18 ਸਾਲਾਂ ਬਾਅਦ ਪਾਣੀ ਦੀ ਬੂੰਦ-ਬੂੰਦ ਲਈ ਤਰਸੇਗਾ ‘ਪੰਜਾਬ’!

ਚੰਡੀਗੜ੍ਹ : ਪੰਜਾਬ ‘ਚ ਜਲ ਸੰਕਟ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ ਅਤੇ ਹੁਣ ਇਹ ਗੰਭੀਰ ਹਾਲਤ ‘ਚ ਪਹੁੰਚ ਚੁੱਕਾ ਹੈ। ਜਿਸ ਤੇਜ਼ੀ ਨਾਲ ਪਾਣੀ ਦਾ ਪੱਧਰ ਹੇਠਾਂ ਡਿਗਦਾ ਜਾ ਰਿਹਾ ਹੈ, ਉਸ ਨੂੰ ਦੇਖਦੇ ਹੋਏ 18 ਸਾਲਾਂ ਬਾਅਦ ਸੂਬੇ ਦੀ ਧਰਤੀ ਹੇਠਾਂ ਸਿਰਫ 5 ਫੀਸਦੀ ਇਲਾਕੇ ‘ਚ ਹੀ ਪਾਣੀ ਬਚੇਗਾ, ਲੱਖਾਂ ਟਿਊਬਵੈੱਲ ਸੁੱਕ ਚੁੱਕੇ ਹੋਣਗੇ। ਇਸ ਨਾਲ ਖੇਤੀ ਤਾਂ ਬਰਬਾਦ ਹੋਵੇਗੀ ਹੀ, ਸਗੋਂ ਘਰਾਂ ‘ਚ ਪਾਣੀ ਦੀ ਸਪਲਾਈ ਦਾ ਵੱਡਾ ਸੰਕਟ ਖੜ੍ਹਾ ਹੋ ਜਾਵੇਗਾ ਅਤੇ ਲੋਕ ਪਾਣੀ ਦੀ ਬੂੰਦ-ਬੂੰਦ ਲਈ ਵੀ ਤਰਸਣਗੇ।

ਬੱਚਿਆਂ ਦੀ ਜਵਾਨੀ ਸੰਕਟ ‘ਚ ਬੀਤੇਗੀ। ਇਹ ਖੁਲਾਸਾ ‘ਪੰਜਾਬ ਸਾਇਲ ਕੰਜ਼ਰਵੇਟਰ ਅਤੇ ਸੈਂਟਰਲ ਅੰਡਰ ਗਰਾਊਂਡ ਵਾਟਰ ਲੈਵਲ ਬੋਰਡ’ ਦੇ ਇਕ ਸੈਟੇਲਾਈਟ ਸਰਵੇ ‘ਚ ਸਾਹਮਣੇ ਆਇਆ ਹੈ ਕਿ 1985 ‘ਚ ਪੰਜਾਬ ਵਧੀਆ ਸਥਿਤੀ ‘ਚ ਸੀ। ਕਰੀਬ 85 ਫੀਸਦੀ ਇਲਾਕੇ ਭੂ-ਜਲ ਦਾ ਪੱਧਰ ਸਹੀ ਸੀ ਪਰ 2018 ਤੱਕ ਇਹ ਤੇਜ਼ੀ ਨਾਲ ਡਿਗਿਆ। ਕਰੀਬ 45 ਫੀਸਦੀ ਇਲਾਕੇ ‘ਚ ਭੂ-ਜਲ ਘੱਟ ਹੋ ਗਿਆ, 6 ਫੀਸਦੀ ਇਲਾਕਿਆਂ ‘ਚ ਤਾਂ ਭੂ-ਜਲ ਖਤਮ ਹੀ ਹੋ ਗਿਆ। ਮਾਹਿਰਾਂ ਦੀ ਮੰਨੀਏ ਤਾਂ ਇਹੀ ਹਾਲ ਰਿਹਾ ਤਾਂ ਸਾਲ 2037 ਤੱਕ ਪੰਜਾਬ ਦੇ 5 ਫੀਸਦੀ ਇਲਾਕੇ ‘ਚ ਭੂ-ਜਲ ਨਹੀਂ ਬਚੇਗਾ।

 

Leave a Reply

Your email address will not be published. Required fields are marked *