SBI ਗਾਹਕਾਂ ਲਈ ਗੁੱਡ ਨਿਊਜ਼, ਲੋਨ ‘ਤੇ ਘਰ, ਕਾਰ ਲੈਣਾ ਹੁਣ ਤੋਂ ਸਸਤਾ

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ MCLR ਦਰਾਂ ‘ਚ 0.05 ਫੀਸਦੀ ਤਕ ਦੀ ਕਟੌਤੀ ਕਰ ਦਿੱਤੀ ਹੈ। ਇਕ ਸਾਲਾ MCLR ਘੱਟ ਕੇ 8.40 ਫੀਸਦੀ ਹੋ ਗਈ ਹੈ, ਜੋ ਪਹਿਲਾਂ 8.45 ਫੀਸਦੀ ਸੀ।

ਇਸ ਨਾਲ ਹੋਮ, ਕਾਰ ਤੇ ਹੋਰ ਕਰਜ਼ ਸਸਤੇ ਹੋ ਗਏ ਹਨ। MCLR ਨਾਲ ਲਿੰਕਡ ਸਾਰੇ ਤਰ੍ਹਾਂ ਦੇ ਕਰਜ਼ 10 ਜੁਲਾਈ ਤੋਂ ਪਹਿਲਾਂ ਨਾਲੋਂ 0.05 ਫੀਸਦੀ ਘੱਟ ਦਰਾਂ ‘ਤੇ ਮਿਲਣਗੇ। ਉੱਥੇ ਹੀ, ਫਲੋਟਿੰਗ ਵਾਲੇ ਕਰਜ਼ਦਾਰਾਂ ਦੀ ਈ. ਐੱਮ. ਆਈ. ਵੀ ਘੱਟ ਹੋ ਜਾਵੇਗੀ। ਭਾਰਤੀ ਸਟੇਟ ਬੈਂਕ ਨੇ ਇਸ ਸਾਲ ਤੀਜੀ ਵਾਰ ਦਰਾਂ ‘ਚ ਕਟੌਤੀ ਕੀਤੀ ਹੈ। MCLR ‘ਚ ਹੁਣ ਦੀ ਕਟੌਤੀ ਮਿਲਾ ਕੇ ਹੋਮ ਲੋਨ ਦੀ ਦਰ 0.20 ਫੀਸਦੀ ਘੱਟ ਹੋ ਗਈ ਹੈ।

ਸਟੇਟ ਬੈਂਕ ਵੱਲੋਂ ਕਰਜ਼ ਦਰਾਂ ‘ਚ ਕਟੌਤੀ ਨਾਲ ਹੋਰ ਬੈਂਕਾਂ ਵੀ ਇਹ ਕਦਮ ਉਠਾ ਸਕਦੀਆਂ ਹਨ, ਜਿਸ ਨਾਲ ਗਾਹਕਾਂ ਲਈ ਬੈਂਕਿੰਗ ਲੋਨ ਸਸਤੇ ਹੋ ਜਾਣਗੇ। ਜ਼ਿਕਰਯੋਗ ਹੈ ਕਿ 6 ਜੂਨ ਨੂੰ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਰੇਪੋ ਦਰ ‘ਚ 0.25 ਫੀਸਦੀ ਦੀ ਕਮੀ ਕੀਤੀ ਸੀ, ਜਿਸ ਨਾਲ ਬੈਂਕਾਂ ਨੂੰ ਰਿਜ਼ਰਵ ਬੈਂਕ ਤੋਂ ਮਿਲਣ ਵਾਲੇ ਉਧਾਰ ‘ਤੇ ਵਿਆਜ ਦਰ ਘਟ ਕੇ 5.75 ਫੀਸਦੀ ਹੋ ਗਈ ਸੀ। ਬੈਂਕਾਂ ਨੂੰ ਇਹ ਰਾਹਤ ਮਿਲਣ ਨਾਲ ਇਸ ਦਾ ਫਾਇਦਾ ਗਾਹਕਾਂ ਨੂੰ ਮਿਲਦਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਇਸ ਸਾਲ ਕੁੱਲ ਮਿਲਾ ਕੇ ਤਿੰਨ ਵਾਰ ਕਟੌਤੀ ‘ਚ ਰੇਪੋ ਦਰ 0.75 ਫੀਸਦੀ ਘਟਾਈ ਹੈ। ਪਹਿਲੀ ਜੁਲਾਈ ਤੋਂ ਆਈ. ਸੀ. ਆਈ. ਸੀ. ਆਈ. ਬੈਂਕ ਵੀ MCLR ‘ਚ 0.10 ਫੀਸਦੀ ਤਕ ਦੀ ਕਟੌਤੀ ਕਰ ਚੁੱਕਾ ਹੈ। ਐਕਸਿਸ ਅਤੇ ਐੱਚ. ਡੀ. ਐੱਫ. ਸੀ. ਬੈਂਕ ਵਰਗੇ ਨਿੱਜੀ ਖੇਤਰ ਦੇ ਹੋਰ ਘਰੇਲੂ ਬੈਂਕ ਵੀ ਕਰਜ਼ ਦਰਾਂ ‘ਚ 0.10 ਫੀਸਦੀ ਤੋਂ 0.25 ਫੀਸਦੀ ਤਕ ਦੀ ਕਟੌਤੀ ਕਰ ਚੁੱਕੇ ਹਨ।

Leave a Reply

Your email address will not be published. Required fields are marked *