ਪੰਜਾਬੀ ਫਿਲਮਾਂ ਦਾ ਸੁਪਰਸਟਾਰ ਸੀ ਧਰਮਿੰਦਰ ਦਾ ਇਹ ਭਰਾ, ਸ਼ੂਟਿੰਗ ਦੌਰਾਨ ਦੁਸ਼ਮਣਾਂ ਨੇ ਕੀਤਾ ਸੀ ਕਤਲ

ਮੁੰਬਈ(ਬਿਊਰੋ)— ਬਾਲੀਲੁੱਡ ਐਕਟਰ ਧਰਮਿੰਦਰ ਦਿਓਲ ਦੇ ਚਚੇਰੇ ਭਰਾ ਵਰਿੰਦਰ ਸਿੰਘ ਨੂੰ ਲੈ ਕੇ ਹਾਲ ਹੀ ‘ਚ ਖਬਰ ਆਈ ਹੈ ਕਿ ਉਨ੍ਹਾਂ ‘ਤੇ ਬਾਇਓਪਿਕ ਬਣੇਗੀ। ਜੀ ਹਾਂ ਵਰਿੰਦਰ ਸਿੰਘ ਦੀ ਬਾਇਓਪਿਕ ਦਾ ਨਿਰਮਾਣ ਉਨ੍ਹਾਂ ਦੇ ਪੁੱਤਰ ਰਣਦੀਪ ਸਿੰਘ ਵੱਲੋਂ ਕੀਤਾ ਜਾਵੇਗਾ। ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਸ ਫਿਲਮ ‘ਚ ਉਨ੍ਹਾਂ ਦੀ ਮੌਤ ਦੀ ਗੁੱਥੀ ਨੂੰ ਸੁਲਝਾਇਆ ਜਾਵੇਗਾ ਜਿਹੜੀ ਹਾਲੇ ਤੱਕ ਵੀ ਇਕ ਰਾਜ਼ ਬਣੀ ਹੋਈ ਹੈ।

ਜੀ ਹਾਂ ਵਰਿੰਦਰ ਸਿੰਘ ਦਾ ਕਤਲ ਉਨ੍ਹਾਂ ਦੀ ਆਖਰੀ ਫਿਲਮ ‘ਜੱਟ ਤੇ ਜ਼ਮੀਨ’ ਦੀ ਸ਼ੂਟਿੰਗ ਦੌਰਾਨ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ। ਕਿਹਾ ਜਾਂਦਾ ਹੈ ਕਿ ਫਿਲਮ ਦੇ ਸੈੱਟ ‘ਤੇ ਕੁਝ ਅਣਜਾਣ ਲੋਕਾਂ ਵੱਲੋਂ ਵਰਿੰਦਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਹ ਘਟਨਾ 1988 ਦੀ ਜਿਸ ਨਾਲ ਪੰਜਾਬੀ ਸਿਨੇਮਾ ਨੂੰ ਵੱਡਾ ਘਾਟਾ ਪਿਆ।

ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਸ਼ੂਟਿੰਗ ਅਗਲੇ ਸਾਲ ਤੋਂ ਸ਼ੁਰੂ ਹੋ ਸਕਦੀ ਹੈ। ਵਰਿੰਦਰ ਨੇ ਪਾਲੀਵੁੱਡ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਜਿਵੇ ‘ਲੰਬਰਦਾਰਨੀ’, ‘ਸਰਪੰਚ’,’ਬਟਵਾਰਾ’, ‘ਯਾਰੀ ਜੱਟ ਦੀ’ ਇਸ ਤੋਂ ਇਲਾਵਾ ‘ਬਲਬੀਰੋ ਭਾਬੀ’ ਸਮੇਤ ਹੋਰ ਕਈ ਫਿਲਮਾਂ ਦਿੱਤੀਆਂ। ਪਾਲੀਵੁੱਡ ਦੇ ਨਾਲ-ਨਾਲ ਵਰਿੰਦਰ ਨੇ ਬਾਲੀਵੁੱਡ ‘ਚ ਵੀ ਕੰਮ ਕੀਤਾ।

ਵਰਿੰਦਰ ਪੰਜਾਬੀ ਫਿਲਮ ਇੰਡਸਟਰੀ ਦੇ ਉਹ ਪਹਿਲੇ ਐਕਟਰ ਡਾਇਰੈਕਟਰ ਅਤੇ ਪ੍ਰੋਡਿਊਸਰ ਸਨ ਜਿਨ੍ਹਾਂ ਨੇ ਲੰਡਨ ‘ਚ ਜਾ ਕੇ ਕਿਸੇ ਪੰਜਾਬੀ ਫਿਲਮ ਦੀ ਸ਼ੂਟਿੰਗ ਕੀਤੀ ਸੀ। ਵਰਿੰਦਰ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਫਗਵਾੜਾ ‘ਚ ਹੋਇਆ ਸੀ।

ਵਰਿੰਦਰ ਬਾਲੀਵੁੱਡ ਐਕਟਰ ਧਰਮਿੰਦਰ ਦੇ ਕਜਨ ਬ੍ਰਦਰ ਸਨ। ਧਰਮਿੰਦਰ ਨੇ ਵਰਿੰਦਰ ਦੇ ਘਰ ‘ਚ ਹੀ ਰਹਿ ਕੇ ਕਾਲਜ ਦੀ ਪੜ੍ਹਾਈ ਫਗਵਾੜਾ ਤੋਂ ਕੀਤੀ ਸੀ। ਉਨ੍ਹਾਂ ਦਾ ਵਿਆਹ ਪੰਮੀ ਵਰਿੰਦਰ ਨਾਲ ਹੋਇਆ ਸੀ ।

ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ। ਵਰਿੰਦਰ ਦੇ ਸਭ ਤੋਂ ਵੱਡੇ ਪੁੱਤਰ ਦਾ ਨਾਂ ਰਣਦੀਪ ਸਿੰਘ ਹੈ ਤੇ ਸਭ ਤੋਂ ਛੋਟੇ ਬੇਟੇ ਦਾ ਨਾਂ ਰਮਨਦੀਪ ਸਿੰਘ ਹੈ।

Leave a Reply

Your email address will not be published. Required fields are marked *