‘ਮਿੰਦੋ ਤਸੀਲਦਾਰਨੀ’ ਦਾ ਨਵਾਂ ਗੀਤ ‘ਸੁਰਮਾ’ 13 ਜੂਨ ਨੂੰ ਹੋਵੇਗਾ ਰਿਲੀਜ਼

ਜਲੰਧਰ(ਬਿਊਰੋ)— ਕਰਮਜੀਤ ਅਨਮੋਲ ਪ੍ਰੋਡਕਸ਼ਨ ਤੇ ਰੰਜੀਵ ਸਿੰਗਲਾ ਪ੍ਰੋਡਕਸ਼ਨ ਦੀ ਸਾਂਝੀ ਪੇਸ਼ਕਸ਼ ਪੰਜਾਬੀ ਫਿਲਮ ‘ਮਿੰਦੋ ਤਸੀਲਦਾਰਨੀ’ 28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੇ ਟਰੇਲਰ ਨੂੰ ਪਹਿਲਾਂ ਹੀ ਜ਼ਬਰਦਸਤ ਰਿਸਪਾਂਸ ਮਿਲ ਚੁੱਕਿਆ ਹੈ। ਹਾਲ ਹੀ ‘ਚ ਰਿਲੀਜ਼ ਹੋਏ ਫਿਲਮ ਦੇ ਪਹਿਲੇ ਗੀਤ ‘ਵੀਰੇ ਦੀਏ ਸਾਲੀਏ’ ਨੂੰ ਵੀ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਫਿਲਮ ਦੀ ਟੀਮ ਹੁਣ ਫਿਲਮ ਦਾ ਨਵਾਂ ਗੀਤ ‘ਸੁਰਮਾ’ ਰਿਲੀਜ਼ ਕਰਨ ਜਾ ਰਹੀ ਹੈ। ਇਸ ਗੀਤ ਦਾ ਪੋਸਟਰ ਰਿਲੀਜ਼ ਹੋ ਚੁੱਕਿਆ ਹੈ।

ਇਸ ਗੀਤ ਦੇ ਪੋਸਟਰ ‘ਚ ਕਰਮਜੀਤ ਅਨਮੋਲ ਤੇ ਕਵਿਤਾ ਕੌਸ਼ਿਕ ਕਾਫੀ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆ ਰਹੇ ਹਨ। 13 ਜੂਨ ਨੂੰ ਰਿਲੀਜ਼ ਹੋਣ ਵਾਲੇ ਇਸ ਡਿਊਟ ਗੀਤ ਨੂੰ ਕਰਮਜੀਤ ਅਨਮੋਲ ਤੇ ਗੁਰਲੇਜ਼ ਅਖਤਰ ਨੇ ਗਾਇਆ ਹੈ। ਇਸ ਗੀਤ ਨੂੰ ਗੀਤਕਾਰ ਗੁਰਬਿੰਦਰ ਮਾਨ ਨੇ ਲਿਖਿਆ ਹੈ ।’ਸੁਰਮਾ’ ਗੀਤ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਗੀਤ ਦਾ ਮਿਊਜ਼ਿਕ ਉੱਘੇ ਮਿਊਜ਼ਿਕ ਡਾਇਰੈਕਟਰ ਉਸਤਾਦ ਚਰਨਜੀਤ ਆਹੂਜਾ ਨੇ ਤਿਆਰ ਕੀਤਾ ਹੈ।ਕਾਫੀ ਸਮੇਂ ਬਾਅਦ ਅਜਿਹਾ ਹੋ ਰਿਹਾ ਹੈ ਕਿ ਚਰਨਜੀਤ ਆਹੂਜਾ ਕਿਸੀ ਫਿਲਮ ਦੇ ਗਾਣੇ ਨੂੰ ਮਿਊਜ਼ਿਕ ਦੇਣ ਜਾ ਰਹੇ ਹਨ।

ਇਸ ਗੀਤ ਨੂੰ ਜੱਸ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।ਦੱਸਣਯੋਗ ਹੈ ਕਿ ਇਸ ਫਿਲਮ ਨੂੰ ਅਵਤਾਰ ਸਿੰਘ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰਾਜਵੀਰ ਜਵੰਦਾ ਤੇ ਈਸ਼ਾ ਰਿੱਖੀ ਤੋਂ ਇਲਾਵਾ ਇਸ ਫਿਲਮ ‘ਚ ਹਾਰਬੀ ਸੰਘਾ, ਸਰਦਾਰ ਸੋਹੀ, ਰੁਪਿੰਦਰ ਰੂਪੀ, ਮਲਕੀਤ ਰੌਣੀ ਤੇ ਪ੍ਰਕਾਸ਼ ਗਾਧੂ ਨੇ ਅਹਿਮ ਭੂਮਿਕਾ ਨਿਭਾਈ ਹੈ।ਫਿਲਮ ਦੇ ਡਾਇਲਾਗਸ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖੇ ਹਨ। ਫਿਲਮ ‘ਚ ਕਾਮੇਡੀ ਤੇ ਰੁਮਾਂਸ ਦੇ ਨਾਲ-ਨਾਲ ਤਸੀਲਦਾਰਨੀ ਦਾ ਰੋਹਬ ਵੀ ਦੇਖਣ ਨੂੰ ਮਿਲੇਗਾ। ਓਮਜ਼ੀ ਗੱਰੁਪ ਵੱਲੋਂ ਇਸ ਫਿਲਮ ਨੂੰ ਵੱਡੇ ਪੱਧਰ ‘ਤੇ ਰਿਲੀਜ਼ ਕੀਤਾ ਜਾਵੇਗਾ।

Leave a Reply

Your email address will not be published. Required fields are marked *