ਨਸ਼ਾ ਸਮੱਗਲਰਾਂ ਨਾਲ ਜੇਕਰ ਪੁਲਸ ਵਾਲਿਆਂ ਦੀ ਸੈਟਿੰਗ ਹੋਈ ਤਾਂ ਹੋਣਗੇ ਬਰਖਾਸਤ : ਐੱਸ. ਐੱਸ. ਪੀ. ਮਾਹਲ

ਜਲੰਧਰ (ਸ਼ੋਰੀ)— ਇਕ ਪਾਸੇ ਜਿੱਥੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਨਸ਼ਾ ਸਮੱਗਲਰਾਂ ਨਾਲ ਸੈਟਿੰਗ ਰੱਖਣ ਵਾਲੇ ਏ. ਐੱਸ. ਆਈ. ਸਰਬਜੀਤ ਸਿੰਘ ਨੂੰ ਬਰਖਾਸਤ ਕਰ ਦਿੱਤਾ ਤਾਂ ਦਿਹਾਤੀ ਪੁਲਸ ਨੇ ਕਮਰ ਕੱਸ ਲਈ ਹੈ। ਐੱਸ. ਐੱਸ. ਪੀ. ਦਿਹਾਤੀ ਨਵਜੋਤ ਸਿੰਘ ਮਾਹਲ ਨੇ ਬੀਤੇ ਦਿਨ ਪੁਲਸ ਅਧਿਕਾਰੀਆਂ ਤੋਂ ਲੈ ਕੇ ਦਿਹਾਤੀ ਥਾਣਾ ਪੱਧਰ ਦੇ ਸਾਰੇ ਐੱਸ. ਐੱਚ. ਓਜ਼ ਦੇ ਨਾਲ ਮੀਟਿੰਗ ਕੀਤੀ। ਐੱਸ. ਐੱਸ. ਪੀ. ਮਾਹਲ ਨੇ ਹੁਕਮ ਜਾਰੀ ਕੀਤ ਕਿ ਪੁਲਸ ਅਧਿਕਾਰੀ ਅਤੇ ਮੁੱਖ ਥਾਣਾ ਅਫਸਰ ਆਪਣੇ ਇਲਾਕੇ ‘ਚ ਨਸ਼ਾ ਸਮੱਗਲਰਾਂ ਖਿਲਾਫ ਕਾਰਵਾਈ ਕਰਨ, ਜੋ ਮੁਹਿੰਮ ਦਿਹਾਤੀ ਪੁਲਸ ਨੇ ਨਸ਼ਾ ਸਮੱਗਲਰਾਂ ਖਿਲਾਫ ਚਲਾਈ ਹੈ, ਉਸ ‘ਚ ਉਹ ਵੀ ਯੋਗਦਾਨ ਦੇਣ। ਇਸ ਦੇ ਨਾਲ ਨਸ਼ਾ ਸਮੱਗਲਰਾਂ ਦੀ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇ, ਜੋ ਨਸ਼ਾ ਛੱਡਣਾ ਚਾਹੁੰਦੇ ਹਨ, ਉਨ੍ਹਾਂ ਦਾ ਇਲਾਜ ਸਰਕਾਰੀ ਹਸਪਤਾਲਾਂ ‘ਚ ਕਰਵਾਉਣ ਵਿਚ ਪੁਲਸ ਮਦਦ ਕਰੇ। ਅਜਿਹੇ ਲੋਕਾਂ ਨੂੰ ਪੁਲਸ ਤੰਗ ਨਾ ਕਰੇ ਅਤੇ ਉਨ੍ਹਾਂ ਨੂੰ ਦੋਬਾਰਾ ਜੀਵਨ ਜਿਊਣ ‘ਚ ਮਦਦ ਕਰੇ।

ਮਾਹਲ ਨੇ ਕਿਹਾ ਕਿ ਨਸ਼ਾ ਸਮੱਗਲਰਾਂ ਬਾਰੇ ‘ਚ ਲੋਕ 95925-56789 ਅਤੇ ਡਰੱਗ ਹੈਲਪਲਾਈਨ ਨੰਬਰ 181 ਅਤੇ 104 ‘ਤੇ ਸੂਚਨਾ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਸਮੱਗਲਰਾਂ ਨਾਲ ਸੈਟਿੰਗ ਰੱਖਣ ਵਾਲੇ ਪੁਲਸ ਅਧਿਕਾਰੀਆਂ ਜਾਂ ਫਿਰ ਥਾਣਾ ਪੱਧਰ ਦੇ ਪੁਲਸ ਜਵਾਨਾਂ ਦੇ ਬਾਰੇ ਜੇਕਰ ਮਾਮਲਾ ਉਨ੍ਹਾਂ ਦੇ ਨੋਟਿਸ ਵਿਚ ਪਹੁੰਚਿਆ ਤਾਂ ਉਹ ਸਖਤ ਕਾਰਵਾਈ ਕਰਨਗੇ।

ਲੋਕਾਂ ਨੇ ਐੱਸ. ਐੱਸ. ਪੀ. ਮਾਹਲ ਨੂੰ ਕੀਤੀ ਅਪੀਲ
ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦਿਹਾਤੀ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਨਸ਼ਾ ਸਮੱਗਲਰਾਂ ਦੀ ਕਮਰ ਤੋੜਨ ਲਈ ਪੁਲਸ ਦੀ ਮਦਦ ਕਰਨ। ਖਾਸ ਤੌਰ ‘ਤੇ ਲੋਕ ਆਪਣੇ ਇਲਾਕੇ ‘ਚ ਰਹਿਣ ਵਾਲੇ ਅਜਿਹੇ ਲੋਕਾਂ ‘ਤੇ ਨਜ਼ਰ ਰੱਖਣ ਜੋ ਕੋਈ ਕੰਮ ਧੰਦਾ ਨਹੀਂ ਕਰਦਾ ਅਤੇ ਮਹਿੰਗੇ ਸ਼ੌਕ ਰੱਖਦਾ ਹੈ। ਅਜਿਹੇ ਲੋਕਾਂ ਦੇ ਘਰਾਂ ‘ਚ ਕਈ ਸ਼ੱਕੀ ਲੋਕ ਉਨ੍ਹਾਂ ਦੇ ਘਰ ‘ਚ ਆਉਂਦੇ ਹਨ। ਅਜਿਹੇ ਲੋਕ ਗਲਤ ਕੰਮ ਕਰਦੇ ਹਨ ਅਤੇ ਸਮਾਜ ਨੂੰ ਵੀ ਖਰਾਬ ਕਰਦੇ ਹਨ। ਇਸ ਮੌਕੇ ਡੀ.ਐੱਸ. ਪੀ. ਫਿਲੌਰ ਦਵਿੰਦਰ ਅਤਰੀ, ਡੀ. ਐੱਸ. ਪੀ. ਕਰਤਾਰਪੁਰ ਰਣਜੀਤ ਸਿੰਘ, ਡੀ. ਐੱਸ. ਪੀ. ਸ਼ਾਹਕੋਟ ਲਖਬੀਰ ਸਿੰਘ, ਡੀ. ਐੱਸ. ਪੀ. ਹੈੱਡਕੁਆਰਟਰ ਸੁਰਿੰਦਰਪਾਲ ਸਿੰਘ ਆਦਿ ਮੌਜੂਦ ਸਨ।

 

Leave a Reply

Your email address will not be published. Required fields are marked *