ਗਰਮੀ ਤੋਂ ਪ੍ਰੇਸ਼ਾਨ ਹੋਏ ਅਮਿਤਾਭ ਨੇ ਕੀਤਾ ਅਜਿਹਾ ਟਵੀਟ, ਹੋਇਆ ਵਾਇਰਲ

ਮੁੰਬਈ(ਬਿਊਰੋ)— ਅੱਜਕਲ ਵੱਧ ਰਹੀ ਇਸ ਗਰਮੀ ਨੇ ਸਾਰਿਆਂ ਦਾ ਹਾਲ ਬੇਹਾਲ ਕਰ ਦਿੱਤਾ ਹੈ। ਆਮ ਜਨਤਾ ਸਮੇਤ ਸੈਲੇਬ੍ਰਿਟੀਜ਼ ਵੀ ਗਰਮੀ ਕਾਰਨ ਬੇਹੱਦ ਪ੍ਰੇਸ਼ਾਨ ਹਨ। ਇਸ ਵਧਦੀ ਗਰਮੀ ਤੋਂ ਪ੍ਰੇਸ਼ਾਨ ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਨੇ ਇਕ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ, ਅਮਿਤਾਭ ਬੱਚਨ ਨੇ ਆਪਣੇ ਟਵਿਟਰ ਹੈਂਡਲ ‘ਤੇ ਗਰਮੀ ਦੇ ਹਾਲਾਤ ਬਿਆਨ ਕਰਦੇ ਹੋਏ ਮਜ਼ਾਕੀਆ ਲਹਿਜੇ ‘ਚ ਲਿਖਿਆ,”ਗਰਮੀ ਕਾਰਨ ਅਜਿਹੇ ਹਾਲਾਤ ਹੋ ਗਏ ਹਨ ਕਿ ਅੱਜਕਲ ਤਜ਼ਰਬਾ ਲਿਖਿਆ ਹੋਇਆ ਵੀ ਤਰਬੂਜ਼ ਪੜ੍ਹਨ ‘ਚ ਆਉਂਦਾ ਹੈ।”

ਗਰਮੀ ਤੋਂ ਪ੍ਰੇਸ਼ਾਨ ਐਕਟਰ ਅਮਿਤਾਭ ਬੱਚਨ ਨੇ ਆਪਣੇ ਟਵੀਟ ਨਾਲ ਤਰਬੂਜ਼ ਦੇ ਇਮੋਜੀ ਵੀ ਲਗਾਏ ਹਨ ਅਤੇ ਨਾਲ ਹੀ ਆਪਣੀ ਇਕ ਪੁਰਾਣੀ ਅਤੇ ਕਲਰਫੁੱਲ ਤਸਵੀਰ ਨੂੰ ਫੈਨਜ਼ ਨਾਲ ਸ਼ੇਅਰ ਕੀਤਾ ਹੈ। ਦੱਸ ਦੇਈਏ ਕਿ ਗਰਮੀ ਨੂੰ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਵੀ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਮੌਸਮ ਵਿਭਾਗ ਨੇ ਸਾਰਿਆਂ ਨੂੰ ਦੁਪਹਿਰ ਦੇ ਸਮੇਂ ਘਰ ‘ਚੋਂ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਉਥੇ ਹੀ ਜੇਕਰ ਅਮਿਤਾਭ ਬੱਚਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਮਿਤਾਭ 2020 ‘ਚ ਫਿਲਮ ‘ਬ੍ਰਹਮਾਸਤਰ’ ‘ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ‘ਚ ਅਮਿਤਾਭ ਨਾਲ ਆਲੀਆ ਭੱਟ, ਰਣਵੀਰ ਕਪੂਰ ਵੀ ਨਜ਼ਰ ਆਉਣਗੇ।

Leave a Reply

Your email address will not be published. Required fields are marked *