ਅਮਰੀਕਾ ਤੇ ਚੀਨ ਦੇ ਅਧਿਕਾਰੀਆਂ ਨੇ ਕੀਤੀ ਮੁਲਾਕਾਤ ਤਾਂ ਕਿ ਘੱਟ ਸਕੇ ਤਣਾਅ

ਵਾਸ਼ਿੰਗਟਨ— ਅਮਰੀਕਾ ਅਤੇ ਚੀਨ ਦੇ ਉੱਚ ਵਾਰਤਾਕਾਰਾਂ ਨੇ ਦੋਹਾਂ ਦੇਸ਼ਾਂ ਵਿਚਕਾਰ ਚੱਲ ਰਹੇ ਵਪਾਰ ਯੁੱਧ ਨੂੰ ਸੁਲਝਾਉਣ ਲਈ ਮੰਗਲਵਾਰ ਨੂੰ ਫੋਨ ‘ਤੇ ਗੱਲਬਾਤ ਕੀਤੀ। ਅਮਰੀਕਾ ਨੇ ਚੀਨ ‘ਤੇ ਆਪਣੀ ਵਚਨਬੱਧਤਾ ਤੋਂ ਮੁੱਕਰਨ ਦੇ ਦੋਸ਼ ਲਗਾਏ ਸਨ ਜਿਸ ਦੇ ਬਾਅਦ ਮਈ ‘ਚ ਦੋਹਾਂ ਦੇਸ਼ਾਂ ਵਿਚਕਾਰ ਗੱਲਬਾਤ ਬੰਦ ਹੋ ਗਈ ਸੀ। ਦੋਹਾਂ ਪੱਖਾਂ ਨੇ ਇਕ-ਦੂਜੇ ‘ਤੇ ਟੈਕਸ ‘ਚ ਵਾਧਾ ਕੀਤਾ ਸੀ, ਜਿਸ ਦੇ ਕਾਰਨ ਵਿਵਾਦ ਹੋਰ ਵਧ ਗਿਆ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਜਾਪਾਨ ‘ਚ 29 ਜੂਨ ਨੂੰ ਜੀ-20 ਸਿਖਰ ਸੰਮੇਲਨ ਦੇ ਇਲਾਵਾ ਮੁਲਾਕਾਤ ਕੀਤੀ ਸੀ ਅਤੇ ਗੱਲਬਾਤ ਮੁੜ ਸ਼ੁਰੂ ਕਰਨ ‘ਤੇ ਸਹਿਮਤੀ ਪ੍ਰਗਟਾਈ ਸੀ।

ਅਮਰੀਕਾ ਦੇ ਵਿੱਤ ਮੰਤਰੀ ਸਟੀਵਨ ਮਿਨੁਚਿਨ ਅਤੇ ਵਪਾਰ ਪ੍ਰਤੀਨਿਧ ਰੋਬਰਟ ਲਾਈਟਜਰ ਨੇ ਚੀਨ ਦੇ ਉਪ ਪ੍ਰਧਾਨ ਮੰਤਰੀ ਲਿਊ ਹੇ ਅਤੇ ਵਣਜ ਮੰਤਰੀ ਝੋਂਗ ਸ਼ਾਨ ਨਾਲ ਮੰਗਲਵਾਰ ਨੂੰ ਗੱਲਬਾਤ ਕੀਤੀ। ਵ੍ਹਾਈਟ ਹਾਊਸ ਦੇ ਆਰਥਿਕ ਸਲਾਹਕਾਰ ਲੈਰੀ ਕੁਦਲੋਵ ਨੇ ਪੱਤਰਕਾਰਾਂ ਨੂੰ ਕਿਹਾ ਕਿ ਗੱਲਬਾਤ ‘ਰਚਨਾਤਮਕ ਰਹੀ’ ਪਰ ਇਸ ਦੇ ਬਾਰੇ ‘ਚ ਵਿਸਥਾਰ ‘ਚ ਦੱਸਣਾ ਅਜੇ ਜਲਦਬਾਜ਼ੀ ਹੋਵੇਗੀ।” ਕੁਦਲੋਵ ਨੇ ਇਸ ਗੱਲ ਨੂੰ ‘ਸ਼ੁਰੂਆਤ’ ਕਰਾਰ ਦਿੱਤਾ ਅਤੇ ਕਿਹਾ ਕਿ ਹੋ ਸਕਦਾ ਹੈ ਕਿ ਹੋਰ ਬੈਠਕਾਂ ਕੀਤੀਆਂ ਜਾਣਗੀਆਂ ਪਰ ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਨਹੀਂ ਦਿੱਤੀ ਗਈ।

Leave a Reply

Your email address will not be published. Required fields are marked *