ਆਸਟ੍ਰੇਲੀਆ : ਵਿਦੇਸ਼ੀ ਵਿਦਿਆਰਥਣ ਦਾ ਕਤਲ ਕਰਨ ਵਾਲੇ ਨੇ ਮੰਨਿਆ ਕਸੂਰ

ਸਿਡਨੀ— ਮੈਲਬੌਰਨ ‘ਚ ਅਰਬ-ਇਜ਼ਰਾਇਲੀ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕਰਕੇ ਉਸ ਦਾ ਕਤਲ ਕਰਨ ਵਾਲੇ ਦੋਸ਼ੀ ਕੋਡੇ ਹਰਮਨ ਨੇ ਆਪਣਾ ਗੁਨਾਹ ਮੰਨ ਲਿਆ ਹੈ। ਬੁੱਧਵਾਰ ਨੂੰ 20 ਸਾਲਾ ਨੌਜਵਾਨ ਨੇ ਅਦਾਲਤ ‘ਚ ਦੱਸਿਆ ਕਿ ਉਸ ਨੇ ਜਨਵਰੀ ‘ਚ ਅਜਿਹੀ ਗਲਤੀ ਕੀਤੀ ਸੀ।
ਇਹ ਉਨ੍ਹਾਂ ਘਟਨਾਵਾਂ ‘ਚੋਂ ਇਕ ਸੀ ਜਿਸ ਨੇ ਆਸਟ੍ਰੇਲੀਆ ਦੇ ਇਸ ਦੂਜੇ ਵੱਡੇ ਸ਼ਹਿਰ ‘ਚ ਸੁਰੱਖਿਆ ਨੂੰ ਲੈ ਕੇ ਡਰ ਪੈਦਾ ਕਰ ਦਿੱਤਾ ਸੀ। 21 ਸਾਲਾ ਆਇਆ ਮਾਸਰਵੇ ਦੀ ਲਾਸ਼ ਜਨਵਰੀ ਦੀ ਸ਼ੁਰੂਆਤ ‘ਚ ਇਕ ਟ੍ਰਾਮ ਸਟਾਪ ਨੇੜਿਓਂ ਮਿਲੀ ਸੀ। ਉਸ ‘ਤੇ ਹਮਲਾ ਇਸ ਤੋਂ ਕੁੱਝ ਸਮਾਂ ਪਹਿਲਾਂ ਕੀਤਾ ਗਿਆ ਸੀ ਜਦ ਉਹ ਇਜ਼ਰਾਇਲ ‘ਚ ਆਪਣੀ ਭੈਣ ਨਾਲ ਫੋਨ ‘ਤੇ ਗੱਲ ਕਰਦੀ ਹੋਈ ਘਰ ਜਾ ਰਹੀ ਸੀ। 

ਹਮਲੇ ਦੇ ਕੁਝ ਦਿਨਾਂ ਬਾਅਦ ਕੋਡੇ ਹਰਮਨ ਨੂੰ ਹਿਰਾਸਤ ‘ਚ ਲਿਆ ਗਿਆ ਤੇ ਪੁਲਸ ਨੇ ਉਸ ‘ਤੇ ਕਤਲ ਦੇ ਦੋਸ਼ ਲਗਾਏ। ਉਸ ਨੇ ਵਿਕਟੋਰੀਆ ਦੇ ਸੁਪਰੀਮ ਕੋਰਟ ‘ਚ ਮੰਨਿਆ ਕਿ ਉਸ ਨੇ ਕੁੜੀ ਦਾ ਜਿਨਸੀ ਸ਼ੋਸ਼ਣ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਸ ਦੀ ਸਜ਼ਾ ‘ਤੇ ਸੁਣਵਾਈ ਅਕਤੂਬਰ ਦੇ ਸ਼ੁਰੂਆਤ ‘ਚ ਹੋਵੇਗੀ। ਮਾਸਰਵੇ ਦੇ ਕਤਲ ਦੇ ਬਾਅਦ ਔਰਤਾਂ ਖਿਲਾਫ ਹਿੰਸਾ ਨੂੰ ਖਤਮ ਕਰਨ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ ‘ਤੇ ਉੱਤਰ ਆਏ ਸਨ।

Leave a Reply

Your email address will not be published. Required fields are marked *