ਸਟ੍ਰਾਈਕੋਵਾ-ਸੂ ਵੇਈ ਨੇ ਜਿੱਤਿਆ ਵਿੰਬਲਡਨ ਡਬਲਜ਼ ਖਿਤਾਬ

ਲੰਡਨ— ਚੈਕ ਗਣਰਾਜ ਦੀ ਬਾਰਬੋਰਾ ਸਟ੍ਰਾਈਕੋਵਾ ਅਤੇ ਸੁ ਵੇਈ ਸੀਹ ਦੀ ਜੋੜੀ ਨੇ ਚੀਨ ਦੀ ਯਿਫਾਨ ਸ਼ੂ ਅਤੇ ਉਨ੍ਹਾਂ ਦੀ ਕੈਨੇਡੀਆਈ ਜੋੜੀਦਾਰ ਗੈਬ੍ਰੀਏਲਾ ਡਾਬਰੋਵਸਕੀ ਨੂੰ 2-0 ਨਾਲ ਹਰਾ ਕੇ ਆਪਣੇ ਕਰੀਅਰ ‘ਚ ਪਹਿਲੀ ਵਾਰ ਗ੍ਰੈਂਡ ਸਲੈਮ ਵਿੰਬਲਡਨ ਮਹਿਲਾ ਡਬਲਜ਼ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਸਟ੍ਰਾਈਕੋਵਾ-ਵੇਈ ਨੇ ਚੌਥਾ ਦਰਜਾ ਯਿਫਾਨ-ਡਾਬਰੋਵਸਕੀ ਦੀ ਜੋੜੀ ਨੂੰ ਸੈਂਟਰ ਕੋਰਟ ‘ਤੇ ਹੋਏ ਮਹਿਲਾ ਡਬਲਜ਼ ਫਾਈਨਲ ‘ਚ ਲਗਾਤਾਰ ਸੈੱਟਾਂ ‘ਚ 6-2, 6-4 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ।

ਆਪਣੇ ਕਰੀਅਰ ਦੇ ਪਹਿਲੇ ਗ੍ਰੈਂਡਸਲੈਮ ਸੈਮੀਫਾਈਨਲ ‘ਚ ਪਹੁੰਚੀ ਸਟ੍ਰਾਈਕੋਵਾ ਨੇ ਫਾਈਨਲ ‘ਚ ਪੂਰੇ ਆਤਮਵਿਸ਼ਵਾਸ ਨਾਲ ਇਕ ਘੰਟੇ ਸਤ ਮਿੰਟ ‘ਚ ਆਸਾਨ ਜਿੱਤ ਦਰਜ ਕੀਤੀ ਅਤੇ ਇਸ ਦੇ ਨਾਲ ਹੀ ਉਹ ਨੰਬਰ ਇਕ ਰੈਂਕਿੰਗ ‘ਤੇ ਵੀ ਪਹੁੰਚ ਗਈ ਹੈ। ਤੀਜਾ ਦਰਜਾ ਪ੍ਰਾਪਤ ਜੋੜੀ ਅਤੇ 33 ਸਾਲ ਦੀ ਉਮਰ ‘ਚ ਸਟ੍ਰਾਈਕੋਵਾ ਅਤੇ ਵੇਈ ਨੇ ਬਿਨਾ ਇਕ ਵੀ ਸੈੱਟ ਗੁਆਏ ਖ਼ਿਤਾਬ ਤਕ ਦਾ ਸਫਰ ਤੈਅ ਕੀਤਾ। ਦੋਹਾਂ ਖਿਡਾਰਨਾਂ ਦਾ ਇਕੱਠਿਆਂ ਇਹ ਪਹਿਲਾ ਗ੍ਰੈਂਡ ਸਲੈਮ ਖਿਤਾਬ ਹੈ ਜਦਕਿ ਓਵਰਆਲ ਬਤੌਰ ਜੋੜੀ ਇਹ ਉਨ੍ਹਾਂ ਦਾ ਪੰਜਵਾਂ ਖਿਤਾਬ ਹੈ।

Leave a Reply

Your email address will not be published. Required fields are marked *