ਪੁਰਾਣੀਆਂ ਯਾਦਾਂ ”ਚ ਗੁਆਚੇ ਨਿੰਜਾ, ਸ਼ੇਅਰ ਕੀਤੀ 2009 ਦੀ ਯਾਦ

ਜਲੰਧਰ (ਬਿਊਰੋ) — ਪੰਜਾਬੀ ਗਾਇਕ ਅਤੇ ਅਦਾਕਾਰ ਨਿੰਜਾ ਦੇ ਗੀਤਾਂ ਅਤੇ ਫਿਲਮਾਂ ਦਾ ਹਰ ਕੋਈ ਦੀਵਾਨਾ ਹੈ। ਹਮੇਸ਼ਾ ਹੀ ਫੈਨਜ਼ ਨਿੰਜਾ ਦੇ ਗੀਤਾਂ ਤੇ ਫਿਲਮਾਂ ਦੀ ਉਡੀਕ ‘ਚ ਰਹਿੰਦੇ ਹਨ। ਉਨ੍ਹਾਂ ਨੇ ਆਪਣੀ ਮਿਹਨਤ ਦੇ ਸਦਕਾ ਹੀ ਹਰ ਦਿਲ ਤੇ ਇੰਡਸਟਰੀ ‘ਚ ਖਾਸ ਪਛਾਣ ਕਾਇਮ ਕੀਤੀ ਹੈ। ਉਨ੍ਹਾਂ ਦੀ ਮਿਹਨਤ ਨੂੰ ਬਿਆਨ ਕਰਦੀ ਹਾਲ ਹੀ ਸਾਹਮਣੇ ਆਈ ਉਨ੍ਹਾਂ ਦੀ ਇਕ ਤਸਵੀਰ, ਜਿਸ ‘ਚ ਨਿੰਜਾ ਨੂੰ ਪਛਾਣਨਾ ਵੀ ਮੁਸ਼ਕਲ ਹੈ। ਜੀ ਹਾਂ, ਹਾਲ ਹੀ ‘ਚ ਨਿੰਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

ਦੱਸ ਦਈਏ ਕਿ ਇਹ ਤਸਵੀਰ ਸਾਲ 2009 ਦੀ ਹੈ, ਜਦੋਂ ਉਹ ਇਕ ਨੈਸ਼ਨਲ ਟੀ. ਵੀ. ਸ਼ੋਅ ‘ਚ ਮਲਵਈ ਗਿੱਧੇ ਦੀ ਟੀਮ ਨਾਲ ਹਿੱਸਾ ਲੈਣ ਲਈ ਗਏ ਸਨ। ਅਮਿਤ ਭੱਲਾ ਤੋਂ ਨਿੰਜਾ ਤੱਕ ਪਹੁੰਚਣ ਪਿੱਛੇ ਉਨ੍ਹਾਂ ਆਪਣੇ-ਆਪ ਨੂੰ ਵੀ ਬਦਲ ਲਿਆ ਹੈ। ਨਿੰਜਾ ਦੇ ਸ਼ਾਨਦਾਰ ਸਫਰ ਦੀ ਗੱਲ ਕਰੀਏ ਤਾਂ ‘ਛੱਲਾ’, ‘ਉਹ ਕਿਉਂ ਨੀ ਜਾਣ ਸਕੇ’, ‘ਜੱਟਾਂ ਦਾ ਪੁੱਤ ਮਾੜਾ ਹੋ ਗਿਆ’, ‘ਐਵਰ ਗ੍ਰੀਨ’, ‘ਗੱਲ ਜੱਟਾਂ ਵਾਲੀ’, ‘ਠੋਕਦਾ ਰਿਹਾ’ ਵਰਗੇ ਕਈ ਹਿੱਟ ਗੀਤ ਦੇ ਚੁੱਕੇ ਹਨ। ਸਾਲ 2017 ‘ਚ ਨਿੰਜਾ ਨੇ ਫਿਲਮ ‘ਚੰਨਾ ਮੇਰਿਆ’ ਨਾਲ ਫਿਲਮੀ ਦੁਨੀਆਂ ‘ਚ ਵੀ ਕਦਮ ਰੱਖਿਆ ਅਤੇ ਉਸ ‘ਚ ਉਨ੍ਹਾਂ ਨੇ ਕਾਮਯਾਬੀ ਵੀ ਹਾਸਲ ਕੀਤੀ।

ਦੱਸਣਯੋਗ ਹੈ ਕਿ ਗਾਇਕ ਨਿੰਜਾ ਦਾ ਇਸ ਤੋਂ ਪਹਿਲਾਂ ‘ਟਰੇਸ ਅਮੋਰ’ ਗੀਤ ਰਿਲੀਜ਼ ਹੋਇਆ ਸੀ, ਜਿਸ ਨੂੰ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਪੰਜਾਬੀ ਗਾਇਕੀ ਦੇ ਨਾਲ-ਨਾਲ ਨਿੰਜਾ ਪੰਜਾਬੀ ਫਿਲਮਾਂ ‘ਚ ਵੀ ਕਾਫੀ ਸਰਗਰਮ ਹਨ। ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਨਵੀਂ ਫਿਲਮ ‘ਗੁੱਡ ਲੱਕ ਜੱਟਾ’ ਦੀ ਅਨਾਊਂਸਮੈਟ ਕੀਤੀ ਹੈ, ਜਿਸ ‘ਚ ਉਨ੍ਹਾਂ ਨਾਲ ਰੁਬੀਨਾ ਬਾਜਵਾ ਤੇ ਨਾਇਕਰਾ ਕੌਰ ਮੁੱਖ ਭੂਮਿਕਾ ‘ਚ ਨਜ਼ਰ ਆਉਣਗੀਆਂ। ਇਸ ਫਿਲਮ ਦੀ ਸ਼ੂਟਿੰਗ 7 ਅਗਸਤ ਤੋਂ ਲੰਡਨ ‘ਚ ਸ਼ੁਰੂ ਹੋ ਰਹੀ ਹੈ। ਇਸ ਫਿਲਮ ਨੂੰ ਵਿਕਰਮ ਥੋਰੀ ਡਾਇਰੈਕਟ ਕਰਨਗੇ।

 

Leave a Reply

Your email address will not be published. Required fields are marked *