ਨਗਰ ਕੌਂਸਲ ਵੱਲੋਂ ਨਸ਼ਿਆਂ ਵਿਰੋਧ ਕੱਿਢਆ ਮਾਰਚ

ਤਾਰਿਕ ਅਹਿਮਦ, ਕਾਦੀਆਂ : ਨਗਰ ਕੌਂਸਲ ਕਾਦੀਆਂ ‘ਚ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ। ਪ੍ਰਰੋਗਰਾਮ ਤਹਿਤ ਸ਼ਹਿਰ ‘ਚ ਨਸ਼ਿਆਂ ਵਿਰੁੱਧ ਮਾਰਚ ਕੱਿਢਆ ਗਿਆ। ਮਾਰਚ ਦੀ ਅਗਵਾਈ ਪ੍ਰਧਾਨ ਨਗਰ ਕੌਂਸਲ ਜਰਨੈਲ ਸਿੰਘ ਮਾਹਲ ਨੇ ਕੀਤੀ। ਇਸ ਨਸ਼ਿਆਂ ਵਿਰੁੱਧ ਕੱਢੇ ਗਏ ਮਾਰਚ ‘ਚ ਨਗਰ ਕੌਂਸਲ ਕਾਦੀਆਂ ਦੇ ਈਓ ਜਤਿੰਦਰ ਮਹਾਜਨ, ਇੰਸਪੈਕਟਰ ਮਨਜਿੰਦਰ ਪਾਲ ਸਿੰਘ, ਮੈਂਬਰ ਹਰਪ੍ਰਰੀਤ ਸਿੰਘ, ਅਸ਼ੋਕ ਕੁਮਾਰ, ਅਬਦੁਲ ਵਾਸੇ, ਤਰਲੋਚਨ ਸਿੰਘ, ਕਮਲਪ੍ਰਰੀਤ ਸਿੰਘ, ਇੰਦਰਪ੍ਰਰੀਤ ਸਿੰਘ, ਰੋਸ਼ਨ ਲਾਲ ਰੋਹਿਤ, ਨੀਰਜ ਬਾਲਾ, ਸੁਸਮਾ ਦੇਵੀ, ਪਰਮਜੀਤ, ਕੰਵਲਪ੍ਰਰੀਤ ਅਤੇ ਸਟਾਫ਼ ਨਗਰ ਕੌਂਸਲ ਆਮ ਲੋਕ ਸ਼ਾਮਲ ਹੋਏ। ਨਸ਼ਿਆਂ ਵਿਰੁੱਧ ਕੱਿਢਆ ਮਾਰਚ ਦਫ਼ਤਰ ਨਗਰ ਕੌਂਸਲ ਤੋਂ ਸ਼ੁਰੂ ਹੋ ਕੇ ਜੱਸਾ ਸਿੰਘ ਰਾਮਗੜ੍ਹੀਆ ਚੌਕ ‘ਤੇ ਸਮਾਪਤ ਹੋਇਆ। ਇਸ ਤੋਂ ਬਾਅਦ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ‘ਤੇ ਪ੍ਰਦਰਸ਼ਨੀ ਲਗਾਈ ਗਈ। ਸ਼ਹਿਰ ‘ਚ ਪੈਂਫਲਟ ਵੰਡੇ ਗਏ ਅਤੇ ਆਮ ਲੋਕਾਂ ਨੂੰ ਨਸ਼ੇ ਨਾ ਕਰਨ ਦੀ ਸਹੁੰ ਚੁਕਾਈ ਗਈ। ਇਸ ਮੌਕੇ ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਜਰਨੈਲ ਸਿੰਘ ਮਾਹਲ ਵੱਲੋਂ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਗਿਆ।

Leave a Reply

Your email address will not be published. Required fields are marked *