ਮੋਦੀ ਕੈਬਨਿਟ ਦੇ ਮੰਤਰੀਆਂ ਵਲੋਂ ਜਾਇਦਾਦਾਂ ਦਾ ਐਲਾਨ ਸ਼ੁਰੂ

ਜਲੰਧਰ(ਨਰੇਸ਼) : ਭਾਰਤੀ ਜਨਤਾ ਪਾਰਟੀ ਵਲੋਂ ਰਾਜ ਸਭਾ ਵਿਚ ਪਾਰਟੀ ਦੇ ਨੇਤਾ ਬਣਾਏ ਗਏ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਥਾਵਰ ਚੰਦ ਗਹਿਲੋਤ ਨਵੀਂ ਸਰਕਾਰ ਵਿਚ ਜਾਇਦਾਦ ਦਾ ਐਲਾਨ ਕਰਨ ਵਾਲੇ ਪਹਿਲੇ ਕੈਬਨਿਟ ਮੰਤਰੀ ਬਣ ਗਏ ਹਨ।

ਪ੍ਰਧਾਨ ਮੰਤਰੀ ਦਫਤਰ ਦੀ ਵੈੱਬਸਾਈਟ ਨੇ ਗਹਿਲੋਤ ਦੀ ਜਾਇਦਾਦ ਦਾ ਵੇਰਵਾ ਪੋਸਟ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਦਫਤਰ ਨੇ ਸਾਰੇ ਮੰਤਰੀਆਂ ਲਈ 31 ਅਗਸਤ ਤੋਂ ਪਹਿਲਾਂ ਆਪਣੀ ਜਾਇਦਾਦ ਦਾ ਐਲਾਨ ਕਰਨ ਦਾ ਨਿਯਮ ਬਣਾਇਆ ਹੈ। ਪਿਛਲੇ 5 ਸਾਲਾਂ ਤੋਂ ਇਹ ਰਵਾਇਤ ਚੱਲੀ ਆ ਰਹੀ ਸੀ ਅਤੇ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਦਫਤਰ ਨੇ ਕੇਂਦਰੀ ਮੰਤਰੀਆਂ ਦੀ ਸੂਚੀ ਵੈੱਬਸਾਈਟ ‘ਤੇ ਚੱਲ ਅਤੇ ਅਚੱਲ ਜਾਇਦਾਦ ਵਾਲੇ ਕਾਲਮ ਵਿਚ ਅਪਡੇਟ ਕਰ ਦਿੱਤੀ ਸੀ ਪਰ ਇਸ ‘ਤੇ ਕਿਸੇ ਮੰਤਰੀ ਦੀ ਜਾਇਦਾਦ ਦਾ ਹੁਣ ਤੱਕ ਐਲਾਨ ਨਹੀਂ ਹੋਇਆ ਸੀ।

ਗਹਿਲੋਤ ਦੀ ਜਾਇਦਾਦ
ਗਹਿਲੋਤ ਵਲੋਂ ਦਾਇਰ ਕੀਤੇ ਗਏ ਸਹੁੰ ਪੱਤਰ ‘ਚ ਉਸ ਦੀ ਜੱਦੀ ਜਾਇਦਾਦ ਦੀ ਕੀਮਤ 7 ਲੱਖ 95 ਹਜ਼ਾਰ ਦੱਸੀ ਗਈ ਹੈ, ਜਦਕਿ 1996 ਵਿਚ ਉਸ ਵਲੋਂ 95 ਹਜ਼ਾਰ ਰੁਪਏ ਵਿਚ ਖਰੀਦੇ ਗਏ ਪਲਾਟ ਦੀ ਕੀਮਤ 35 ਲੱਖ 69 ਹਜ਼ਾਰ ਰੁਪਏ ਦੱਸੀ ਗਈ ਹੈ। ਉਸ ਤੋਂ ਇਲਾਵਾ ਉਨ੍ਹਾਂ ਦਾ ਮੱਧ ਪ੍ਰਦੇਸ਼ ਦੇ ਰਤਲਾਮ ਵਿਚ ਜਿਸ ਜ਼ਮੀਨ ‘ਤੇ ਪੈਟਰੋਲ ਪੰਪ ਬਣਿਆ ਹੈ, ਉਸ ਜ਼ਮੀਨ ਦੀ ਕੀਮਤ 1 ਕਰੋੜ 59 ਲੱਖ 7 ਹਜ਼ਾਰ ਰੁਪਏ ਦੱਸੀ ਗਈ ਹੈ।

ਇਸ ਤੋਂ ਇਲਾਵਾ ਉਨ੍ਹਾਂ ਦੇ ਕੋਲ ਸਟੇਨਰ ਮੋਟਰਸਾਈਕਲ, ਇਕ ਹੌਂਡਾ ਐਕਟਿਵਾ, ਇਕ ਏਅਰ ਕੰਡੀਸ਼ਨਰ, 10 ਗ੍ਰਾਮ ਸੋਨੇ ਦੀ ਅੰਗੂਠੀ, 55 ਗ੍ਰਾਮ ਸੋਨਾ, ਇਕ ਮੋਬਾਇਲ ਅਤੇ ਇਕ ਆਈਪੈਡ ਤੋਂ ਇਲਾਵਾ ਸਟੇਟ ਬੈਂਕ ਦੇ ਇਕ ਖਾਤੇ ਵਿਚ ਇਕ ਲੱਖ 4 ਹਜ਼ਾਰ 194 ਰੁਪਏ, ਐੱਸ. ਬੀ. ਆਈ. ਦੇ 2 ਹੋਰ ਖਾਤਿਆਂ ਵਿਚ 5 ਲੱਖ 2 ਹਜ਼ਾਰ 985 ਰੁਪਏ, ਬੈਂਕ ਆਫ ਇੰਡੀਆ ਵਿਚ 32 ਹਜ਼ਾਰ 223 ਤੋਂ ਇਲਾਵਾ ਇਕ ਲੱਖ 35 ਹਜ਼ਾਰ ਰੁਪਏ ਦੀ ਨਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਨਾਂ ‘ਤੇ ਭਾਰਤੀ ਜੀਵਨ ਬੀਮਾ ਨਿਗਮ ਦੀਆਂ 3 ਪਾਲਿਸੀਆਂ ਵਿਚ 4 ਲੱਖ 33 ਹਜ਼ਾਰ 266 ਰੁਪਏ ਹਨ। ਉਨ੍ਹਾਂ ਦੇ ਕੋਲ 32 ਬੋਰ ਦੀ ਇਕ ਰਿਵਾਲਵਰ ਵੀ ਹੈ, ਜਿਸ ਦੀ ਕੀਮਤ 44 ਹਜ਼ਾਰ 500 ਰੁਪਏ ਹੈ, ਜਦਕਿ 41 ਹਜ਼ਾਰ ਕੀਮਤ ਦੀ ਇਕ 315 ਬੋਰ ਦੀ ਗੰਨ ਵੀ ਹੈ। ਗਹਿਲੋਤ ਨੇ ਜਾਣਕਾਰ ਲੋਕਾਂ ਨੂੰ 38,26,104 ਰੁਪਏ ਦਾ ਕਰਜ਼ਾ ਦਿੱਤਾ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਪਤਨੀ ਦੀ ਜਾਇਦਾਦ ਦਾ ਵੀ ਵੇਰਵਾ ਦਿੱਤਾ ਹੈ।

Leave a Reply

Your email address will not be published. Required fields are marked *