ਜ਼ੋਖਮ ਭਰੀ ਹੈ ਚਾਰਧਾਮ ਯਾਤਰਾ, ਤੀਰਥ ਯਾਤਰੀਆਂ ਲਈ ਮੈਡੀਕਲ ਜਾਂਚ ਜ਼ਰੂਰੀ

ਦੇਹਰਾਦੂਨ— ਪਹਾੜ ‘ਤੇ ਚੜ੍ਹਨਾ ਜ਼ੋਖਮ ਭਰਿਆ ਹੁੰਦਾ ਹੈ। ਇਸ ਸਾਲ ਐਵਰੈਸਟ ‘ਤੇ ਚੜ੍ਹਨ ਵਾਲੇ ਪਰਬਤਾਰੋਹੀਆਂ ਦੀ ਮੌਤ ਦੀਆਂ ਖ਼ਬਰਾਂ ਮੀਡੀਆ ‘ਚ ਸੁਰਖੀਆਂ ‘ਚ ਰਹੀਆਂ ਹਨ ਪਰ ਪਹਾੜ ਚੜ੍ਹਨ ਵਾਲਿਆਂ ਦਾ ਇਕ ਹੋਰ ਵਰਗ ਹੈ, ਜੋ ਇੰਨੇ ਹੀ ਜੋਖਮ ਦਾ ਸਾਹਮਣਾ ਕਰਦਾ ਹੈ। ਇਹ ਵਰਗ ਹੈ ਆਮ ਲੋਕਾਂ ਦਾ ਵਰਗ। ਉੱਤਰਾਖੰਡ ਦੀ ਚਾਰਧਾਮ ਯਾਤਰਾ ਵਾਲੇ ਤੀਰਥ ਯਾਤਰੀ ਜੋ ਆਕਸੀਜਨ ਦੀ ਕਮੀ, ਲੰਬੀਆਂ ਲਾਈਨਾਂ, ਤੰਗ ਰਾਹਾਂ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ। ਇਕ ਰਿਪੋਰਟ ਮੁਤਾਬਕ ਸਾਲ 2017 ਤੋਂ ਹੁਣ ਤਕ ਚਾਰ ਧਾਮ ਯਾਤਰਾ ਦੇ ਮਾਰਗ ‘ਚ 279 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ‘ਚ ਜ਼ਿਆਦਾਤਰ ਮੌਤਾਂ ਦਿਲ ਦਾ ਦੌਰਾ ਪੈਣ ਕਾਰਨ ਹੋਈ। ਇਸ ਲਈ ਚਾਰ ਧਾਮ ਦੀ ਯਾਤਰਾ ‘ਤੇ ਜਾਣ ਤੋਂ ਪਹਿਲਾਂ ਤੀਰਥ ਯਾਤਰੀ ਆਪਣੀ ਡਾਕਟਰ ਤੋਂ ਮੈਡੀਕਲ ਜਾਂਚ ਜ਼ਰੂਰ ਕਰਵਾਉਣ ਅਤੇ ਸਲਾਹ ਲੈਣ ਕਿ ਉਹ ਯਾਤਰਾ ‘ਤੇ ਜਾਣ ਜਾਂ ਨਹੀਂ।

ਇੱਥੇ ਦੱਸ ਦੇਈਏ ਕਿ ਸਭ ਤੋਂ ਜ਼ਿਆਦਾ ਮੌਤਾਂ ਕੇਦਾਰਨਾਥ ਵਿਚ ਹੋਈਆਂ। ਇਹ ਸਮੁੰਦਰ ਤਲ ਤੋਂ 3,553 ਮੀਟਰ ਉੱਪਰ ਹੈ। ਮਰਨ ਵਾਲਿਆਂ ਵਿਚ ਜ਼ਿਆਦਾਤਰ ਮਹਾਰਾਸ਼ਟਰ, ਗੁਜਰਾਤ, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਦੇ ਬਜ਼ੁਰਗ ਲੋਕ ਸਨ। ਉਨ੍ਹਾਂ ਦੇ ਪਰਿਵਾਰਾਂ ਦਾ ਕਹਿਣਾ ਸੀ ਕਿ ਨਾ ਤਾਂ ਯਾਤਰਾ ਮਾਰਗ ‘ਚ ਹੈਲਥ ਚੈਕਅੱਪ ਦੀ ਵਿਵਸਥਾ ਸੀ ਅਤੇ ਨਾ ਉਨ੍ਹਾਂ ਤੋਂ ਫਿਟਨੈਸ ਸਰਟੀਫਿਕੇਟ ਮੰਗਿਆ ਗਿਆ। ਯਾਤਰੀਆਂ ਨੂੰ ਰਸਤੇ ਵਿਚ ਆਉਣ ਵਾਲੀਆਂ ਪਰੇਸ਼ਾਨੀਆਂ ਜਾਂ ਚੁਣੌਤੀਆਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਯਮੁਨੋਤਰੀ, ਗੰਗੋਤਰੀ, ਕੇਦਾਰਨਾਥ ਅਤੇ ਬਦਰੀਨਾਥ ਦੀ ਹਰ ਸਾਲ ਹੋਣ ਵਾਲੀ ਯਾਤਰਾ ‘ਚ ਦੇਸ਼ ਭਰ ਤੋਂ ਲੱਖਾਂ ਲੋਕ ਆਉਂਦੇ ਹਨ। ਇਸ ਸਾਲ ਕੇਦਾਰਨਾਥ ਜਾਣ ਵਾਲੇ ਯਾਤਰੀਆਂ ਨੇ ਰਿਕਾਰਡ ਬਣਾਇਆ ਹੈ। 9 ਮਈ 2019 ਨੂੰ ਮੰਦਰ ਦੇ ਕਿਵਾੜ ਖੁੱਲ੍ਹਣ ਤੋਂ ਹੁਣ ਤਕ 7 ਲੱਖ ਤੀਰਥ ਯਾਤਰੀ ਦਰਸ਼ਨ ਕਰ ਚੁੱਕੇ ਹਨ।

Leave a Reply

Your email address will not be published. Required fields are marked *