ਪੰਜਾਬ ਵਿਧਾਨ ਸਭਾ ਚੋਣਾ 2017 ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਬਣੀ ਕਾਂਗਰਸ ਸਰਕਾਰ ਦੇ ਸ਼ੁਰੂਆਤੀ ਸਮੇਂ ਤੋਂ ਹੀ ਕੈਪਟਨ ਅਤੇ ਨਵਜੋਤ ਸਿੱਧੂ ਵਿਚਕਾਰ ਅਕਸਰ ਤਕਰਾਰ ਹੀ ਰਿਹਾ ਹੈਆਖਰ ਲੋਕ ਸਭਾ ਚੋਣਾਂ ਵੇਲੇ ਕੈਪਟਨ ਵੱਲੋਂ ‘ਹਮ ਸੇ ਬੜ ਕਰ ਕੌਣ’ ਅਤੇ ਸਿੱਧੂ ਵੱਲੋਂ ‘ਹਮ ਕਿਸੀ ਸੇ ਕਮ ਨਹੀਂ’ ਦੇ ਵੱਖਰੇ ਰਾਗ ਅਲਾਪਣ ਨਾਲ ਦੂਰੀ ਵੱਧਦੀ ਹੀ ਗਈ ਹੈ। ਆਖਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਸ਼ਾਸਨਿਕ ਪਾਰਦਰਸ਼ਾ ਅਤੇ ਲੋਕ ਸੇਵਾ ਨੂੰ ਹੋਰ ਸੰਜੀਦਗੀ ਨਾਲ ਚਲਾਉਣ ਦੇ ਮਨੋਰਥ ਨਾਲ ਮੰਤਰੀਆਂ ਦੇ ਵਿਭਾਗ ਬਦਲਣ ਦੇ ਫੈਸਲੇ ਨਾਲ ਸਿੱਧੂ ਕੈਪਟਨ ਵਿਚਕਾਰ ਫ਼ਾਸਲੇ ਹੋਰ ਵਧ ਗਏ। ਬਾਕੀ ਮੰਤਰੀਆਂ ਵੱਲੋਂ ਕੈਪਟਨ ਦੇ ਫ਼ੈਸਲੇ ਨੂੰ ਮੰਨ ਕੇ ਨਵੇਂ ਵਿਭਾਗਾਂ ਦੀ ਕਮਾਨ ਸੰਭਾਲ ਲਈ ਹੈ ਪਰ ਨਵਜੋਤ ਸਿੱਧੂ ਨੇ ਬਿਜਲੀ ਵਿਭਾਗ ਨਹੀਂ ਸੰਭਾਲਿਆ। ਆਖਰ ਉਸ ਨੇ ਕਾਂਗਰਸ ਹਾਈ ਕਮਾਨ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਦੋ ਸ਼ਬਦੀ ਅਸਤੀਫਾ ਭੇਜ ਕੇ ਜਿੱਥੇ ਪੰਜਾਬ ਕਾਂਗਰਸ ‘ਚ ਹਲਚਲ ਪੈਦਾ ਕਰ ਦਿੱਤੀ ਹੈ, ਉੱਥੇ ਵੱਖ-ਵੱਖ ਪਾਰਟੀਆਂ ਤੋਂ ਵੱਖ ਹੋਏ ਨੇਤਾਵਾਂ ਵੱਲੋਂ ਹੋਰ ਪਾਰਟੀਆਂ ਨੇ ਸਿੱਧੂ ਲਈ ਬੂਹੇ ਖੋਲ੍ਹ ਦਿੱਤੇ ਹਨ। ਅਜਿਹੇ ਹਲਾਤਾਂ ‘ਚ ਨਵਜੋਤ ਸਿੱਧੂ ਦੀ ਕਾਰਜਸ਼ੈਲੀ ਅਤੇ ਕਾਰਜ਼ਕੁਸ਼ਲਤਾ ਨੂੰ ਦੇਖਦੇ ਹੋਏ ਪੰਜਾਬ ‘ਚ ਹਰ ਦੁਕਾਨ, ਦਫ਼ਤਰ ਅਤੇ ਸੱਥ ਚਰਚਾ ਬਣੀ ਹੋਈ ਹੈ, ਸੋ ਕੁੱਝ ਲਾਮੀ ਵਿਅਕਤੀਆਂ ਨਾਲ ਗੱਨਬਾਤ ਕਰਨ ‘ਤੇ ਸਿੱਧੂ ਬਾਰੇ ਉਨ੍ਹਾਂ ਦੇ ਵਿਚਾਰ ਕੁਝ ਇਸ ਤਰ੍ਹਾਂ ਦੇ ਰਹੇ।

===

ਮੈਂ ਹੀ ਸਰਵਸ਼੍ਰੇਸ਼ਨ ਹਾਂ ਸਿੱਧੂ ਦੀ ਗ਼ਲਤਫਹਿਮੀ : ਸੁਮੀਤ ਸਿਕੰਦਰ

ਕੌਮਾਂਤਰੀ ਕਬੱਡੀ ਖਿਡਾਰੀ ਸੁਮੀਤ ਸਿਕੰਦਰ ਉਰਫ ਸੰਨੀ ਨੇ ਨਵਜੋਤ ਸਿੰਘ ਸਿੱਧੂ ਬਾਰੇ ਵਿਚਾਰ ਪੇਸ਼ ਕਰਦਿਆ ਆਖਿਆ ਕਿ ਸਿੱਧੂ ਨੇ ਹਮੇਸ਼ਾ ਹੀ ਇਹੀ ਸਮਿਝਆ ਹੈ ਕਿ ਉਹ ਹੀ ਸਰਵਸ਼੍ਰੇਸ਼ਠ ਹਨ। ਬੇਸ਼ੱਕ ਉਹ ਬਤੌਰ ਕਿ੍ਕਟ ਖਿਡਾਰੀ ਵੀ ਸ਼੍ਰੇਸ਼ਟ ਅਤੇ ਮਾਣਯੋਗ ਖਿਡਾਰੀ ਰਹੇ ਹਨ, ਪਰ ਖੁਦ ਨੂੰ ਸਰਵਸ਼੍ਰੇਸ਼ਨ ਹੋਣ ਦੀ ਗ਼ਲਤਫਹਿਮੀ ਹੀ ਉਸ ਨੂੰ ਕਿ੍ਕਟ ਦੀ ਕਰੀਜ਼ ਤੋਂ ਬਾਹਰ ਕਰ ਗਈ। ਭਾਜਪਾ ਵਿਚ ਉਹ ਲਗਾਤਾਰ ਮੈਂਬਰ ਪਾਰਲੀਮੈਂਟ ਮੈਂਬਰ ਹੀ ਨਹੀਂ ਬਲਕਿ ਚੋਣ ਕੰਪੇਨਰ ਵੀ ਰਹੇ ਪਰ ਅਕਾਲੀਆਂ ਵੱਲੋਂ ਅਜਿਹੇ ਨਿਰਾਸ਼ ਹੋਏ, ਭਾਜਪਾ ਵੀ ਛੱਡ ਗਏ। ਕਾਂਗਰਸ ‘ਚ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਨਵਜੋਤ ਸਿੰਘ ਸਿੱਧੂ ਦੇ ਤੇਵਰ ਕੁਝ ਇਸੇ ਤਰ੍ਹਾਂ ਦੇ ਹੀ ਰਹੇ।

====

ਸਿੱਧੂ ਗੰਗਾ ਗਿਆ ਗੰਗਾ ਰਾਮ, ਜਮਨਾ ਗਿਆ-ਜਮਨਾ ਦਾਸ : ਕੁਲਬੀਰ ਖੈੜਾ

ਬਲਾਕ ਸੰਮਤੀ ਮੈਂਬਰ ਕੁਲਬੀਰ ਸਿੰਘ ਖੈੜਾ ਨੇ ਕਿਹਾ ਕਿ ਨਵਜੋਤ ਸਿੱਧੂ ਦਾ ਵਿਆਕਤੀਤਵ ‘ਗੰਗਾ ਗਿਆ ਗੰਗਾ ਰਾਮ, ਜਮੁਨਾ ਗਿਆ ਜਮੁਨਾ ਦਾਸ’ ਬਣ ਜਾਣ ਦਾ ਵੱਡਾ ਗੁਣ ਹੈ। ਜਿੱਥੇ ਜਾਣਾ ਉੱਥੇ ਹੀ ਆਪਣੀ ਬੌਧਿਕ ਹਾਊਮੈ ਨੂੰ ਆਪਣੀ ਅਕਲਮੰਦੀ ਦੱਸਣਾ ਕਦੇ ਵੀ ਅਕਲਮੰਦੀ ਨਹੀ ਅਖਵਾਉਂਦੀ। ਪਾਵਰਕਾਮ ਵਿਭਾਗ ਨੂੰ ਸੰਭਾਲਣ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਨਾਲ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਆਪਣੇ ਮਨ ਮੁਨਾਅ ਨੂੰ ਦੂਰ ਕਰ ਸਕਦਾ ਸੀ। ਪਰ ਉਸ ਦੇ ਅਸਤੀਫ਼ੇ ਦੇ ਫ਼ੈਸਲੇ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸਿੱਧੂ ਨਾ ਤਾਂ ਸਫ਼ਲ ਨੇਤਾ ਹੈ ਨਾ ਅਭਿਨੇਤਾ ਅਤੇ ਨਾ ਹੀ ਸਪੋਰਟਸਮੈਨਸ਼ਿਪ ਰੱਖਣ ਵਾਲਾ ਖਿਡਾਰੀ ।

=====

ਕਰਤਾਰਪੁਰ ਲਾਂਘੇ ਦਾ ਸਿਹਰਾ ਸਿੱਧੂ ਇਮਰਾਨ ਦੀ ਦੋਸਤੀ : ਡਾ. ਘੁੰਮਣ

ਪਿ੍ਰੰਸੀਪਲ ਡਾ. ਆਸਾ ਸਿੰਘ ਘੁੰਮਣ ਨੇ ਸਿੱਧੂ ਬਾਰੇ ਆਪਣੇ ਭਾਵ ਪ੍ਰਗਟ ਕਰਦਿਆਂ ਆਖਿਆ ਕਿ ਨਵਜੋਤ ਸਿੰਘ ਸਿੱਧੂ ਨੇ ਜਿੱਥੇ ਬਤੌਰ ਕਿ੍ਕਟ ਖਿਡਾਰੀ ਕੌਮਾਂਤਰੀ ਪੱਧਰ ‘ਤੇ ਸਤਿਕਾਰ ਹਾਸਲ ਕੀਤਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਜੋ ਨਵਜੋਤ ਸਿੱਧੂ ਦੇ ਸਮਕਾਲੀ ਵੱਡੇ ਕਿ੍ਕਟ ਖਿਡਾਰੀ ਰਹਿਣ ਕਰ ਕੇ ਹੀ ਉਸ ਨੇ ਦੋਸਤੀ ਨੂੰ ਪਾਲਦੇ ਹੋਏ ਕਰਤਾਰਪੁਰ ਲਾਂਘੇ ਦਾ ਸੁਪਨਾ ਸਾਕਾਰ ਕਰ ਕੇ ਸਿੱਖਾਂ ਦੇ ਮਨ ਮੋਹ ਲਏ ਸਨ ਪਰ ਸਿੱਧੂ ਲੱਛੇਦਾਰ ਭਾਸ਼ਣਾ ਕਰ ਕੇ ਜਿੱਥੇ ਯੂਥ ਨੂੰ ਆਪਣੇ ਨਾਲ ਤੋਰਨ ਦੀ ਵੱਡੀ ਸਮੱਰਥਾ ਰੱਖਦਾ ਹੈ, ਉੱਥੇ ਵੱਡੇ ਸ਼ਾਇਰਾਂ ਦੀ ਸ਼ਾਇਰੀ ਤਰੋੜ ਮਰੋੜ ਕੇ ਆਪਣੇ ਮੁਤਾਬਕ ਅਰਥ ਕੱਢਣਾ ਬੁੱਧੀਜੀਵੀ ਵਰਗ ਨੂੰ ਬਿਲਕੁਲ ਚੰਗਾ ਨਹੀਂ ਲੱਗਦਾ। ਕੋਈ ਸ਼ੱਕ ਨਹੀ ਕਿ ਸਿੱਧੂ ਇਕ ਇਮਾਨਦਾਰ ਅਕਸ ਵਾਲਾ ਰਾਜਨੇਤਾ ਬਣ ਉਭਰ ਰਿਹਾ ਸੀ ਪਰ ਆਪਣੇ ਫਰਜਾਂ ਪ੍ਰਤੀ ਇਮਾਨਦਾਰ ਨਾ ਰਹਿਣਾ ਵੀ ਉਸਦੀ ਇਮਾਨਦਾਰੀ ਬਾਰੇ ਸੰਦੇਹ ਪੈਦਾ ਕਰਦਾ ਹੈ।

====

ਸਿੱਧੂ ਪਿਆਰ ਨਾਲ ਤਾਂ ਗ਼ੁਲਾਮੀ ਕਰ ਸਕਦਾ ਹੈ ਪਰ…. ਰੂਪ ਲਾਲ ਰੂਪ

ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪ ਲਾਲ ਰੂਪ ਸਟੇਟ ਐਵਾਰਡੀ ਨੇ ਕਿਹਾ ਕਿ ਸਿੱਧੂ ਅਣਖੀਲੇ ਸੁਭਾਅ ਦਾ ਮਾਲਕ ਹੋਣ ਕਰ ਕੇ ਪਿਆਰ ਨਾਲ ਤਾਂ ਕਿਸੇ ਦੀ ਵੀ ਗੁਲਾਮੀ ਕਰ ਸਕਦਾ ਹੈ ਪਰ ਹੈਂਕੜਬਾਜ਼ੀ ਨਹੀਂ ਸਹਾਰ ਸਕਦਾ। ਸਿੱਧੂ ਮੁਤਾਬਕ ‘ਝੁਕ ਕਰ ਸਲਾਮ ਕਰਨੇ ਮੇ ਕਿਆ ਹਰਜ਼ ਹੈ, ਮਗਰ ਸਿਰ ਇਤਨਾ ਵੀ ਮਤ ਝੁਕਾਓ ਕਿ ਦਸਤਾਰ ਗਿਰ ‘ਪੜ੍ਹੇ। ਉਨ੍ਹਾਂ ਕਿਹਾ ਕਿ ਸਿੱਧੂ ਭਾਵੇਂ ਖਿਡਾਰੀ ਰਿਹਾ ਹੈ, ਭਾਵੇ ਨੇਤਾ ਜਾਂ ਅਭਿਨੇਤਾ, ਉਹ ਹਮੇਸ਼ਾ ਆਪਣੇ ਕੰਮ ਦੀ ਧੁੰਨੀ ਦਾ ਪੱਕਾ ਹੀ ਰਿਹਾ ਹੈ। ਸਿੱਧੂ ਨੂੰ ਵੀ ਇਹ ਮੰਨ ਹੀ ਲੈਣਾ ਚਾਹੀਦਾ ਹੈ ਕਿ ਉਹ ਆਪਣੀ ਯੋਗਤਾ ਨਾਲ ਆਪਣੀ ਪ੍ਰਤਿਭਾ ਦਿਖਾ ਸਕਦੇ ਹੋ ਪਰ ਕਿਸੇ ਵੀ ਸੰਗਠਨ ਦੀ ਮਰਿਆਦਾ ਦਾ ਪਾਲਣ ਕਰਨਾ ਵੀ ਤੁਹਾਡੀ ਸੂਝ ਦਾ ਹੀ ਪ੍ਰਗਟਾਵਾ ਹੁੰਦਾ ਹੈ।