ਫਿਰ ਜ਼ੁਬਾਨ ‘ਤੇ ਆਇਆ ਗੈਰੀ ਸੰਧੂ ਦੇ ਦਿਲ ਦਾ ਦਰਦ, ਵੀਡੀਓ ਵਾਇਰਲ

ਜਲੰਧਰ (ਬਿਊਰੋ) : ਹਮੇਸ਼ਾ ਹੀ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਸੁਰਖੀਆਂ ‘ਚ ਛਾਏ ਰਹਿਣ ਵਾਲੇ ਗੈਰੀ ਸੰਧੂ ਇਕ ਵਾਰ ਮੁੜ ਚਰਚਾ ‘ਚ ਆ ਗਿਆ ਹੈ। ਦਰਅਸਲ ਕੁਝ ਘੰਟੇ ਪਹਿਲਾਂ ਹੀ ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ‘ਚ ਉਹ ਆਪਣੇ ਦਿਲ ਦੇ ਦਰਦ ਨੂੰ ਬਿਆਨ ਕਰ ਰਿਹਾ ਹੈ। ਇਹ ਵੀਡੀਓ ‘ਚ ਗੈਰੀ ਸੰਧੂ ਨੇ ਪਿਆਰ ਦੀ ਸ਼ੁਰੂਆਤ ਤੇ ਅੰਤ ਬਾਰੇ ਦੱਸਿਆ ਹੈ। ਉਸ ਨੇ ਕਿਹਾ ਮੈਂ ਕਿਹਾ ਪਿਆਰ ਮੇਰੇ ਵਸ ਦੀ ਗੱਲ ਨਹੀਂ, ਕਹਿੰਦੀ ਇਕ ਵਾਰ ਕਰ ਕੇ ਤਾਂ ਦੇਖ, ਮੈਂ ਕਿਹਾ ਮੈਂ ਬੰਦਾ ਬਹੁਤ ਗਲਤ ਆ ਮੈਨੂੰ ਜਰਨਾ ਬਹੁਤ ਔਖਾ ਏ… ਮਰਜਾਣੀ ਕਹਿੰਦੀ ਮੈਂ ਜਰ ਲਵਾਂਗੀ, ਮੈਂ ਫਿਰ ਕਿਹਾ ਰਹਿਣ ਦੇ ਯਾਰ ਛੱਡ ਪਰਾ, ਕਹਿੰਦੀ ਇਕ ਵਾਰ ਅੱਖਾਂ ‘ਚ ਅੱਖਾਂ ਪਾ ਕੇ ਤਾਂ ਦੇਖ ਲਾ ਕੁੱਤਿਆਂ, ਫਿਰ ਮੈਂ ਅੱਖਾਂ ‘ਚ ਅੱਖਾਂ ਪਾ ਲਈਆਂ, ਫਿਰ ਕਿ ਸਾਨੂੰ ਪਿਆਰ ਹੋ ਗਿਆ, ਜਿਹੜੀ ਗੱਲ ਦਾ ਡਰ ਸੀ, ਉਹੀ ਹੋਇਆ…ਗੈਰੀ ਸੰਧੂ ਫਿਰ ਮਾੜਾ। ਚੱਲੋ ਕੋਈ ਗੱਲ ਨਈਂ, ਜਿੱਥੇ ਇੰਨੀਆਂ ਬਦਨਾਮੀਆਂ ਉਥੇ ਇਕ ਬਦਨਮੀ ਹੋਰ ਸਹੀਂ।” ਦੱਸ ਦਈਏ ਕਿ ਗੈਰੀ ਸੰਧੂ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਫੈਲ ਰਹੀ ਹੈ। ਹਾਲਾਂਕਿ ਇਸ ਵੀਡੀਓ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਗੈਰੀ ਸੰਧੂ ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਦੀ ਗੱਲ ਕਰ ਰਿਹਾ ਹੈ। ਹਾਲਾਂਕਿ ਇਹ ਵੀ ਹੋ ਸਕਦਾ ਉਸ ਦਾ ਕਿਸੇ ਨਵੇਂ ਗੀਤ ਦੀ ਵੀਡੀਓ ਹੋਵੇ। ਇਸ ਵੀਡੀਓ ‘ਤੇ ਫੈਨਜ਼ ਵੱਖ-ਵੱਖ ਕੁਮੈਂਟਸ ਕਰ ਰਹੇ ਹਨ।

Leave a Reply

Your email address will not be published. Required fields are marked *