ਸਮਰਿਤੀ ਇਰਾਨੀ ਨੇ ਸੰਭਾਲਿਆ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਅਹੁਦਾ

ਨਵੀਂ ਦਿੱਲੀ— ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਸੋਮਵਾਰ ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਜੋਂ ਅਹੁਦਾ ਸੰਭਾਲ ਲਿਆ। ਸ਼੍ਰੀਮਤੀ ਇਰਾਨੀ ਸੋਮਵਾਰ ਸਵੇਰੇ ਦਫ਼ਤਰ ਪਹੁੰਚੀ ਤਾਂ ਉਨ੍ਹਾਂ ਦਾ ਸਵਾਗਤ ਮੰਤਰਾਲੇ ‘ਚ ਸਕੱਤਰ ਵੀ. ਸੋਮ ਸੁੰਦਰਮ ਨੇ ਗੁਲਦਸਤਾ ਦੇ ਕੇ ਕੀਤਾ। ਇਸ ਮੌਕੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।ਅਹੁਦਾ ਸੰਭਾਲਣ ਤੋਂ ਪਹਿਲਾਂ ਇਰਾਨੀ ਨੇ ਸਾਬਕਾ ਮੰਤਰੀ ਮੇਨਕਾ ਗਾਂਧੀ ਨਾਲ ਸ਼ਨੀਵਾਰ ਨੂੰ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨਾਲ ਮੰਤਰਾਲੇ ਦੇ ਮੁੱਦਿਆਂ ‘ਤੇ ਚਰਚਾ ਕੀਤੀ ਸੀ। ਇਸੇ ਮੰਤਰਾਲੇ ‘ਚ ਰਾਜ ਮੰਤਰੀ ਦੇਵਾਸ਼੍ਰੀ ਚੌਧਰੀ ਪਹਿਲਾਂ ਹੀ ਅਹੁਦਾ ਸੰਭਾਲ ਚੁਕੇ ਰਹੇ ਹਨ।

Leave a Reply

Your email address will not be published. Required fields are marked *