ਵਿੱਤੀ ਸਾਲ 2011-17 ਦੌਰਾਨ ਵਧਾ-ਚੜ੍ਹਾ ਕੇ ਲਗਾਇਆ ਗਿਆ ਸੀ GDP ਅੰਕੜਿਆਂ ਦਾ ਅਨੁਮਾਨ : CEA

ਨਵੀਂ ਦਿੱਲੀ — ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣਿਯਮ(CEA) ਨੇ ਕਿਹਾ ਹੈ ਕਿ ਆਰਥਿਕ ਵਿਕਾਸ ਦੀ ਗਣਨਾ(GDP ਵਿਕਾਸ) ਦਾ ਅਨੁਮਾਨ ਲਈ ਅਪਣਾਏ ਗਏ ਪੈਮਾਨੇ ਦੇ ਕਾਰਨ 2011-12 ਅਤੇ 2016-17 ਵਿਚਕਾਰ ਆਰਥਿਕ ਵਾਧਾ ਦਰ ਔਸਤਨ 2.5% ਉੱਚੀ ਹੋ ਗਈ। ਉਨ੍ਹਾਂ ਨੇ ਹਾਰਵਰਡ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਆਪਣੇ ਖੋਡ ਪੱਤਰ ਵਿਚ ਕਿਹਾ ਹੈ ਕਿ ਭਾਰਤ ਦਾ ਕੁੱਲ ਘਰੇਲੂ ਉਤਪਾਦ(GDP) ਵਾਧਾ ਦਰ ਇਨ੍ਹਾਂ ਮਿਆਦ ਦੌਰਾਨ 4.5 ਫੀਸਦੀ ਰਹਿਣੀ ਚਾਹੀਦੀ ਹੈ ਜਦੋਂਕਿ ਸਰਕਾਰੀ ਬਿਆਨ ਵਿਚ ਇਸ ਨੂੰ ਕਰੀਬ 7 ਫੀਸਦੀ ਦੱਸਿਆ ਗਿਆ ਹੈ। ਸੁਬਰਾਮਣਿਯਮ ਨੇ ਕਿਹਾ, ‘ਭਾਰਤ ਨੇ 2011-12 ਤੋਂ ਅੱਗੇ ਦੀ ਮਿਆਦ ਦੀ GDP ਦੇ ਅਨੁਮਾਨ ਦੀ ਵਿਧੀ ਬਦਲ ਦਿੱਤੀ ਹੈ। ਇਸ ਨਾਲ ਆਰਥਿਕ ਵਾਧਾ ਦਰ ਦਾ ਅਨੁਮਾਨ ਉੱਚਾ ਹੋ ਗਿਆ।’

GDP ਦੀ ਸੀਰੀਜ਼ ਦੇ ਤਹਿਤ ਦੇਸ਼ ਦੇ ਆਰਥਿਕ ਵਾਧੇ ਨੂੰ ਲੈ ਕੇ ਵਿਵਾਦ ਦੇ ਵਿਚ ਇਹ ਰਿਪੋਰਟ ਆਈ ਹੈ। ਤਰੀਕਿਆਂ ਦੀ ਸਮੀਖਿਆ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ‘ਚ ਹੋਈ। ਉਨ੍ਹਾਂ ਨੇ ਕਿਹਾ, ‘ਅਧਿਕਾਰਕ ਅਨੁਮਾਨ ਦੇ ਅਨੁਸਾਰ ਸਾਲਾਨਾ ਔਸਤ GDP ਵਾਧਾ 2011-12 ਅਤੇ 2016-17 ਦੇ ਵਿਚਕਾਰ ਕਰੀਬ 7 ਫੀਸਦੀ ਰਹੀ। ਸਾਡਾ ਅੰਦਾਜ਼ਾ ਹੈ ਕਿ 95 ਫੀਸਦੀ ਵਿਸ਼ਵਾਸ ਦੇ ਨਾਲ ਇਸ ਦੇ 3.5 ਤੋਂ 5.5 ਫੀਸਦੀ ਦੇ ਦਾਇਰੇ ਵਿਚ ਰਹਿੰਦੇ ਹੋਏ ਇਸ ਦੌਰਾਨ GDP ਦੀ ਅਸਲ ਵਾਧਾ ਦਰ 4.5 ਫੀਸਦੀ ਰਹੀ ਹੋਵੇਗੀ।

ਸੁਬਰਾਮਣਿਯਮ ਲਿਖਦੇ ਹਨ ਕਿ ਨਿਰਮਾਣ ਇਕ ਅਜਿਹਾ ਖੇਤਰ ਹੈ ਜਿਥੇ ਸਹੀ ਤਰੀਕੇ ਨਾਲ ਅੰਦਾਜ਼ਾ ਨਹੀਂ ਕੀਤਾ ਗਿਆ। ਪਿਛਲੇ ਸਾਲ ਅਗਸਤ ਵਿਚ ਆਰਥਿਕ ਸਲਾਹਕਾਰ ਅਹੁਦੇ ਤੋਂ ਹਟੇ। ਹਾਲਾਂਕਿ ਉਨ੍ਹਾਂ ਦਾ ਕਾਰਜਕਾਲ ਮਈ 2019 ਤੱਕ ਲਈ ਵਧਾਇਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਦਾ ਪ੍ਰਭਾਵ ਇਹ ਹੈ, ‘ਮੈਕਰੋ ਆਰਥਿਕ ਨੀਤੀ ਕਾਫੀ ਵੱਡੀ ਹੈ। ਸੁਧਾਰਾਂ ਨੂੰ ਅੱਗੇ ਵਧਾਉਣ ਦੀ ਗਤੀ ਯਕੀਨੀ ਤੌਰ ‘ਤੇ ਕਮਜ਼ੋਰ ਹੋਈ। ਆਉਣ ਵਾਲੇ ਸਮੇਂ ‘ਚ ਆਰਥਿਕ ਵਾਧੇ ਨੂੰ ਪਟੜੀ ‘ਤੇ ਲਿਆਉਣਾ ਤਰਜੀਹੀ ‘ਚ ਸਭ ਤੋਂ ਉੱਪਰ ਹੋਣਾ ਚਾਹੀਦੈ… GDP ਗਣਨਾ ‘ਤੇ ਫਿਰ ਤੋਂ ਧਿਆਨ ਦੇਣਾ ਚਾਹੀਦੈ।’

ਪਿਛਲੇ ਮਹੀਨੇ ਜਾਰੀ ਅਧਿਕਾਰਕ ਅੰਕੜਿਆਂ ਦੇ ਅਨੁਸਾਰ ਆਰਥਿਕ ਵਾਧਾ ਦਰ 2018-19 ਦੀ ਚੌਥੀ ਤਿਮਾਹੀ ‘ਚ ਪੰਜ ਸਾਲ ਦੇ ਹੇਠਲੇ ਪੱਧਰ 5.8 ਫੀਸਦੀ ਰਹੀ। ਖੇਤੀਬਾੜੀ ਅਤੇ ਨਿਰਮਾਣ ਖੇਤਰ ਦੇ ਕਮਜ਼ੋਰ ਪ੍ਰਦਰਸ਼ਨ ਦੇ ਕਾਰਨ ਭਾਰਤ ਦੀ ਇਹ ਵਾਧਾ ਦਰ ਚੀਨ ਤੋਂ ਵੀ ਘੱਟ ਰਹੀ। ਉਨ੍ਹਾਂ ਨੇ ਆਪਣੇ ਖੋਜ ਪੱਤਰ ਦਾ ਲਿੰਕ ਦਿੰਦੇ ਹੋਏ ਟਵੀਟ ਕੀਤਾ, ‘ ਅੰਤ ਗਲੋਬਲ ਵਿੱਤੀ ਸੰਕਟ ਦੇ ਬਾਅਦ ਭਾਰਤ ਦੀ ਵਾਧਾ ਦਰ ਚੰਗੀ ਰਹੀ ਪਰ ਸ਼ਾਨਦਾਰ ਨਹੀਂ ਸੀ।’ ਸੁਬਰਾਮਣਿਯਮ ਨੇ ਕਿਹਾ, ‘ਮੇਰੇ ਖੋਜ ਪੱਤਰ ਵਿਚ ਬੁਨਿਆਦੀ ਤਕਨੀਕੀ ਪ੍ਰਕਿਰਿਆ ਦੀਆਂ ਤਬਦੀਲੀਆਂ ‘ਤੇ ਜ਼ੋਰ ਦਿੱਤਾ ਗਿਆ ਹੈ। ਇਹ ਹਾਲ ਹੀ ਦੇ GDP ਵਿਵਾਦ ਤੋਂ ਵੱਖਰਾ ਹੈ।

Leave a Reply

Your email address will not be published. Required fields are marked *