ਫਿਲਮ ‘ਮਿੰਦੋ ਤਸੀਲਦਾਰਨੀ’ ਦਾ ਗੀਤ ‘ਕੱਚੀਏ ਲਗਰੇ’ ਚਰਚਾ ‘ਚ

ਜਲੰਧਰ (ਬਿਊਰੋ) — 28 ਜੂਨ ਨੂੰ ਵਰਲਡਵਾਈਡ ਰਿਲੀਜ਼ ਹੋਣ ਜਾ ਰਹੀ ਕਰਮਜੀਤ ਅਨਮੋਲ ਪ੍ਰੋਡਕਸ਼ਨ ਤੇ ਰੰਜੀਵ ਸਿੰਗਲਾ ਪ੍ਰੋਡਕਸ਼ਨ ਦੀ ਸਾਂਝੀ ਪੇਸ਼ਕਸ਼ ਪੰਜਾਬੀ ਫ਼ਿਲਮ ‘ਮਿੰਦੋ ਤਸੀਲਦਾਰਨੀ’ ਇਨ੍ਹੀਂ ਦਿਨੀਂ ਹਰ ਪਾਸੇ ਚਰਚਾ ‘ਚ ਹੈ। ਫ਼ਿਲਮ ਦੇ ਟ੍ਰੇਲਰ ਤੇ ਹੁਣ ਤਕ ਰਿਲੀਜ਼ ਹੋਏ ਗੀਤ ‘ਵੀਰੇ ਦੀਏ ਸਾਲੀਏ’ ਤੇ ‘ਸੁਰਮਾ’ ਨੂੰ ਦਰਸ਼ਕਾਂ ਵਲੋਂ ਵਧੀਆ ਹੁੰਗਾਰਾ ਮਿਲ ਰਿਹਾ ਹੈ। ਫਿਲਮ ਦੀ ਟੀਮ ਵਲੋਂ ਹੁਣ ਫ਼ਿਲਮ ਦੇ ਤੀਸਰੇ ਗੀਤ ‘ਕੱਚੀਏ ਲਗਰੇ’ ਨੂੰ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਗਾਇਕ ਸਿਕੰਦਰ ਸਲੀਮ ਤੇ ਗਾਇਕਾ ਮੰਨਤ ਨੂਰ ਨੇ ਆਪਣੀ ਖੂਬਸੂਰਤ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਰਾਜਵੀਰ ਜਵੰਦਾ ਤੇ ਈਸ਼ਾ ਰਿਖੀ ‘ਤੇ ਫਿਲਮਾਇਆ ਗਿਆ ਹੈ ਤੇ ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਵੀ ਗੀਤ ‘ਚ ਦੇਖਣ ਨੂੰ ਮਿਲ ਰਹੀ ਹੈ। ਗੀਤ ਦੇ ਬੋਲ ਗੀਤਕਾਰ ਹਰਮਨਜੀਤ ਨੇ ਲਿਖੇ ਹਨ ਤੇ ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ। ਜੱਸ ਰਿਕਾਰਡਸ ਦੇ ਬੈਨਰ ਹੇਠ ਯੂਟਿਊਬ ‘ਤੇ ਇਸ ਗੀਤ ਨੂੰ 5 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਦੱਸਣਯੋਗ ਹੈ ਕਿ ਨਿਰਮਾਤਾ ਕਰਮਜੀਤ ਅਨਮੋਲ ਤੇ ਰੰਜੀਵ ਸਿੰਗਲਾ ਵਲੋਂ ਪ੍ਰੋਡਿਊਸ ਕੀਤੀ ਇਸ ਫ਼ਿਲਮ ‘ਚ ਖੁਦ ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰਾਜਵੀਰ ਜਵੰਦਾ ਤੇ ਈਸ਼ਾ ਰਿਖੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਰੋਮਾਂਸ, ਕਾਮੇਡੀ ਤੇ ਸ਼ਰਾਰਤਾਂ ਨਾਲ ਭਰਪੂਰ ਇਸ ਫ਼ਿਲਮ ਦੇ ਨਿਰਦੇਸ਼ਕ ਅਵਤਾਰ ਸਿੰਘ ਹਨ ਤੇ ਫ਼ਿਲਮ ਦੀ ਕਹਾਣੀ ਵੀ ਅਵਤਾਰ ਸਿੰਘ ਨੇ ਲਿਖੀ ਹੈ, ਜੋ ਕਿ ਇਕ ਪਿੰਡ ਦੇ ਮਾਹੌਲ ਨੂੰ ਪੇਸ਼ ਕਰਦੀ ਹੈ। ਜਿਥੇ ਕਰਮਜੀਤ ਅਨਮੋਲ ਤੇ ਰਾਜਵੀਰ ਜਵੰਦਾ ਪਿੰਡ ਦੇ ਨੌਜਵਾਨਾਂ ਦੀ ਭੂਮਿਕਾ ਨਿਭਾਅ ਰਹੇ ਹਨ, ਉਥੇ ਕਵਿਤਾ ਕੌਸ਼ਿਕ ਫ਼ਿਲਮ ‘ਚ ਤਸੀਲਦਾਰਨੀ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਇਸ ਫ਼ਿਲਮ ਦੇ ਡਾਇਲਾਗਸ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖੇ ਹਨ। ਇਸ ਫ਼ਿਲਮ ਦੇ ਡਿਸਟ੍ਰੀਬਿਊਟਰ ‘ਓਮਜੀ ਗਰੁੱਪ’ ਦੇ ਮੁਨੀਸ਼ ਸਾਹਨੀ ਹਨ।

Leave a Reply

Your email address will not be published. Required fields are marked *