ਜੇ ਤੁਸੀਂ ਐਂਡਰਾਇਡ ਫੋਨ ਦਾ ਇਸਤੇਮਾਲ ਕਰ ਰਹੇ ਹੋ ਤਾਂ ਇਸ ਤਰ੍ਹਾਂ ਕਈ ਵਾਰ ਹੋਇਆ ਹੋਵੇਗਾ ਕਿ ਐਪ ਨੇ ਤੁਹਾਡੇ ਤੋਂ ਪਰਮਿਸ਼ਨ ਮੰਗੀ ਹੋਵੇਗੀ। ਇਹ ਪਰਮਿਸ਼ਨ ਇਸ ਲਈ ਮੰਗੀ ਜਾਂਦੀ ਹੈ ਕਿ ਤਸੀਂ ਇਹ ਚੋਣ ਕਰ ਸਕੇ ਕਿ ਆਪ ਨੂੰ ਕਿਸ ਡਾਟਾ ਦਾ ਐਕਸੈਸ ਮਿਲੇਗਾ। ਇਕ ਰਿਸਰਚ ‘ਚ ਕਿਹਾ ਗਿਆ ਹੈ ਕਿ ਡਾਟਾ ਪਰਮਿਸ਼ਨ ਨਾ ਮਿਲਣ ਦੇ ਬਾਅਦ ਵੀ ਕਈ ਐਪਸ ਇਸ ਤਰ੍ਹਾਂ ਦੇ ਹਨ ਜੋ ਯੂਜ਼ਰ ਦੀ ਲੁਕੇਸ਼ਨ ਦੇ ਨਾਲ ਹੋਰ ਵੀ ਲਈ ਤਰ੍ਹਾਂ ਦੀ ਜਾਣਕਾਰੀ ਦਾ ਐਕਸੈਸ ਰੱਖਦੀ ਹੈ। ਇਸ ਨੂੰ ਡੀਟੇਲ ‘ਚ ਜਾਨਣ ਲਈ ਇਸ ਪੋਸਟ ਨੂੰ ਪੜ੍ਹੋ :

1,000 ਤੋਂ ਜ਼ਿਆਦਾ ਐਪਸ ਬਿਨਾਂ ਪਰਮਿਸ਼ਨ ਦੇ ਕਰਦੀ ਹੈ ਡਾਟਾ ਮਾਇਨਿੰਗ

ਐਂਡਰਾਇਡ ਡਾਟਾ ਪਰਮਿਸ਼ਨ ਡਿਵੈਲਪਰਜ਼ ਨੂੰ ਉਹ ਡਾਟਾ ਐਕਸੈਸ ਕਰਨ ਤੋਂ ਰੋਕਦੀ ਹੈ, ਜਿਸ ਦੀ ਪਰਮਿਸ਼ਨ ਯੂਜ਼ਰ ਨੇ ਨਹੀਂ ਦਿੱਤੀ ਹੁੰਦੀ। ਹਾਲਾਂਕਿ CNET ਦੀ ਰਿਪੋਰਟ ਦੇ ਅਨੁਸਾਰ, ਇੰਟਰਨੈਸ਼ਨਲ ਕੰਪਿਊਟਰ ਸਾਇੰਸ ਇੰਸਟੂਚਿਊਟ ਦੀ ਇਕ ਰਿਸਰਟ ਟੀਮ ਨੇ ਦੱਸਿਆ ਕਿ 1325 ਐਪਸ ਇਸ ਤਰ੍ਹਾਂ ਦੇ ਹਨ ਜੋ ਪਾਬੰਦੀਆਂ ਦੀ ਉਲੰਘਣਾ ਕਰ ਰਹੇ ਹਨ। ਇਹ ਜਾਣਕਾਰੀ 88000 ਐਪਸ ਨੂੰ ਸਟਡੀ ਕਰਨ ਦੇ ਬਾਅਦ ਤੇ ਇਹ ਟ੍ਰੈਕ ਕਰਨ ਤੋਂ ਬਾਅਦ ਆਈ ਹੈ ਕਿ ਕਿਸ ਤਰ੍ਹਾਂ ਉਹ ਬਿਨਾਂ ਅਕਸੈਸ ਦੇ ਪਰਸਨਲ ਡਾਟਾ ਐਕਸਟ੍ਰੇਕਟ ਕਰ ਰਹੀ ਹੈ।

ਪਹਿਲਾਂ ਤਰੀਕਾ

ਐਪਸ ਕਰ ਰਹੀ ਫੋਟੋ Flagged ਦਾ ਇਸਤੇਮਾਲ : ਰਿਸਰਚ ਅਨੁਸਾਰ, ਕੁਛ ਐਪਸ ਯੂਜ਼ਰ ਨੂੰ ਟ੍ਰੈਕ ਕਰਨ ਲਈ ਫੋਟੋ ਮੇਟਾਡਾਟਾ, Geo ਲੋਕੇਸ਼ਨ ਦਾ ਇਸਤੇਮਾਲ ਕਰ ਰਹੀ ਹੈ। Shutterfly, ਪਾਪੂਲਰ ਫੋਟੋ ਐਡੀਟਿੰਗ ਐਪ, ਇਸ ਤਰੀਕੇ ਦਾ ਇਸਤੇਮਾਲ ਕਰਦੇ ਹੋਏ ਪਾਈ ਗਈ ਹੈ। ਫੋਟੋਜ਼ ਤੋਂ GPS ਯੂਜ਼ਰ ਕੁਆਡੀਨੇਟਰਜ਼ ਨੂੰ ਐਕਸਟ੍ਰੇਕਟ ਕਰ ਕੇ ਇਹ ਆਪਣੇ ਸਰਵਰਜ਼ ‘ਚ ਡਾਟਾ ਟ੍ਰਾਂਸਮਿਟ ਕਰ ਲੈਂਦੀ ਹੈ। ਹਾਲਾਂਕਿ, ਕੰਪਨੀ ਨੇ ਇਸ ਦਾਅਵੇ ਨੂੰ ਗ਼ਲਤ ਦੱਸਿਆ ਹੈ ਤੇ ਕਿਹਾ ਹੈ ਕਿ ਇਹ ਗੈਰ ਕਾਨੂੰਨੀ ਰੂਪ ‘ਚ ਕੋਈ ਡਾਟਾ ਕੁਲੈਕਟ ਨਹੀਂ ਕਰਦੀ।

ਦੂਸਰਾ ਤਰੀਕਾ

ਡਾਟਾ ਕੁਲੈਕਟ ਕਰਨ ਲਈ ਦੂਸਰੀ ਐਪ ਦਾ ਇਸਤੇਮਾਲ : ਕੁਝ ਐਪ, ਸਮਾਨ ਸਾਫ਼ਟਵੇਅਰ ਡਵੈਲਪਮੈਂਟ ਕਿਟ ‘ਤੇ ਬਣੇ ਦੂਸਰੇ ਪ੍ਰੋਗਰਾਮ ਦਾ ਇਸਤੇਮਾਲ ਕਰਨ ਦੇ ਬਿਨਾਂ ਪਰਮਿਸ਼ਨ ਦੀ ਜਾਣਕਾਰੀ ਇਕੱਠੀ ਕਰਦੀ ਹੈ। ਇਹ ਐਪਸ ਉਨ੍ਹਾਂ ਐਪਸ ਤੋਂ ਜਾਣਕਾਰੀ ਲੈਂਦੀ ਹੈ, ਜਿੰਨਾਂ ਡਾਟਾ ਐਕਸੈਸ ਦੀ ਪਰਮਿਸ਼ਨ ਦਿੱਤੀ ਗਈ ਹੈ।

ਤੀਸਰਾ ਤਰੀਕਾ

ਲੁਕੇਸ਼ਨ ਦੇ ਲਈ Wi-Fi ਨੈੱਟਵਰਕ ਦਾ ਇਸਤੇਮਾਲ

ਇਸ ਤਰੀਕੇ ‘ਚ ਆਪਣੀ ਨੈੱਟਵਰਕ ਪਿੱਚ ਤੇ ਰਾਓਟਰ, ਐਕਸੈਸ ਪਾਇੰਟ,SSID ਆਦਿ ਦੇ MACਐਡ੍ਰੇਸ ਨੂੰ ਐਕਸਟ੍ਰੇਕਟ ਕਰ ਕੇ ਕੀਤਾ ਜਾਂਦਾ ਹੈ। ਰਿਸਰਚਰ ਆਉਣ ਵਾਲੇ ਸਮੇਂ ‘ਚ ਇਨ੍ਹਾਂ 1325 ਪ੍ਰੋਗਰਾਮਾਂ ਦੇ ਬਾਰੇ ‘ਚ ਜ਼ਿਆਦਾ ਡੀਟੇਲਸ ਦੇਣਗੇ।