PUBG Mobile ਤੋਂ ਬਾਅਦ ਹੁਣ ਇੰਡੀਅਨ ਏਅਰ ਫੋਰਸ ਲੈ ਕੇ ਆਵੇਗਾ IAF Mobile ਗੇਮ

ਨਵੀਂ ਦਿੱਲੀ— ਮੋਬਾਇਲ ਗੇਮਿੰਗ ਇੰਡਸਟਰੀ ਅੱਜ ਦੇ ਸਮੇਂ ‘ਚ ਕਈ ਬਿਲੀਅਨ ਡਾਲਰ ਦੀ ਹੋ ਚੁੱਕੀ ਹੈ। PUBG Mobile ਦੇ ਆਉਣ ਤੋਂ ਬਾਅਦ ਇਸ ਦਾ ਕ੍ਰੇਜ਼ ਹੋ ਵੀ ਵਧ ਗਿਆ ਹੈ। PUBG, Fortnight ਤੇ Apex legend ਕੁਝ ਅਜਿਹੇ ਗੇਮ ‘ਚੋਂ ਹੈ, ਜਿਸ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਮੋਬਾਇਲ ਗੇਮਿੰਗ ਦਾ ਬਾਜ਼ਾਰ ਕਿੰਨਾ ਵਧਿਆ ਹੈ। ਇਸ ਦੇ ਨਾਲ ਹੀ ਹੁਣ ਇੰਡੀਅਨ ਏਅਰ ਫੋਰਸ ਨੇ ਐਂਡਰਾਇਡ ਤੇ ਆਈ.ਓ.ਐੱਸ. ਪਲੇਟਫਾਰਮ ਲਈ ਗੇਮਿੰਗ ਐਪਲੀਕੇਸ਼ਨ ਲੈ ਕੇ ਆਵੇਗੀ। ਇੰਡੀਅਨ ਏਅਰ ਫੋਰਸ, ਯੂਥ ਨੂੰ ਉਨ੍ਹਾਂ ਦੇ ਕੰਮ ਦਾ ਵਧੀਆ ਐਕਸਪੀਰਿਅੰਸ ਦੇਣ, ਡਿਫੈਂਸ ‘ਚ ਆਉਣ ਲਈ ਪ੍ਰੇਰਿਤ ਕਰਨ ਤੇ ਸੋਸ਼ਲ ਇਮਪੈਕਟ ਬਣਾਉਣ ਲਈ ਮੋਬਾਇਲ ਗੇਮ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਭਾਰਤ ਸਰਕਾਰ ਦੇ ਏਅਰ ਡਿਫੈਂਸ ਪਾਰਟਨਰ ਨੇ ਇਹ ਫੈਸਲਾ ਕੀਤਾ ਕਿ 31 ਜੁਲਾਈ ਨੂੰ ਗੇਮ ਲਾਂਚ ਕੀਤਾ ਜਾਵੇਗਾ।

ਇਸ ਮੋਬਾਇਲ ਗੇਮ ਦੇ ਲਾਂਚ ਬਾਰੇ ਦੱਸਦੇ ਹੋਏ ਇੰਡੀਅਨ ਏਅਰ ਫੋਰਸ ਟਵੀਟ ਕੀਤਾ ਕਿ ਆਈ.ਏ.ਐੱਫ. ਮੋਬਾਇਲ ਗੇਮ ਦਾ ਐਂਡਰਾਇਡ ਤੇ ਆਈ.ਓ.ਐੱਸ. ਵਰਜਨ 31 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ। ਫਿਲਹਾਲ ਇਹ ਸਿੰਗਲ ਪਲੇਅਰ ਵਰਜ਼ਨ ‘ਚ ਆਵੇਗਾ। ਜਲਦ ਹੀ ਇਸ ਨੂੰ ਮਲਟੀਪਲੇਅਰ ਵਰਜ਼ਨ ‘ਚ ਵੀ ਲਾਂਚ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਆਉਣ ਵਾਲੇ ਗੇਮ ਦਾ ਟੀਜ਼ਰ ਸੋਸ਼ਲ ਮੀਡੀਆ ਪਲੇਟਫਾਰਮ ਯੂ-ਟਿਊਬ, ਫੇਸਬੁੱਕ, ਟਵਿਟਰ, ਇੰਸਟਾਗ੍ਰਾਮ ‘ਤੇ ਵੀ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ ਹੈ।
ਟੀਜ਼ਰ ‘ਚ ਦਿਖਾਇਆ ਗਿਆ ਹੈ ਕਿ ਗੇਮ ਨੂੰ ਰੀਅਲਟਾਈਮ ਬੈਟਲ ਐਕਸਪੀਰਿਅੰਸ ਦੇਣ ਲਈ ਬਣਾਇਆ ਗਿਆ ਹੈ। ਇਸ ਨੂੰ ਕਈ ਫਾਈਟਰ ਜੈੱਟ ਤੇ ਮਿਸ਼ਨ ‘ਤੇ ਆਧਾਰਿਤ ਹੈਲੀਕਾਪਟਰ ਹੋਣਗੇ। ਪਲੇਅਰਸ ਨੂੰ ਇਨ੍ਹਾਂ ਜੈੱਟ ਨੂੰ ਉਡਾਉਣਾ ਹੋਵੇਗਾ ਤੇ ਦੁਸ਼ਮਣ ਦੇ ਇਲਾਕੇ ਨੂੰ ਨਸ਼ਟ ਕਰਨਾ ਹੋਵੇਗਾ। ਪਲੇਅਰਸ ਨੂੰ ਅਜਿਹਾ ਬਿਨਾਂ ਟ੍ਰੇਸ ਹੋਏ ਕਰਨਾ ਹੋਵੇਗਾ। ਉਮੀਦ ਹੈ ਕਿ ਯੂਜ਼ਰਸ ਨੂੰ ਇਹ ਗੇਮ ਪਸੰਦ ਆਏਗੀ।

 

 

Leave a Reply

Your email address will not be published. Required fields are marked *