ਜੰਮੂ-ਕਸ਼ਮੀਰ ‘ਚ ਫੌਜ ਨੇ 2 ਅੱਤਵਾਦੀ ਕੀਤੇ ਢੇਰ

ਸ਼ੋਪੀਆਂ— ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਦੇ ਮੋਲੂ-ਚਿਤਰਗ੍ਰਾਮ ਇਲਾਕੇ ‘ਚ ਸੋਮਵਾਰ ਤੜਕੇ ਐਨਕਾਊਂਟਰ ‘ਚ ਫੌਜ ਨੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਅੱਤਵਾਦੀਆਂ ਅਤੇ ਸੁਰੱਖਿਆ ਫੌਜ ਵਿਚਕਾਰ ਇਹ ਐਨਕਾਊਂਟਰ ਅਜਿਹੇ ਸਮੇਂ ਹੋਇਆ ਜਦ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਤਵਾਦ ਰੋਕੂ ਮੁਹਿੰਮ ਦਾ ਜਾਇਜ਼ਾ ਲੈਣ ਲਈ ਜੰਮੂ-ਕਸ਼ਮੀਰ ਅਤੇ ਸਿਆਚਿਨ ਗਲੇਸ਼ੀਅਰ ਜਾਣ ਵਾਲੇ ਹਨ।

ਜਾਣਕਾਰੀ ਮੁਤਾਬਕ ਫੌਜ ਦੀ 44 ਆਰ.ਆਰ. ਪੈਟ੍ਰੋਲਿੰਗ ਪਾਰਟੀ ਆਪਣੇ ਵਾਹਨਾਂ ‘ਚ ਸ਼ੋਪੀਆਂ ਵੱਲ ਵਧ ਰਹੀ ਸੀ। ਜਦ ਫੌਜ ਦਾ ਗਸ਼ਤੀ ਦਲ ਇੱਥੇ ਪੁੱਜਾ ਤਾਂ ਉੱਥੇ ਅੱਤਵਾਦੀਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਅੱਤਵਾਦੀਆਂ ਨੇ ਫੌਜ ਦੇ ਵਾਹਨਾਂ ਨੂੰ ਨਿਸ਼ਾਨਾ ਬਣਾਇਆ, ਇਸ ਦੇ ਬਾਅਦ ਫੌਜ ਨੇ ਜਵਾਬੀ ਕਾਰਵਾਈ ‘ਚ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ।

ਐਨਕਾਊਂਟਰ ‘ਚ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਦੋਵੇਂ ਅੱਤਵਾਦੀ ਸਥਾਨਕ ਸਨ, ਹਾਲਾਂਕਿ ਇਨ੍ਹਾਂ ਦੋਹਾਂ ਦੀ ਪਛਾਣ ਨਹੀਂ ਹੋ ਸਕੀ ਹੈ।

Leave a Reply

Your email address will not be published. Required fields are marked *