ਐਪਲ ਦੀ ਸਮਾਰਟ ਵੌਚ ਨੇ ਡੁੱਬਦੇ ਬੰਦੇ ਦੀ ਬਚਾਈ ਜਾਨ, ਜਾਣੋ ਪੂਰਾ ਮਾਮਲਾ

ਸ਼ਿਕਾਗੋ ‘ਚ ਐਪਲ ਵੌਚ ਕਰਕੇ ਇੱਕ ਵਿਅਕਤੀ ਡੁੱਬਣ ਤੋਂ ਬਚ ਗਿਆ। ਵਿਅਕਤੀ ਨੇ ਘੜੀ ਨੂੰ ਉਸ ਦੀ ਜਾਨ ਬਚਾਉਣ ਦਾ ਕ੍ਰੈਡਿਟ ਦਿੱਤਾ। ਨਿਊਜ਼ ਪੋਰਟਲ 9 ਟੂ 5 ਐਮਏਸੀ ਦੀ ਰਿਪੋਰਟ ਮੁਤਾਬਕ ਐਤਵਾਰ ਨੂੰ ਫਿਲਿਪ ਏਸ਼ੋ, ਜੋ ਸ਼ਿਕਾਗੋ ਦੇ ਸਕਾਈਲਾਈਨ ਦੀਆਂ ਤਸਵੀਰਾਂ ਲੈਣ ਲਈ 31 ਸਟ੍ਰੀਟ ਹਾਰਬਰ ਤੋਂ ਮੈਕਕਾਰਮਿਕ ਪਲੇਸ ਤਕ ਇੱਕ ਜੈੱਟ ਸਕੀ ਦੀ ਸਵਾਰੀ ਕਰ ਰਹੇ ਸੀ। ਇਸ ਦੌਰਾਨ ਇੱਕ ਵੱਡੀ ਲਹਿਰ ਉਸ ਦੇ ਜੈੱਟ ਸਕੀ ਨਾਲ ਟਕਰਾ ਗਈ, ਜਿਸ ਨਾਲ ਉਹ ਪਾਣੀ ‘ਚ ਡਿੱਗ ਗਿਆ।

ਇਸ ਘਟਨਾ ‘ਚ ਏਸ਼ੋ ਆਪਣਾ ਮੋਬਾਈਲ ਫੋਨ ਗੁਆ ਬੈਠੇ। ਏਸ਼ੋ ਦੇ ਨੇੜੇ ਕਿਸ਼ਤੀ ‘ਚ ਸਵਾਰ ਲੋਕਾਂ ਨੇ ਮਦਦ ਲਈ ਅਵਾਜ਼ਾਂ ਨੂੰ ਨਹੀਂ ਸੁਣਿਆ। ਉਧਰ ਲਹਿਰਾਂ ਇੰਨੀਆਂ ਜ਼ਬਰਦਸਤ ਸੀ ਕਿ ਉਹ ਏਸ਼ੋ ਨੂੰ ਹੇਠ ਵੱਲ਼ ਧਕ ਰਹੀਆਂ ਸੀ।

ਇਸ ਤੋਂ ਬਾਅਦ ਏਸ਼ੋ ਨੇ ਆਪਣੀ ਸਮਾਰਟ ਘੜੀ ‘ਚ ਮੌਜੂਦ ਫੀਚਰ ਸੋਫਿਸਟੀਕੇਟਿਡ ਆਪ੍ਰੇਟਿੰਗ ਸਿਸਟਮ ਦੀ ਮਦਦ ਨਾਲ ਐਮਰਜੈਂਸੀ ਸੇਵਾ ਲਈ ਇੱਕ ਕਾਲ ਕੀਤੀ। ਇਸ ਤੋਂ ਬਾਅਦ ਉਸ ਨੇ ਬਚਾਅ ਲਈ ਸ਼ਿਕਾਗੋ ਪੁਲਿਸ ਤੇ ਫਾਇਰ ਬੋਟ ਨਾਲ ਇੱਕ ਹੈਲੀਕਾਪਟਰ ਦੇਖਿਆ ਜਿਸ ਨੇ ਏਸ਼ੋ ਨੂੰ ਪਾਣੀ ਤੋਂ ਸੁਰੱਖਿਅਤ ਬਾਹਰ ਕੱਢਿਆ।

ਜਦੋਂ ਵੀ ਕੋਈ ਯੂਜ਼ਰ ਐਸਓਐਸ ਕਾਲ ਕਰਦਾ ਹੈ ਤਾਂ ਉਸ ਦੀ ਐਪਲ ਵੌਚ ਸਵਚਾਲਿਤ ਤਰੀਕੇ ਨਾਲ ਸਥਾਨਕ ਐਮਰਜੈਂਸੀ ਨੰਬਰ ‘ਤੇ ਕਾਲ ਕਰ ਦਿੰਦੀ ਹੈ। ਕੁਝ ਦੇਸ਼ਾਂ ਤੇ ਖੇਤਰਾਂ ‘ਚ ਯੂਜ਼ਰਸ ਆਪਣੀ ਲੋੜ ਮੁਤਾਬਕ ਇਸ ਸੇਵਾ ਨੂੰ ਚੁਣਦੇ ਹਨ।

Leave a Reply

Your email address will not be published. Required fields are marked *