6,000 ਰੁਪਏ ਦੀ ਕੀਮਤ ”ਚ ਲਾਂਚ ਹੋਇਆ Honor Play 8 ਸਮਾਰਟਫੋਨ

ਹੁਵਾਵੇਈ ਦੇ ਸਬ-ਬ੍ਰੈਂਡ ਆਨਰ ਨੇ ਆਪਣਾ ਨਵਾਂ ਫੋਨ Honor Play 8 ਚੀਨ ‘ਚ ਲਾਂਚ ਕਰ ਦਿੱਤਾ ਹੈ। ਆਨਰ ਪਲੇਅ 8 ਸੀਰੀਜ਼ ਦੇ ਪਿਛਲੇ ਸਮਾਰਟਫੋਨ ਦੀ ਤਰ੍ਹਾਂ ਇਹ ਵੀ ਇਕ ਬਜਟ ਸਮਾਰਟਫੋਨ ਹੈ। ਨਵੇਂ ਫੋਨ ‘ਚ ਵਾਟਰਡਰਾਪ ਨੌਚ 5.71 ਇੰਚ ਡਿਸਪਲੇਅ ਅਤੇ 3020 ਐੱਮ.ਏ.ਐੱਚ. ਬੈਟਰੀ ਵਰਗੀਆਂ ਖੂਬੀਆਂ ਦਿੱਤੀਆਂ ਗਈਆਂ ਹਨ।

ਚੀਨ ਦੇ ਆਫੀਸ਼ੀਅਲ ਵੈਈਬੋ ਅਕਾਊਂਟ ‘ਤੇ ਸ਼ੇਅਰ ਕੀਤੇ ਗਏ ਪੋਸਟ ਮੁਤਾਬਕ ਆਨਰ ਪਲੇਅ 8 ਦੀ ਕੀਮਤ 599 ਯੁਆਨ (ਕਰੀਬ 6,000 ਰੁਪਏ) ਰੱਖੀ ਗਈ ਹੈ। ਚੀਨ ‘ਚ ਇਸ ਦੀ ਵਿਕਰੀ ਕੰਪਨੀ ਦੇ ਵੀਮਾਲ ਸਟੋਰ ਰਾਹੀਂ ਕੀਤਾ ਜਾ ਰਹੀ ਹੈ। ਇਸ ‘ਚ 5.71 ਇੰਚ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 720×1520 ਪਿਕਸਲ ਹੈ। ਫੋਨ ‘ਚ ਕਵਾਡ-ਕੋਰ ਮੀਡੀਆਟੇਕ ਹੀਲੀਓ ਏ22 ਪ੍ਰੋਸੈਸਰ ਨਾਲ 2ਜੀ.ਬੀ. ਰੈਮ+32ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ।

ਫੋਟੋਗ੍ਰਾਫੀ ਲਈ ਫੋਨ ‘ਚ ਐੱਲ.ਈ.ਡੀ. ਫਲੈਸ਼ ਨਾਲ 13 ਮੈਗਾਪਿਕਸਲ ਦਾ ਸਿੰਗਲ ਰੀਅਰ ਕੈਮਰਾ ਦਿੱਤਾ ਗਿਆ ਹੈ ਜਿਸ ਦਾ ਅਪਰਚਰ ਐੱਫ/1.8 ਹੈ। ਉੱਥੇ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ‘ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ‘ਚ 3,020 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

 

Leave a Reply

Your email address will not be published. Required fields are marked *