ਲੁਧਿਆਣਾ ”ਚ ਸ਼ਰੇਆਮ ਗੁੰਡਾਗਰਦੀ, ਨੌਜਵਾਨਾਂ ਨੇ ਚੱਲਾਈਆਂ ਗੋਲੀਆਂ

ਲੁਧਿਆਣਾ : ਇੱਥੇ ਮੋਹਰ ਸਿੰਘ ਨਗਰ ਕਾਰ ਪਾਰਕਿੰਗ ਨਜ਼ਦੀਕ ਕੁਝ ਨੌਜਵਾਨਾਂ ਨੇ 18 ਸਾਲਾ ਲੜਕੇ ‘ਤੇ ਗੋਲੀਆਂ ਚਲਾ ਦਿੱਤੀਆਂ। ਅਚਾਨਕ ਹੋਈ ਫਾਇਰਿੰਗ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜ਼ਖਮੀ ਲੜਕੇ ਸਿਮਰਨਜੀਤ ਸਿੰਘ ਨੂੰ ਨੇੜਲੇ ਸੀ. ਐੱਮ. ਸੀ. ਹਸਪਤਾਲ ਦਾਖਲ ਕਰਾਇਆ ਗਿਆ। ਜਾਣਕਾਰੀ ਮੁਤਾਬਕ ਪੀੜਤ ਧਿਰ ਦਾ ਦੋਸ਼ੀ ਹੈ ਕਿ ਪੁਲਸ ਦੀ ਮੌਜੂਦਗੀ ‘ਚ ਮੁਲਜ਼ਮਾਂ ਨੇ ਰਿਵਾਲਵਰ ਨਾਲ ਇਕ ਤੋਂ ਬਾਅਦ ਇਕ 5 ਫਾਇਰ ਕੀਤੇ, ਜਿਨ੍ਹਾਂ ‘ਚੋਂ ਇਕ ਗੋਲੀ ਸਿਮਰਨਜੀਤ ਸਿੰਘ ਦੇ ਗਲੇ ਨੂੰ ਛੂਹ ਕੇ ਨਿਕਲ ਗਈ।
ਜਾਣੋ ਪੂਰਾ ਮਾਮਲਾ
ਮੌਕੇ ‘ਤੇ ਦੇਖਣ ਵਾਲਿਆਂ ਮੁਤਾਬਕ ਮੋਹਰ ਸਿੰਘ ਨਗਰ ਵਿਖੇ ਪਾਰਕਿੰਗ ਨੇੜੇ ਇਕ ਦੁਕਾਨਦਾਰ ਦਾ ਇਕ ਕਾਰ ਚਾਲਕ ਨਾਲ ਕਾਰ ਹਟਾਉਣ ਨੂੰ ਲੈ ਕੇ ਝਗੜਾ ਹੋ ਗਿਆ। ਦੇਖਦੇ ਹੀ ਦੇਖਦੇ ਹੀ ਗੱਲ ਹੱਥੋਪਾਈ ਤੱਕ ਜਾ ਪੁੱਜੀ, ਜਿਸ ਤੋਂ ਬਾਅਦ ਇਕ ਧਿਰ ਵਲੋਂ ਭੜਕੇ ਨਸ਼ੇ ‘ਚ ਟੁੰਨ ਇਕ ਨੌਜਵਾਨ ਨੇ ਰਿਵਾਲਵਰ ਨਾਲ ਫਾਇਰ ਕਰ ਦਿੱਤੇ। ਡਾਕਟਰ ਮੁਤਾਬਕ ਹਸਪਤਾਲ ‘ਚ ਜ਼ੇਰੇ ਇਲਾਜ ਸਿਮਰਨਜੀਤ ਸਿੰਘ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਮੌਕੇ ‘ਤੇ ਪੁੱਜੀ ਥਾਣਾ ਡਵੀਜ਼ਨ ਨੰਬਰ-2 ਦੀ ਪੁਲਸ ਨੇ ਬਿਆਨ ਲੈ ਕੇ ਮਾਮਲੇ ਬਾਰੇ ਕਾਰਵਾਈ ਸ਼ੁਰੂ ਕਰ ਦਿੱਤੀ।
ਜੇਲ ‘ਚੋਂ ਛੁੱਟ ਕੇ ਆਇਆ ਹੈ ਮੁਲਜ਼ਮ
ਪੀੜਤ ਧਿਰ ਵਲੋਂ ਕਰਮਜੀਤ ਸਿੰਘ, ਸ਼ੇਰੂ ਤੇ ਰੂਬਲ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਮੁਲਜ਼ਮ ਦਾ ਅਪਰਾਧਕ ਰਿਕਾਰਡ ਹੈ, ਜੋ ਕਿ ਕੁਝ ਦਿਨ ਪਹਿਲਾਂ ਹੀ ਜੇਲ ‘ਚੋਂ ਛੁੱਟ ਕੇ ਆਇਆ ਹੈ ਅਤੇ ਸ਼ਰੇਆਮ ਪੁਲਸ ਸਾਹਮਣੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਪੁਲਸ ਦਬਾਅ ਹੇਠ ਮੁਲਜ਼ਮ ਧਿਰ ‘ਤੇ ਕਾਰਵਾਈ ਨਹੀਂ ਕਰ ਰਹੀ ਹੈ। ਪੀੜਤ ਧਿਰ ਨੇ ਪੁਲਸ ਪ੍ਰਸ਼ਾਸਨ ਤੋਂ ਮੁਲਜ਼ਮ ਧਿਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਹੋਏ ਥਾਣੇ ਦੇ ਸਾਹਮਣੇ ਪ੍ਰਦਰਸ਼ਨ ਵੀ ਕੀਤਾ।
ਮਾਮੂਲੀ ਗੱਲ ਨੂੰ ਲੈ ਕੇ ਹੋਇਆ ਝਗੜਾ
ਇਸ ਸਬੰਧੀ ਏ. ਸੀ. ਪੀ. ਕੇਂਦਰੀ ਵਰਿਆਮ ਸਿੰਘ ਾਲ ਸੰਪਰਕ ਕਰਨ ‘ਤੇ ਉਨ੍ਹਾਂ ਦੱਸਿਆ ਕਿ ਮਾਮੂਲੀ ਗੱਲ ਨੂੰ ਲੈ ਕੇ ਦੋ ਧਿਰਾਂ ‘ਚ ਝਗੜਾ ਹੋਇਆ ਹੈ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਸ਼ਰਾਬ ਦੇ ਨਸ਼ੇ ‘ਚ ਟੁੰਨ ਨੌਜਵਾਨ ਨੇ ਹਵਾਈ ਫਾਇਰ ਕਰ ਕੇ ਦਹਿਸ਼ਤ ਦਾ ਮੌਹਾਲ ਬਣਾਉਣ ਦਾ ਯਤਨ ਕੀਤਾ ਹੈ।

Leave a Reply

Your email address will not be published. Required fields are marked *