ਫਤਿਹਵੀਰ ਦੀ ਮੌਤ ਤੋਂ ਦੁਖੀ ਹੋਏ ਮਾਸਟਰ ਸਲੀਮ ਨੇ ਮੰਤਰੀਆਂ ਨੂੰ ਕੀਤੀ ਇਹ ਅਪੀਲ

ਜਲੰਧਰ(ਬਿਊਰੋ)- ਫਤਿਹਵੀਰ ਦੀ ਮੌਤ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉੱਥੇ ਹੀ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ‘ਚ ਵੀ ਇਸ ਖਬਰ ਤੋਂ ਬਾਅਦ ਕਾਫੀ ਨਾਰਾਜ਼ਗੀ ਦੇਖਣ ਨੂੰ ਮਿਲੀ। ਪੰਜਾਬੀ ਇੰਡਸਟਰੀ ਦੇ ਮਾਨਯੋਗ ਸਿਤਾਰੇ ਮਾਸਟਰ ਸਲੀਮ ਵੀ ਫਤਿਹਵੀਰ ਦੀ ਮੌਤ ਨਾਲ ਬਹੁਤ ਦੁਖੀ ਹਨ। ਜਗਬਾਣੀ ਦੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਮਾਸਟਰ ਸਲੀਮ ਨੇ ਕਿਹਾ ਕਿ ਉਨ੍ਹਾਂ ਨੂੰ ਫਤਿਹਵੀਰ ਦੀ ਮੌਤ ਦਾ ਬਹੁਤ ਦੁੱਖ ਹੈ। ਉਨ੍ਹਾਂ ਨੇ ਫਤਿਹਵੀਰ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਮਾਹਰਾਂ ਦੀ ਮਦਦ ਲਈ ਹੁੰਦੀ ਤਾਂ ਸ਼ਾਇਦ ਅੱਜ ਸਾਡੇ ਵਿਚਕਾਰ ਫਤਿਹਵੀਰ ਹੁੰਦਾ। ਇਸ ਦੇ ਨਾਲ ਹੀ ਮਾਸਟਰ ਸਲੀਮ ਨੇ ਮੰਤਰੀਆਂ ਨੂੰ ਅਪੀਲ ਕੀਤੀ ਕਿ ਸਿਰਫ ਵੋਟਾਂ ਮੰਗਣ ਲਈ ਨਾ ਆਇਆ ਕਰੋ ਸਗੋਂ ਜੇਕਰ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਉੱਥੇ ਵੀ ਆਪਣਾ ਸਾਥ ਦਿਆ ਕਰੋ।  

Leave a Reply

Your email address will not be published. Required fields are marked *