ਮਾਈਕ੍ਰੋਮੈਕਸ ਨੇ ਲਾਂਚ ਕੀਤੀ ਨਵੀਂ ਐਂਡ੍ਰਾਇਡ ਟੀ.ਵੀ. ਸੀਰੀਜ਼, ਜਾਣੋ ਕੀਮਤ

ਗੈਜੇਟ ਡੈਸਕ-ਘਰੇਲੂ ਉਪਭੋਗਤਾ ਇਲੈਕਟ੍ਰਾਨਿਕਸ ਬ੍ਰੈਂਡ ਮਾਈਕ੍ਰੋਮੈਕਸ ਇੰਫਾਰਮੈਟਿਕਸ ਲਿਮਟਿਡ ਨੇ ਮੰਗਲਵਾਰ ਨੂੰ ‘ਗੂਗਲ-ਸਰਟੀਫਾਇਡ’ ਐਂਡ੍ਰਾਇਡ ਟੀ.ਵੀ. ਦੀ ਇਕ ਨਵੀਂ ਸੀਰੀਜ਼ ਲਾਂਚ ਕੀਤੀ ਹੈ, ਜਿਸ ਦੀ ਸ਼ੁਰੂਆਤੀ ਕੀਮਤ 13,999 ਰੁਪਏ ਹੈ। 32 ਇੰਚ (80ਸੈਮੀ), 40 ਇੰਚ (102 ਸੈਮੀ) ਅਤੇ 43ਇੰਚ (109 ਸੈਮੀ) ਐਂਡ੍ਰਾਇੰਡ ਟੀ.ਵੀ. 16:9 ਆਸਪੈਕਟ ਰੇਸ਼ੀਓ ਨਾਲ ਆਉਂਦੇ ਹਨ। ਮਾਈਕ੍ਰੋਮੈਕਸ ਨੇ ਕਿਹਾ ਕਿ ਟੀ.ਵੀ. ਦੇ ਯੂਜ਼ਰਸ ਨੂੰ ਗੂਗਲ ਦੇ ਆਫੀਸ਼ੀਅਲ ਪਲੇਅ ਸਟੋਰ, ਮੂਵੀ ਅਤੇ ਮਿਊਜ਼ਿਕ ਦੀ ਵੀ ਸੁਵਿਧਾ ਮਿਲੇਗੀ। ਕ੍ਰੋਮਕਾਸਟ ਨਾਲ ਤਿਆਰ ਕੀਤੇ ਗਏ ਇਸ ਐਂਡ੍ਰਾਇਡ ਟੈਲੀਵਿਜ਼ਨ ‘ਚ ਵਾਇਸ-ਇਨੇਬਲ ਸਰਚ ਨਾਲ ਗੂਗਲ ਅਸਿਸਟੈਂਟ ਹੈ।

ਇਸ ਦੇ ਨਾਲ ਹੀ ਮਾਈਕ੍ਰੋਮੈਕਸ ਨੇ ਆਪਣੇ ਪ੍ਰੋਡਕਟ ਪੋਰਟਫੋਲੀਓ ਨੂੰ ਅਗੇ ਵਧਾਉਂਦੇ ਹੋਏ 10,999 ਰੁਪਏ ਤੋਂ ਸ਼ੁਰੂ ਹੋਣ ਵਾਲੀ ਪੂਰੀ ਤਰ੍ਹਾਂ ਨਾਲ ਆਟੋਮੈਟਿਕ ਟਾਪ ਲੋਡਿੰਗ ਵਾਸ਼ਿੰਗ ਮਸ਼ੀਨ ਵੀ ਲਾਂਚ ਕੀਤੀ ਹੈ। ਮਾਈਕ੍ਰੋਮੈਕਸ ਇੰਫੋਮੈਟਰਿਕਸ ਦੇ ਨਿਰਦੇਸ਼ਕ ਰੋਹਨ ਅਗਰਵਾਲ ਨੇ ਇਕ ਬਿਆਨ ‘ਚ ਕਿਹਾ ਕਿ ਗੂਗਲ ਸਰਟੀਫਾਈਡ ਐਂਡ੍ਰਾਇਡ ਟੀ.ਵੀ. ਉਨ੍ਹਾਂ ਲੋਕਾਂ ਲਈ ਹੈ ਜੋ ਕਈ ਆਕਰਸ਼ਕ ਸੁਵਿਧਾਵਾਂ ਨਾਲ ਜੀਵਨ ‘ਚ ਐਂਟਰਟੇਨਮੈਂਟ ਦਾ ਅਨੁਭਵ ਚਾਹੁੰਦੇ ਹਨ ਅਤੇ ਇਸ ਤੋਂ ਇਲਾਵਾ ਪੂਰੀ ਤਰ੍ਹਾਂ ਨਾਲ ਆਟੋਮੈਟਿਕ ਵਾਸ਼ਿੰਗ ਮਸ਼ੀਨ ਦਾ ਉਦੇਸ਼ ਰੋਜ਼ਾਨਾ ਦੇ ਕੰਮ ਨੂੰ ਸਰਲ ਬਣਾਉਣਾ ਹੈ। ਦੱਸ ਦੇਈਏ ਕਿ ਐਂਡ੍ਰਾਇਡ ਟੀ.ਵੀ. 11 ਜੁਲਾਈ ਤੋਂ ਅਤੇ ਵਾਸ਼ਿੰਗ ਮਸ਼ੀਨ 15 ਜੁਲਾਈ ਤੋਂ ਫਲਿੱਪਕਾਰਟ ਤੋਂ ਇਕ ਵਿਸ਼ੇਸ਼ ਸਾਂਝੇਦਾਰੀ ਰਾਹੀਂ ਵਿਕਰੀ ਲਈ ਉਪਲੱਬਧ ਹੋਣਗੇ।

Leave a Reply

Your email address will not be published. Required fields are marked *