ਹੁਣ ਹਰਿਆਣਾ ‘ਚ ਸ਼ੁਰੂ ਹੋਵੇਗੀ ਐਂਬੂਸਾਈਕਲ: CM ਖੱਟੜ

ਚੰਡੀਗੜ੍ਹ—ਹਰਿਆਣਾ ‘ਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਲੋਕਾਂ ਨੂੰ ਘੱਟ ਤੋਂ ਘੱਟ ਸਮੇਂ ‘ਚ ਐਮਰਜੈਂਸੀ ਰਿਸਪਾਂਸ ਸਰਵਿਸ ਮੁਹੱਈਆ ਕਰਵਾਉਣ ਲਈ ਸੂਬੇ ‘ਚ ਐਬੂਲੈਂਸ/ਐਂਬੂਸਾਈਕਲ (ਦੋ-ਪਹੀਆ) ਸਰਵਿਸ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਹ ਸਰਵਿਸ ਇਜ਼ਰਾਇਲ ਦੀ ਸਹਾਇਤਾ ਨਾਲ ਸ਼ੁਰੂ ਕੀਤੀ ਜਾਵੇਗੀ ਅਤੇ ਆਰੰਭ ‘ਚ ਦੋ ਸ਼ਹਿਰਾਂ-ਫਰੀਦਾਬਾਦ ਅਤੇ ਗੁਰੂਗ੍ਰਾਮ ‘ਚ ਕੀਤੀ ਜਾਵੇਗੀ। ਗੁਰੂਗ੍ਰਾਮ ਅਤੇ ਫਰੀਦਾਬਾਦ ਸ਼ਹਿਰਾਂ ‘ਚ ਜਨਤਾ ਦੀ ਆਬਾਦੀ ਉੱਚ ਘਣਤਾ ਦੇ ਮੱਦੇਨਜ਼ਰ ਇਨ੍ਹਾਂ ਸ਼ਹਿਰਾਂ ‘ਚ ਸਰਵਿਸ ਨੂੰ ਵੱਡੇ ਪੱਧਰ ‘ਤੇ ਜ਼ਰੂਰਤ ਹੈ।

ਇਹ ਐਬੂਸਾਈਕਲ ਅਜਿਹੀ ਮੋਟਰਸਾਈਕਲ ਹੈ, ਜਿਨ੍ਹਾਂ ਤੋਂ ਲੋਕਾਂ ਨੂੰ ਐਮਰਜੈਂਸੀ ਸਹੂਲਤਾਂ ਕੁਝ ਮਿੰਟਾਂ ‘ਚ ਉਪਲੱਬਧ ਹੋਣਗੀਆਂ। ਮੰਗਲਵਾਰ ਨੂੰ ਸੀ. ਐੱਮ. ਮਨੋਹਰ ਲਾਲ ਨੇ ਭਾਰਤ ‘ਚ ਇਜ਼ਰਾਇਲ ਦੇ ਰਾਜਦੂਤ ਡਾ. ਰਾਨ ਮਲਕਾ ਦੀ ਅਗਵਾਈ ਹੇਠ ਤਿੰਨ ਮੈਂਬਰੀ ਵਫਦ ਨਾਲ ਮੁਲਾਕਾਤ ਕੀਤੀ। ਪਿਛਲੇ ਸਾਲ ਮਈ ਮਹੀਨੇ ‘ਚ ਆਪਣੇ ਇਜ਼ਰਾਇਲ ਦੌਰੇ ਦੌਰਾਨ ਸੀ. ਐੱਮ. ਨੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ, ਜਿਨ੍ਹਾਂ ਨੇ ਦੋਪਹੀਆ ‘ਤੇ ਐਮਰਜੈਂਸੀ ਰਿਸਪਾਂਸ ਸਰਵਿਸ ਮੁਹੱਈਆ ਕਰਵਾਉਣ ਦੀ ਸਮੁਦਾਇ ਆਧਾਰਿਤ ਸਰਵਿਸ ਦੇ ਰੂਪ ‘ਚ ਇਹ ਐਬੂਸਾਈਕਲ ਸਰਵਿਸ ਸ਼ੁਰੂ ਕੀਤੀ ਸੀ।

ਪਾਣੀ ਰੀਸਾਈਕਲ ਦੀ ਮੁਹਾਰਤ ਵੀ ਸ਼ੇਅਰ ਕੀਤੀ—
ਭਾਰਤ ‘ਚ ਇਜ਼ਰਾਇਲ ਦੇ ਰਾਜਦੂਤ ਡਾ. ਰਾਨ ਮਲਕਾ ਨੇ ਕਿਹਾ ਹੈ ਕਿ ਹਰਿਆਣਾ ਅਤੇ ਇਜ਼ਰਾਇਲ ਵਿਚਾਲੇ ਡੂੰਘੇ ਸੰਬੰਧ ਹਨ ਅਤੇ ਸੂਬੇ ‘ਚ ਕਈ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਨੇ ਪਾਣੀ ਬਚਾਉਣ ਅਤੇ ਦੂਸ਼ਿਤ ਪਾਣੀ ਨੂੰ ਰੀਸਾਈਕਲਿੰਗ ਖੇਤਰ ‘ਚ ਆਪਣੀ ਮੁਹਾਰਤ ਸ਼ੇਅਰ ਕਰਨ ਦੀ ਪੇਸ਼ਕਸ਼ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ 90 ਫੀਸਦੀ ਤੋਂ ਜ਼ਿਆਦਾ ਪਾਣੀ ਨੂੰ ਰੀਸਾਈਕਲ ਕਰਦਾ ਹੈ। ਉਨ੍ਹਾਂ ਨੇ ਸੂਬੇ ‘ਚ ਉੱਤਮਤਾ ਕੇਂਦਰਾਂ ਦੀ ਗਿਣਤੀ ਵਧਾਉਣ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਭਾਰਤ ਦੁਨੀਆ ਦੀ ਤੇਜ਼ੀ ਨਾਲ ਵੱਧਦੀ ਅਰਥ ਵਿਵਸਥਾ ਹੈ ਅਤੇ ਵੱਖ-ਵੱਖ ਖੇਤਰਾਂ ‘ਚ ਆਪਣਾ ਗਿਆਨ ਅਤੇ ਅਨੁਭਵ ਸਾਂਝਾ ਕਰਕੇ ਇਜ਼ਰਾਇਲ ਇਸ ਪ੍ਰਕਿਰਿਆ ‘ਚ ਭਾਗੀਦਾਰ ਬਣਨਾ ਚਾਹੁੰਦਾ ਹੈ। ਉਨ੍ਹਾਂ ਨੇ ਪਿਛਲੇ ਸਾਲ ਇਜ਼ਰਾਇਲ ਦਾ ਦੌਰਾ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਹਿਸਾਰ ‘ਚ ਇੱਕ ਐਵੀਏਸ਼ਨ ਹਬ ਵਿਕਸਿਤ ਕੀਤਾ ਜਾ ਰਿਹਾ ਹੈ, ਜਿਸ ਦੇ ਲਈ ਇਜ਼ਰਾਇਲ ਕੋਲ ਆਪਣਾ ਤਕਨੀਕੀ ਗਿਆਨ ਅਤੇ ਮੁਹਾਰਤ ਸ਼ੇਅਰ ਕਰਨ ਦਾ ਮੌਕਾ ਹੈ।

Leave a Reply

Your email address will not be published. Required fields are marked *