CWC 2019 : ਆਸਟਰੇਲੀਆ ਨੂੰ ਲੱਗਾ ਦੂਜਾ ਝਟਕਾ, ਸਮਿਥ 10 ਦੌੜਾਂ ਬਣਾ ਹੋਏ ਆਊਟ

ਜਲੰਧਰ : ਪਾਕਿਸਤਾਨ ਅਤੇ ਆਸਟਰੇਲੀਆ ਵਿਚਾਲੇ ਵਰਲਡ ਕੱਪ ਦਾ 17ਵਾਂ ਮੁਕਾਬਲਾ ਟਾਂਟਨ ਵਿਚ ਖੇਡਿਆ ਜਾ ਰਿਹਾ ਹੈ ਜਿਸ ਵਿਚ ਪਾਕਿਸਤਾਨ ਨੇ ਟਾਸ ਜਿੱਤ ਕੇ ਆਸਟਰੇਲੀਆ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਆਸਟਰੇਲੀਆ ਦੀ ਸ਼ੁਰੂਆਤ ਸ਼ਾਨਦਾਰ ਰਹੀ। ਦੋਵੇਂ ਸਲਾਮੀ ਬੱਲੇਬਾਜ਼ਾਂ ਨੇ ਮਿਲ ਕੇ ਬਿਨਾ ਵਿਕਟ ਗੁਆਏ 100 ਤੋਂ ਵੱਧ ਦੀ ਸਾਂਝੇਦਾਰੀ ਕੀਤੀ। ਪਾਕਿਸਤਾਨ ਨੂੰ ਪਹਿਲੀ ਸਫਲਤਾ ਮੁਹੰਮਦ ਆਮਿਰ ਨੇ ਦਿਵਾਈ। ਆਮਿਰ ਨੇ 82 ਦੌੜਾਂ ਬਣਾ ਕੇ ਖੇਡ ਰਹੇ ਐਰੋਨ ਫਿੰਚ ਨੂੰ ਆਪਣਾ ਸ਼ਿਕਾਰ ਬਣਾਇਆ। ਇਸ ਤੋਂ ਬਾਅਦ ਦੂਜਾ ਝਟਕਾ 189 ਦੌੜਾਂ ‘ਤੇ ਆਸਟਰੇਲੀਆ ਨੂੰ ਲੱਗਾ। ਮੁਹੰਮਦ ਹਫੀਜ਼ ਨੇ ਸਟੀਵ ਸਮਿਥ (10) ਦੇ ਰੂਪ ‘ਚ ਪਾਕਿਸਤਾਨ ਨੂੰ ਦੂਜੀ ਸਫਲਤਾ ਦਿਵਾਈ।

Leave a Reply

Your email address will not be published. Required fields are marked *