ਕੈਨੇਡਾ : ਵਿਨੀਪੈਗ ‘ਚ ਗੈਸ ਲੀਕ ਹੋਣ ਕਾਰਨ 46 ਲੋਕ ਹਸਪਤਾਲ ‘ਚ ਭਰਤੀ

ਵਿਨੀਪੈਗ— ਕੈਨੇਡਾ ਦੇ ਸ਼ਹਿਰ ਵਿਨੀਪੈਗ ‘ਚ ਕਾਰਬਨ ਮੋਨੋਆਕਸਾਈਡ ਲੀਕ ਹੋਣ ਕਾਰਨ 46 ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ‘ਚੋਂ 15 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਥਾਨਕ ਅਧਿਕਾਰੀਆਂ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਵਿਨੀਪੈਗ ਦੇ ਇਕ ਹੋਟਲ ‘ਚ ਗੈਸ ਲੀਕ ਹੋਈ। ਵਿਨੀਪੈਗ ਫਾਇਰ ਪੈਰਾਮੈਡਿਕ ਸਰਵਿਸ ਦੇ ਕਰਮਚਾਰੀਆਂ ਨੇ ਟਵੀਟ ਕਰ ਕੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ ਮੰਗਲਵਾਰ ਸਵੇਰੇ 10 ਵਜੇ ਅਲਾਰਮ ਵੱਜਣ ਦੇ ਬਾਅਦ ਇਮਾਰਤ ਦੇ ਵੱਖ-ਵੱਖ ਹਿੱਸਿਆਂ ‘ਚੋਂ ਕਾਰਬਨ ਮੋਨੋਆਕਸਾਈਡ ਗੈਸ ਲੀਕ ਹੋਣ ਦਾ ਪਤਾ ਲੱਗਾ।

ਅਧਿਕਾਰੀਆਂ ਦੇ ਹਵਾਲੇ ਤੋਂ ਇਕ ਨਿਊਜ਼ ਰਿਪੋਰਟ ‘ਚ ਦੱਸਿਆ ਗਿਆ ਕਿ 46 ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ‘ਚੋਂ 15 ਦੀ ਹਾਲਤ ਗੰਭੀਰ ਬਣੀ ਹੋਈ ਹੈ।

ਵਿਨੀਪੈਗ ਫਾਇਰ ਪੈਰਾਮੈਡਿਕ ਸਰਵਿਸ ਦੇ ਚੀਫ ਜੋਨ ਲੇਨ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਐਮਰਜੈਂਸੀ ਕਰੂ ਨੂੰ ਸੱਦਿਆ ਗਿਆ ਸੀ। ਉਸ ਸਮੇਂ ਹੋਟਲ ‘ਚ ਸਟਾਫ ਸਮੇਤ ਲਗਭਗ 52 ਲੋਕ ਮੌਜੂਦ ਸਨ, ਜਿਨ੍ਹਾਂ ‘ਚੋਂ ਲਗਭਗ 46 ਲੋਕਾਂ ਦੀ ਹਾਲਤ ਖਰਾਬ ਹੋ ਗਈ ਸੀ। ਫਿਲਹਾਲ ਗੈਸ ਲੀਕ ਹੋਣ ਦੇ ਕਾਰਨਾਂ ਬਾਰੇ ਪਤਾ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *