ਹੁਣ ਘਰ ਦੇ ਕਿਸੇ ਵੀ ਕੋਨੇ ‘ਚੋਂ ਬੋਲ ਕੇ ਕਰੋ ਟੀਵੀ ਕੰਟਰੋਲ

ਇਲੈਕਟ੍ਰੌਨਿਕਸ ਕੰਪਨੀਆਂ ਵਿਚਾਲੇ ਇਨ੍ਹੀਂ ਦਿਨੀਂ ਸਸਤੇ ਭਾਅ ‘ਤੇ ਸਮਾਰਟ ਟੀਵੀ ਲਾਂਚ ਕਰਨ ਦਾ ਮੁਕਾਬਲਾ ਚੱਲ ਰਿਹਾ ਹੈ। ਮੰਗਲਵਾਰ ਨੂੰ ਚੀਨੀ ਕੰਪਨੀ ਟੀਸੀਐਲ ਨੇ 55 ਇੰਚ ਦੀ ਡਿਸਪਲੇਅ ਵਾਲਾ P8E 4K ਏਆਈ ਸਮਾਰਟ ਐਂਡ੍ਰੌਇਡ ਐਲਈਡੀ ਟੀਵੀ ਲਾਂਚ ਕੀਤਾ ਹੈ ਜਿਸ ਦੀ ਕੀਮਤ 40,990 ਰੁਪਏ ਹੈ।

 

ਇਹ ਸਮਾਰਟ ਕੁਨੈਕਟੀਵਿਟੀ ਫੀਚਰ ਤੋਂ ਇਲਾਵਾ ਕਈ ਸਾਰੀਆਂ ਐਪਸ ਤੇ ਸੇਵਾਵਾਂ ਨਾਲ ਲੈਸ ਹੈ ਜਿਨ੍ਹਾਂ ਵਿੱਚ NetFlix, ਯੂਟਿਊਬ, ਗੂਗਲ ਅਸਿਸਟੈਂਟ ਸ਼ਾਮਲ ਹਨ।

 

ਟੀਸੀਐਲ ਦੇ ਇਸ ਲੇਟੈਸਟ ਟੀਵੀ ਨੂੰ ਅਮੇਜ਼ਨ ਤੋਂ ਖਰੀਦਿਆ ਜਾ ਸਕਦਾ ਹੈ। ਇਸ ਦੀ ਵਿਕਰੀ 15 ਜੁਲਾਈ ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਟੀਵੀ ਦੀ ਸਭ ਤੋਂ ਖ਼ਾਸ ਵਿਸ਼ੇਸ਼ਤਾ ਇਸ ਦੇ ਹੈਂਡਸ-ਫਰੀ ਵਾਇਲ ਇੰਟਰੈਕਸ਼ਨ ਫੀਚਰ ਹੈ। ਇਸ ਦੀ ਮਦਦ ਨਾਲ ਯੂਜ਼ਰ ਕਾਫ਼ੀ ਦੂਰ ਤੋਂ ਵੀ ਟੀਵੀ ਨੂੰ ਵਾਇਸ ਕਮਾਂਡ ਜ਼ਰੀਏ ਕੰਟਰੋਲ ਕਰ ਸਕਦਾ ਹੈ।

Leave a Reply

Your email address will not be published. Required fields are marked *