇ ਨਿਰਾਸ਼ ਜ਼ਰੂਰੀ ਹੋ ਸਕਦੇ ਹਨ।

Leave a Reply

Your email address will not be published. Required fields are marked *