ਮੁੜ ਛੇੜੇ ਸੁਹਾਨਾ ਦੀ ‘ਬੋਲਡ ਲੁੱਕ’ ਨੇ ਇੰਟਰਨੈੱਟ ਨਵੇਂ ਚਰਚੇ, ਤਸਵੀਰਾਂ ਵਾਇਰਲ

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰ ਸਟਾਰਸ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦਰਅਸਲ, ਹਾਲ ਹੀ ‘ਚ ਸੁਹਾਨਾ ਖਾਨ ਇਕ ਵਿਆਹ ‘ਚ ਐਥਨਿਕ ਡਰੈੱਸੀਜ਼ ‘ਚ ਨਜ਼ਰ ਆਈ। ਇਸ ਦੌਰਾਨ ਸੁਹਾਨਾ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਆਪਣੀ ਕਜ਼ਨ ਦੇ ਵਿਆਹ ‘ਚ ਡਾਰਕ ਗ੍ਰੀਨ ਕਲਰ ਦੀ ਸਾੜ੍ਹੀ ਅਤੇ ਹੱਥਾਂ ‘ਚ ਮਹਿੰਦੀ ਲਾ ਕੇ ਸੁਹਾਨਾ ਨੇ ਕੈਮਰੇ ਅੱਗੇ ਕਾਫੀ ਪੋਜ਼ ਦਿੱਤੇ। ਉਸ ਦਾ ਇਹ ਰਵਾਇਤੀ ਅੰਦਾਜ਼ ਫੈਨਜ਼ ਨੂੰ ਖੂਬ ਪਸੰਦ ਆ ਰਿਹਾ ਹੈ।

ਸੁਹਾਨਾ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਵੀ ਖੂਬ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ‘ਤੇ ਫੈਨਜ਼ ਵੱਖਰੇ-ਵੱਖਰੇ ਕੁਮੈਂਟਸ ਵੀ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ‘ਚ ਸੁਹਾਨਾ ਨੇ ਆਪਣੇ ਕਜ਼ਨ ਨਾਲ ਸਮਾਈਲ ਕਰਦੇ ਹੋਏ ਪੋਜ਼ ਦਿੱਤੇ।

ਉਧਰ ਦੂਜੇ ਪਾਸੇ ਸੁਹਾਨਾ ਹਲਕੇ ਹਰੇ ਰੰਗ ਦੀ ਸਲਵਾਰ ਕਮੀਜ਼ ‘ਚ ਵੀ ਨਜ਼ਰ ਆਈ। ਇਸ ਲੁੱਕ ‘ਚ ਸੁਹਾਨਾ ਨੇ ਬੇਹੱਦ ਘੱਟ ਮੇਕਅੱਪ ਕੀਤਾ ਸੀ। ਆਪਣੀ ਲੁੱਕ ਨਾਲ ਸੁਹਾਨਾ ਨੇ ਚੁੰਨੀ ਨੂੰ ਇਕ ਪਾਸੇ ਲਿਆ ਤੇ ਵਾਲਾਂ ਨੂੰ ਖੁੱਲ੍ਹਾ ਛੱਡਿਆ ਸੀ, ਜੋ ਉਸ ਦੀ ਲੁੱਕ ਨੂੰ ਚਾਰ ਚੰਨ ਲਾ ਰਿਹਾ ਸੀ।

ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸੁਹਾਨਾ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸ਼ੇਅਰ ਕੀਤੀਆਂ ਹਨ। ਖਬਰਾਂ ਨੇ ਕਿ ਸੁਹਾਨ ਜਲਦੀ ਹੀ ਬਾਲੀਵੁੱਡ ਡੈਬਿਊ ਕਰਨ ਵਾਲੀ ਹੈ।

Leave a Reply

Your email address will not be published. Required fields are marked *