ਬ੍ਰਿਟੇਨ ਦੀ ਵਿਰੋਧੀ ਲੇਬਰ ਪਾਰਟੀ ‘ਬ੍ਰੈਗਜ਼ਿਟ’ ਵਿਰੋਧੀ ਅਭਿਆਨ ਲਈ ਵਚਨਬੱਧ

ਲੰਡਨ – ਬ੍ਰਿਟੇਨ ਦੀ ਵਿਰੋਧੀ ਧਿਰ ਲੇਬਰ ਪਾਰਟੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਨੂੰ ਕਹੇਗੀ ਕਿ ਬ੍ਰਿਟੇਨ ਨੂੰ ਯੂਰਪੀ ਸੰਘ (ਈ. ਯੂ.) ਤੋਂ ਅਲਗ ਕਰਨ ਤੋਂ ਪਹਿਲਾਂ ਉਹ ਇਕ ਹੋਰ ਜਨਮਤ ਸੰਗ੍ਰਹਿ ਕਰਾਵੇ ਕਿਉਂਕਿ ਉਹ 28 ਮੈਂਬਰਾਂ ਵਾਲੇ ਆਰਥਿਕ ਸਮੂਹ ‘ਚ ਬਣੇ ਰਹਿਣ ਦੇ ਅਭਿਆਨ ਨੂੰ ਲੈ ਕੇ ਵਚਨਬੱਧ ਹਨ।
ਲੇਬਰ ਨੇਤਾ ਜੈਰੇਮੀ ਕਾਰਬਿਨ ਨੇ ਆਖਿਆ ਕਿ ਉਨ੍ਹਾਂ ਦੇ ਦਲ ਨੇ ਅਤੇ ਠੋਸ ਬ੍ਰੈਗਜ਼ਿਟ ਵਿਰੋਧੀ ਰੁਖ ਅਪਣਾਉਣ ਦਾ ਫੈਸਲਾ ਕੀਤਾ ਹੈ ਜਿਸ ਨਾਲ ਇਸ ਮਹੀਨੇ ਦੇ ਅੰਤ ‘ਚ ਜਦੋਂ ਬੋਰਿਸ ਜਾਨਸਨ ਜਾਂ ਜੈਰੇਮੀ ਹੰਟ ‘ਚੋਂ ਕੋਈ ਥੈਰੇਸਾ ਮੇਅ ਦੀ ਥਾਂ ਲੈਣ ਤਾਂ ਉਨ੍ਹਾਂ ਨੂੰ ਬ੍ਰੈਗਜ਼ਿਟ ਨੂੰ ਲੈ ਕੇ ਕੋਈ ਕਰਾਰ ਜਾਂ ਨੁਕਸਾਨਦੇਹ ਟੋਰੀ (ਕੰਜ਼ਰਵੇਟਿਵ) ਬ੍ਰੈਗਜ਼ਿਟ ਤੋਂ ਰੋਕਿਆ ਜਾ ਸਕੇ।
ਕਾਰਬਿਨ ਨੇ ਲੇਬਰ ਪਾਰਟੀ ਦੇ ਵਰਕਰਾਂ ਨੂੰ ਲਿਖੀ ਈ-ਮੇਲ ‘ਚ ਕਿਹਾ ਕਿ ਜੋ ਵੀ ਕੋਈ ਨਵਾਂ ਪ੍ਰਧਾਨ ਮੰਤਰੀ ਬਣੇ ਉਸ ‘ਚ ਇਹ ਭਰੋਸਾ ਹੋਣਾ ਚਾਹੀਦਾ ਹੈ ਕਿ ਉਹ ਜਨਮਤ ਸੰਗ੍ਰਹਿ ‘ਚ ਜਨਤਾ ਤੋਂ ਮਿਲੀ ਸਲਾਹ ਦੇ ਆਧਾਰ ‘ਤੇ ਕਰਾਰ ਕਰੇ ਜਾਂ ਨਾ ਕਰੇ। ਉਨ੍ਹਾਂ ਕਿਹਾ ਕਿ ਇਨਾਂ ਹਾਲਾਤਾਂ ‘ਚ, ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਲੇਬਰ ਪਾਰਟੀ ਜਾਂ ਤਾਂ ਕੋਈ ਕਰਾਰ ਕਰਨ ਜਾਂ ਟੋਰੀ ਕਰਾਰ ਦੇ ਖਿਲਾਫ ਬਣੇ ਰਹਿਣ ਲਈ ਅਭਿਆਨ ਚਲਾਵੇਗੀ ਕਿਉਂਕਿ ਇਸ ‘ਚ ਨਾ ਅਰਥਵਿਵਸਥਾ ਦੀ ਰੱਖਿਆ ਹੁੰਦੀ ਹੈ ਨਾ ਨੌਕਰੀਆਂ ਦੀ।

Leave a Reply

Your email address will not be published. Required fields are marked *