ਕੁਆਲਕਾਮ ਲਿਆਈ ਨਵਾਂ ਪ੍ਰੋਸੈਸਰ, ਹੁਣ ਸਸਤੇ ਸਮਾਰਟਫੋਨ ਵੀ ਹੋਣਗੇ ਪਾਵਰਫੁਲ

 5,000 ਰੁਪਏ ਤੋਂ ਘੱਟ ਦੇ ਸਮਾਰਟਫੋਨਜ਼ ਲਈ ਕੁਆਲਕਾਮ ਨਵਾਂ ਚਿਪਸੈੱਟ 215 Mobile Platform ਪੇਸ਼ ਕੀਤਾ ਹੈ। ਇਸ ਚਿਪਸੈੱਟ ਦੇ ਇਸਤੇਮਾਲ ਨਾਲ ਹੁਣ ਐਂਟਰੀ ਲੈਵਲ ਅਤੇ ਸਸਤੇ ਸਮਾਰਟਫੋਨਜ਼ ’ਚ ਵੀ ਮਹਿੰਗੇ ਅਤੇ ਪ੍ਰੀਮੀਅਮ ਡਿਵਾਈਸਿਜ਼ ਵਾਲੇ ਦਮਦਾਰ ਫੀਚਰ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸਸਤੇ ਫੀਚਰ ਫੋਨਜ਼ ਲਈਕੁਆਲਕਾਮ ਨੇ 205 ਮੋਬਾਇਲ ਪਲੇਟਫਾਰਮ ਨੂੰ ਪੇਸ਼ ਕੀਤਾ ਸੀ। ਕਾਫੀ ਸਾਲਾਂ ਤੋਂ 200 ਸੀਰੀਜ਼ ਦੇ ਚਿਪਸੈੱਟ ਦਾ ਕੰਪਨੀ ਨੇ ਕੋਈ ਨਵਾਂ ਅਪਡੇਟ ਜਾਰੀ ਨਹੀਂ ਕੀਤਾ। ਉਥੇ ਹੀ ਦੂਜੇ ਪਾਸੇ ਕੁਆਲਕਾਮ ਆਪਣੇ ਸਨੈਪਡ੍ਰੈਗਨ 600 ਅਤੇ ਸਨੈਪਡ੍ਰੈਗਨ 700 ਸੀਰੀਜ਼ ਲਈ ਸਮੇਂ-ਸਮੇਂ ’ਤੇ ਕਈ ਅਪਡੇਟ ਰੋਲ ਆਊਟ ਕੀਤੇ ਹਨ।

ਕੁਆਲਕਾਮ ਦੇ ਇਸ ਨਵੇਂ ਚਿਪਸੈੱਟ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਚਿਪਸੈੱਟ ਦੇ ਆਉਮ ਨਾਲ ਐਂਟਰੀ ਲੈਵਲ ਸਮਾਰਟਫੋਨ ਸੈਗਮੈਂਟ ’ਚ ਜ਼ਬਰਦਸਤ ਬਦਲਾਅ ਦੇਖਣ ਨੂੰ ਮਿਲਣਗੇ। ਕੰਪਨੀ ਦਾ ਦਾਅਵਾ ਹੈ ਕਿ ਨਵੇਂ ਚਿਪਸੈੱਟ ਨਾਲ ਸਸਤੇ ਸਮਾਰਟਫੋਨਜ਼ ’ਚ ਬਿਹਤਰ ਪਰਫਾਰਮੈਂਸ, ਫੋਟੋਗ੍ਰਾਫੀ ਲਈਡਿਊਲ ਕੈਮਰਾ ਸਪੋਰਟ, 19:9 ਆਸਪੈਕਟ ਰੇਸ਼ੀਓ ਡਿਸਪਲੇਅ, ਕੁਇਕ ਚਾਰਜ ਦੇ ਨਾਲ ਹੀ ਐੱਨ.ਐੱਫ.ਸੀ. ਪੇਮੈਂਟ ਸਪੋਰਟ ਵਰਗੇ ਫੀਚਰ ਮਿਲਣਗੇ।

ਡਿਟੇਲ ’ਚ ਦੱਸੀਏ ਤਾਂ ਕੁਆਲਕਾਮ 215 ਮੋਬਾਇਲ ਪਲੇਟਫਾਰਮ 13 ਮੈਗਾਪਿਕਸਲ ਸਿੰਗਲ ਅਤੇ 8 ਮੈਗਾਪਿਕਸਲ ਡਿਊਲ ਕੈਮਰਾ ਸੈੱਟਅਪ ਨੂੰ ਸਪੋਰਟ ਕਰਦਾ ਹੈ। ਇਸ ਦੇ ਨਾਲ ਹੀ ਇਸ ਕੈਮਰੇ ਨਾਲ ਯੂਜ਼ਰ 1080 ਪਿਕਸਲ ਰੈਜ਼ੋਲਿਊਸ਼ਨ ਦੇ ਵੀਡੀਓ ਸ਼ੂਟ ਕਰ ਸਕਦੇ ਹਨ। ਇੰਨਾ ਹੀ ਨਹੀਂ 19.5:9 ਆਸਪੈਕਟ ਰੇਸ਼ੀਓ ਦੇ ਨਾਲ ਆਉਣ ਵਾਲੀ ਐੱਚ.ਡੀ. ਪਲੱਸ (1560×720) ਡਿਸਪਲੇਅ ਦੇ ਨਾਲ ਵੀ ਕੰਪੈਟਿਬਲ ਹੈ।

ਕੁਆਲਕਾਮ ਦਾ ਕਹਿਣਾ ਹੈ ਕਿ ਨਵੇਂ ਚਿਪਸੈੱਟ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੈ ਕਿ ਇਹ ਪਿਛਲੀ ਜਨਰੇਸ਼ਨ ਦੇ 200 ਸੀਰੀਜ਼ ਵਾਲੇ ਚਿਪਸੈੱਟ ਦੇ ਮੁਕਾਬਲੇ 50 ਫੀਸਦੀ ਬਿਹਤਰ ਸੀ.ਪੀ.ਯੂ. ਪਰਫਾਰਮੈਂਸ ਦੇਵੇਗਾ। ਦੱਸ ਦੇਈਏ ਕਿ ਕੁਆਲਕਾਮ 215 ਮੋਬਾਇਲ ਪਲੇਟਫਾਰਮ 200 ਸੀਰੀਜ਼ ਦਾ ਪਹਿਲਾ ਚਿਪਸੈੱਟ ਹੈ ਜੋ 64-ਬਿਟ ਸਪੋਰਟ ਦੇ ਨਾਲ ਆਉਂਦਾ ਹੈ।

 

Leave a Reply

Your email address will not be published. Required fields are marked *