ਰਾਜਾਮੌਲੀ ਦੀ ਫਿਲਮ RRR ”ਚ ਹੋਵੇਗਾ ਸਭ ਤੋਂ ਮਹਿੰਗਾ ਓਪਨਿੰਗ ਸੀਨ

ਮੁੰਬਈ(ਬਿਊਰੋ)— ਐੱਸ. ਐੱਸ. ਰਾਜਾਮੌਲੀ ਸਾਡੇ ਦੇਸ਼ ਦੇ ਸਭ ਤੋਂ ਮਸ਼ਹੂਰ ਫਿਲਮ ਨਿਰਮਾਤਾਵਾਂ ‘ਚੋਂ ਇਕ ਹਨ ਅਤੇ ਉਹ ਅਸਲ ਜੀਵਨ ਦੇ ਸੁਤੰਤਰਤਾ ਸੈਨਾਨੀਆ ਅੱਲੂਰੀ ਸੀਤਾਰਾਮ ਅਤੇ ਕੋਮਾਰਾਮ ਭੀਮ ‘ਤੇ ਇਕ ਸਭ ਤੋਂ ਵਧੀਆ ਫਿਲਮ ਬਣਾਉਣ ‘ਚ ਕੋਈ ਕਸਰ ਨਹੀਂ ਛੱਡ ਰਹੇ। ਫਿਲਮ ਨਾਲ ਜੁੜੀ ਪਹਿਲੀ ਜਾਣਕਾਰੀ ਨਾਲ, ਇਹ ਤਾਂ ਸਾਫ ਹੈ ਕਿ ਇਹ ਵੱਡੇ ਪੈਮਾਨੇ ‘ਤੇ ਬਣ ਰਿਹਾ ਇਕ ਅਜਿਹਾ ਪ੍ਰੋਜੈਕਟ ਹੈ, ਜਿਸ ਦਾ ਅਸੀਂ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਫਿਲਮ ਆਰ. ਆਰ. ਆਰ. ਰਾਜਾਮੌਲੀ ਦੁਆਰਾ ਸੁਤੰਤਰਤਾ ਸੈਨਾਨੀਆਂ ਪ੍ਰਤੀ ਸ਼ਰਧਾਂਜਲੀ ਹੈ। ਫਿਲਮ ‘ਚ ਅੱਲੂਰੀ ਸੀਤਾਰਾਮ ਦੀ ਭੂਮਿਕਾ ‘ਚ ਰਾਮ ਚਰਨ ਅਤੇ ਕੋਮਾਰਾਮ ਭੀਮ ਦੀ ਭੂਮਿਕਾ ਜੂਨੀਅਰ ਐੱਨ. ਟੀ. ਆਰ. ਨਜ਼ਰ ਆਉਣਗੇ।
ਜਦੋਂ ਕਿ ਰਾਮ ਚਰਨ ਦੇ ਨਾਲ ਦਮਦਾਰ ਐਕਸ਼ਨ ਇੰਟਰੋਡਕਟਰੀ ਸੀਕਵੈਂਸ ਪਹਿਲਾਂ ਹੀ ਸ਼ੂਟ ਕੀਤਾ ਜਾ ਚੁੱਕਿਆ ਹੈ, ਉੱਥੇ ਹੀ ਟੀਮ ਕੁਝ ਹਫਤਿਆਂ ‘ਚ ਜੂਨੀਅਰ ਐੱਨ. ਟੀ. ਆਰ. ਦੇ ਨਾਲ ਐਂਟਰੀ ਸੀਨ ਫਿਲਮਾਏਗੀ, ਜਦੋਂ ਕਿ ਰਾਮ ਚਰਨ ਦੇ ਓਪਨਿੰਗ ਐਕਟ ਦਾ ਬਜਟ 15 ਕਰੋੜ ਸੀ, ਉੱਥੇ ਜੂਨੀਅਰ ਐੱਨ. ਟੀ. ਆਰ. ਲਈ ਟੀਮ ਨੇ 25 ਕਰੋੜ ਰੁਪਏ ਦਾ ਬਜਟ ਤੈਅ ਕੀਤਾ ਹੈ, ਜੋ ਕਈ ਛੋਟੀ ਫਿਲਮਾਂ ਦੇ ਓਵਰਆਲ ਬਜਟ ਤੋਂ ਵੀ ਜ਼ਿਆਦਾ ਹੈ।”
ਫਿਲਮ 1920 ਦੇ ਸੁਤੰਤਰਤਾ ਸੈਨਾਨੀਆ, ਅੱਲੂਰੀ ਸੀਤਾਰਾਮ ਰਾਜੂ ਅਤੇ ਕੋਮਾਰਾਮ ਭੀਮ ਦੇ ਆਲੇ-ਦੁਆਲੇ ਘੁੰਮਦੀ ਇਕ ਕਾਲਪਨਿਕ ਕਹਾਣੀ ਹੈ। ਜੋ ਬ੍ਰਿਟਿਸ਼ ਰਾਜ ਦੇ ਖਿਲਾਫ ਲੜੇ ਸਨ। ਆਰ. ਆਰ. ਆਰ. ਇਕ ਪੀਰੀਅਡ ਐਕਸ਼ਨ ਫਿਲਮ ਹੈ। ਰਾਜਾਮੌਲੀ ਨੇ ਹੀ ਇਸ ਫਿਲਮ ਨੂੰ ਲਿਖਿਆ ਹੈ। 30 ਜੁਲਾਈ, 2020 ‘ਚ ਰਿਲੀਜ਼ ਹੋਵੇਗੀ।

Leave a Reply

Your email address will not be published. Required fields are marked *