ਹੌਤੀ ਬਾਗੀਆਂ ਨੇ ਮਿਜ਼ਾਈਲ ਨਾਲ ਸਾਊਦੀ ਦੇ ਹਵਾਈ ਅੱਡੇ ‘ਤੇ ਕੀਤਾ ਹਮਲਾ

ਦੋਹਾ (ਵਾਰਤਾ)— ਅੰਸਾਰ ਅੱਲਾਹ ਅੰਦੋਲਨ ਦੇ ਹੌਤੀ ਬਾਗੀਆਂ ਨੇ ਸਾਊਦੀ ਅਰਬ ਦੇ ਆਭਾ ਹਵਾਈ ਅੱਡੇ ‘ਤੇ ਬੁੱਧਵਾਰ ਨੂੰ ਮਿਜ਼ਾਈਲ ਨਾਲ ਹਮਲਾ ਕੀਤਾ। ਹੌਤੀ ਮਿਲਟਰੀ ਸੂਤਰਾਂ ਨੇ ਇਕ ਸਮਾਚਾਰ ਏਜੰਸੀ ਦੇ ਹਵਾਲੇ ਨਾਲ ਇਹ ਖਬਰ ਦਿੱਤੀ। ਸੂਤਰਾਂ ਨੇ ਦੱਸਿਆ ਕਿ ਮਿਜ਼ਾਈਲ ਨਿਸ਼ਾਨੇ ‘ਤੇ ਡਿੱਗੀ। ਭਾਵੇਂਕਿ ਸਾਊਦੀ ਅਰਬ ਸਰਕਾਰ ਨੇ ਇਸ ਰਿਪੋਰਟ ਦੀ ਪੁਸ਼ਟੀ ਨਹੀਂ ਕੀਤੀ। ਅੱਜ ਸਾਊਦੀ ਅਰਬ ਦੇ ਸੁਰੱਖਿਆ ਬਲਾਂ ਨੇ ਅਸੀਰ ਸੂਬੇ ਵਿਚ ਸਥਿਤ ਕਿੰਗ ਖਾਲਿਦ ਮਿਲਟਰੀ ਅੱਡੇ ਨੂੰ ਹੌਤੀ ਬਾਗੀਆਂ ਵੱਲੋਂ ਨਿਸ਼ਾਨਾ ਬਣਾ ਕੇ ਕੀਤੇ ਗਏ ਕਵਾਸੇਫ-2 ਦੇ ਡਰੋਨ ਹਮਲੇ ਨੂੰ ਕਿਰਿਆਹੀਣ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਅਰਬ ਪ੍ਰਾਇਦੀਪ ਦੇ ਛੋਟੇ ਜਿਹੇ ਦੇਸ਼ ਯਮਨ ਵਿਚ ਸਰਕਾਰੀ ਬਲਾਂ ਅਤੇ ਹੌਤੀ ਬਾਗੀਆਂ ਵਿਚ ਕਈ ਸਾਲਾਂ ਤੋਂ ਹਥਿਆਰਬੰਦ ਲੜਾਈ ਚੱਲ ਰਹੀ ਹੈ। ਯਮਨ ਦੇ ਰਾਸ਼ਟਰਪਤੀ ਏ.ਐੱਮ. ਹਾਦੀ ਦੀ ਅਪੀਲ ‘ਤੇ ਸਾਊਦੀ ਅਰਬ ਦੀ ਅਗਵਾਈ ਵਾਲੇ ਗਠਜੋੜ ਬਲ ਦੇ ਜਵਾਨ ਮਾਰਚ 2015 ਤੋਂ ਹੌਤੀ ਬਾਗੀਆਂ ‘ਤੇ ਹਵਾਈ ਹਮਲੇ ਕਰ ਰਹੇ ਹਨ। ਇਸ ਯੁੱਧ ਪੀੜਤ ਦੇਸ਼ ਵਿਚ ਵੱਡੇ ਪੱਧਰ ‘ਤੇ ਮਨੁੱਖੀ ਸੰਕਟ ਪੈਦਾ ਹੋ ਗਿਆ ਹੈ।

Leave a Reply

Your email address will not be published. Required fields are marked *