ਮੋਦੀ, ਸ਼ਾਹ ਨੇ ਦਿੱਤੀਆਂ ਰਾਜਨਾਥ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਜਨਮ ਦਿਨ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਮੋਦੀ ਨੇ ਟਵਿੱਟਰ ‘ਤੇ ਆਪਣੇ ਵਧਾਈ ਸੰਦੇਸ਼ ‘ਚ ਲਿਖਿਆ,”ਨਿਮਰ ਅਤੇ ਮਿਹਨਤੀ ਨੇਤਾ ਅਤੇ ਕੇਂਦਰੀ ਮੰਤਰੀ ਮੰਡਲ ‘ਚ ਸੀਨੀਅਰ ਸਹਿਯੋਗੀ ਰਾਜਨਾਥ ਸਿੰਘ ਜੀ ਨੂੰ ਜਨਮ ਦਿਨ ਦੀ ਹਾਰਦਿਕ ਵਧਾਈ। ਉਹ ਰੱਖਿਆ ਮੰਤਰੀ ਦੇ ਰੂਪ ‘ਚ ਦੇਸ਼ ਦੀ ਫੌਜ ਨੂੰ ਲਗਾਤਾਰ ਮਜ਼ਬੂਤ ਕਰਨ ‘ਚ ਜੁਟੇ ਹੋਏ ਹਨ। ਮੈਂ ਉਨ੍ਹਾਂ ਦੀ ਲੰਬੀ ਉਮਰ ਹੋਣ ਅਤੇ ਸਿਹਤਮੰਦ ਜੀਵਨ ਦੀ ਕਾਮਨਾ ਕਰਦਾ ਹਾਂ।”

ਸ਼ਾਹ ਨੇ ਟਵੀਟ ਕੀਤਾ,”ਦੇਸ਼ ਦੇ ਰੱਖਿਆ ਮੰਤਰੀ ਅਤੇ ਪਾਰਟੀ ਦੇ ਸੀਨੀਅਰ ਨੇਤਾ ਰਾਜਨਾਥ ਸਿੰਘ ਜੀ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ। ਵੱਖ-ਵੱਖ ਅਹੁਦਿਆਂ ‘ਤੇ ਰਹਿ ਕੇ ਭਾਜਪਾ ਨੂੰ ਮਜ਼ਬੂਤ ਕਰਨ ‘ਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਹੈ। ਰਾਜਨਾਥ ਜੀ ਦੀ ਅਗਵਾਈ ‘ਚ ਸਾਡੀ ਫੌਜਾਂ ਨੂੰ ਹੋਰ ਜ਼ੋਰ ਮਿਲਿਆ ਹੈ। ਮੈਂ ਉਨ੍ਹਾਂ ਦੇ ਸਿਹਤਮੰਦ ਜੀਵਨ ਅਤੇ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ।”

ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਡਾ ਨੇ ਵੀ ਟਵੀਟ ਕਰ ਕੇ ਰਾਜਨਾਥ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਨੱਡਾ ਨੇ ਟਵੀਟ ਕੀਤਾ,”ਸੀਨੀਅਰ ਨੇਤਾ, ਦੇਸ਼ ਦੇ ਰੱਖਿਆ ਮੰਤਰੀ, ਰਾਜਨਾਥ ਸਿੰਘ ਜੀ ਨੂੰ ਤੁਹਾਨੂੰ ਜਨਮ ਦਿਨ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ। ਤੁਹਾਡਾ ਸੰਗਠਨਾਤਮਕ ਅਤੇ ਪ੍ਰਸ਼ਾਸਨਿਕ ਅਨੁਭਵ ਹਮੇਸ਼ਾ ਸਾਡਾ ਸਾਰਿਆਂ ਨੂੰ ਮਾਰਗਦਰਸ਼ਨ ਕਰਦਾ ਰਹੇਗਾ। ਮੈਂ ਈਸ਼ਵਰ ਤੋਂ ਤੁਹਾਡੇ ਉੱਤਮ ਸਿਹਤਮੰਦ ਜੀਵਨ ਲਈ ਪ੍ਰਾਰਥਨਾ ਕਰਦਾ ਹਾਂ।”

 

Leave a Reply

Your email address will not be published. Required fields are marked *