ਕੋਲਕਾਤਾ ‘ਚ ਭਾਜਪਾ ਵਰਕਰਾਂ ਅਤੇ ਪੁਲਸ ਵਿਚਾਲੇ ਝੜਪਾਂ

ਕੋਲਕਾਤਾ—ਭਾਰਤੀ ਜਨਤਾ ਪਾਰਟੀ ਦੀ ਚੋਣਾਂ ਤੋਂ ਬਾਅਦ ਹੋਈ ਹਿੰਸਾ ਅਤੇ ਆਪਣੇ ਵਰਕਰਾਂ ਸਮੇਤ ਸਮਰਥਕਾਂ ‘ਤੇ ਕਥਿਤ ਹਮਲਿਆਂ ਦੇ ਵਿਰੋਧ ‘ਚ ਅੱਜ ਭਾਵ ਬੁੱਧਵਾਰ ਨੂੰ ਆਯੋਜਿਤ ਵਿਸ਼ਾਲ ਰੈਲੀ ‘ਚ ਪਾਰਟੀ ਵਰਕਰਾਂ ਅਤੇ ਪੁਲਸ ਵਿਚਾਲੇ ਝੜਪਾਂ ਹੋ ਗਈਆਂ। ਭਾਜਪਾ ਵਰਕਰ ਜਦੋਂ ਸ਼ਹਿਰ ਦੇ ਬਊਬਾਜ਼ਾਰ ਚੌਕ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਪੁਲਸ ਨੇ ਉਨ੍ਹਾਂ ਨੂੰ ਭਜਾਉਣ ਲਈ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਪਾਣੀ ਦੀ ਬੌਛਾਰ ਵੀ ਕੀਤੀ।

ਭਾਜਪਾ ਵਰਕਰਾਂ ਨੇ ਇਸ ਦੇ ਜਵਾਬ ‘ਚ ਨਾਅਰੇਬਾਜ਼ੀ ਕਰਦੇ ਹੋਏ ਅਧਿਕਾਰੀਆਂ ‘ਤੇ ਪਥਰਾਅ ਕੀਤਾ। ਕੁਝ ਪਾਰਟੀ ਵਰਕਰ ਇਲਾਕੇ ‘ਚ ਧਰਨੇ ‘ਤੇ ਬੈਠੇ ਵੀ ਦੇਖੇ ਗਏ। ਭਾਜਪਾ ਦੇ ਸੂਬਾ ਪ੍ਰਧਾਨ ਦਿਲੀਪ ਘੋਸ਼ ਸਮੇਤ ਸੂਬੇ ਦੇ ਨਵੇਂ ਚੁਣੇ ਗਏ 18 ਸੰਸਦ ਮੈਂਬਰਾਂ ਦੇ ਨਾਲ ਭਗਵਾ ਦਲ ਦੇ ਵਰਕਰਾਂ ਨੇ ਲਾਲ ਬਾਜ਼ਾਰ ‘ਚ ਕੋਲਕਾਤਾ ਪੁਲਸ ਦਫਤਰ ਅਤੇ ਸ਼ਹਿਰ ਦੇ ਵੇਲਿੰਗਟਨ ਇਲਾਕੇ ਤੱਕ ਮਾਰਚ ਕੱਢਿਆ। ਭਾਜਪਾ ਦੇ ਸੀਨੀਅਰ ਨੇਤਾ ਕੈਲਾਸ਼ ਵਿਜੇਵਰਗੀਯ ਅਤੇ ਮੁਕੁਲ ਰਾਏ ਵੀ ਇਸ ਮੋਰਚੇ ‘ਚ ਸ਼ਾਮਲ ਹੋਏ। ਪੱਛਮੀ ਬੰਗਾਲ ‘ਚ ਕਈ ਥਾਵਾਂ ‘ਤੇ ਚੋਣਾਂ ਤੋਂ ਬਾਅਦ ਹਿੰਸਾ ਹੋਣ ਦੀ ਖਬਰ ਹੈ। ਇੱਥੇ ਵੀ 42 ਲੋਕ ਸਭਾ ਸੀਟਾਂ ‘ਤੇ ਭਾਜਪਾ ਨੇ 18 ਅਤੇ ਸੱਤਾਧਾਰੀ ਤ੍ਰਿਣਾਮੂਲ ਕਾਂਗਰਸ ਨੇ 22 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ।

Leave a Reply

Your email address will not be published. Required fields are marked *