ਸਬਜੀ ਵਿਕਰੇਤਾ ਤੋਂ ਖੋਹੀ ਨਕਦੀ, ਗੋਲੀ ਮਾਰ ਕੀਤਾ ਜਖਮੀ

ਫਗਵਾੜਾ (ਹਰਜੋਤ)-ਪਿੰਡ ਅਕਾਲਗ਼ੜ੍ਹ ਵਿਖੇ ਦੋ ਲੁਟੇਰਿਆਂ ਵੱਲੋਂ ਇੱਕ ਸਬਜੀ ਵਿਕਰੇਤਾ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਦੋਂ ਉਸ ਨੇ ਰੋਲਾ ਪਾ ਦਿੱਤਾ ਤਾਂ ਲੁਟੇਰੇ ਉਸ ਨੂੰ ਗੋਲੀ ਮਾਰ ਕੇ ਜਖਮੀ ਕਰ ਗਏ ਅਤੇ ਉਸ ਪਾਸੋਂ ਨਕਦੀ ਅਤੇ ਮੋਬਾਇਲ ਖੋਹ ਕੇ ਲੈ ਗਏ।
ਮੌਕੇ ‘ਤੇ ਪੁੱਜੇ ਜਾਂਚ ਅਧਿਕਾਰੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਜਖਮੀ ਵਿਅਕਤੀ ਦੀ ਪਛਾਣ ਸ਼ਿਵਮ ਕੁਮਾਰ ਪੁੱਤਰ ਰਘੂਮ ਵਾਸੀ ਭੁੱਲਾਰਾਈ ਕਾਲੋਨੀ ਵਜੋਂ ਹੋਈ ਹੈ।  ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਅਕਾਲਗੜ੍ਹ ਸਾਇਡ ‘ਤੇ ਆਪਣੇ ਬਣਾਏ ਹੋਏ ਰੇਹੜੇ ‘ਤੇ ਰੋਜਾਨਾ ਦੀ ਤਰ੍ਹਾਂ ਸਬਜੀ ਵੇਚਣ ਲਈ ਜਾ ਰਿਹਾ ਸੀ ਜਦੋਂ ਉਹ ਅਕਾਲਗੜ੍ਹ ਦੀ ਪੁੱਲੀ ‘ਤੇ ਪੁੱਜਾ ਤਾਂ ਮੋਟਰਸਾਇਕਲ ‘ਤੇ ਆਏ ਦੋ ਲੁਟੇਰਿਆਂ ਨੇ ਇਸ ਤੋਂ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ ਜਦੋਂ ਉਨ੍ਹਾਂ ਨੇ ਪੈਸੇ ਖੋਹ ਲਏ ਤਾਂ ਉਸ ਨੇ ਰੋਲਾ ਪਾਇਆ ਤਾਂ ਉਹ ਜਾਂਦੇ ਸਮੇਂ ਉਸ ਦੇ ਗੋਲੀ ਮਾਰ ਕੇ ਭੱਜ ਗਏ।
ਪਿੰਡ ਵਾਸੀਆਂ ਨੇ ਉਕਤ ਜਖਮੀ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਸ ਪਾਸੋਂ 3 ਹਜ਼ਾਰ ਰੁਪਏ ਦੀ ਨਕਦੀ ਤੇ ਮੋਬਾਇਲ ਖੋਹ ਕੇ ਲੈ ਗਏ ਹਨ। ਪੁਲਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰਕੇ ਸੀ.ਸੀ.ਟੀ.ਵੀ ਕੈਮਰਿਆਂ ‘ਚੋਂ ਘੋਖ ਪੜਤਾਲ ਵੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ‘ਚ ਸਦਰ ਪੁਲਸ ਨੇ ਕੇਸ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *