ਆਖਿਰ ਕਿਉਂ ਇੰਨੇ ਸਾਲਾ ਤੋਂ ਇਕ-ਦੂਜੇ ਤੋਂ ਦੂਰ ਸਨ ਐਮੀ ਤੇ ਅਮਰਿੰਦਰ, ਜਾਣੋ ਵਜ੍ਹਾ

ਜਲੰਧਰ (ਬਿਊਰੋ) : ਫਿਲਮ ਇੰਡਸਟਰੀ ਦੇ ਲੋਕ ਅਕਸਰ ਹੀ ਇਕ-ਦੂਜੇ ਨੂੰ ਮਿਲਦੇ ਰਹਿੰਦੇ ਹਨ ਪਰ ਕਈ ਸਿਤਾਰੇ ਅਜਿਹੇ ਵੀ ਹੁੰਦੇ ਹਨ, ਜਿਹੜੇ ਮਹੀਨੇ ਤਾਂ ਕੀ ਕਈ-ਕਈ ਸਾਲਾ ਤੱਕ ਨਹੀਂ ਮਿਲਦੇ। ਅਜਿਹੇ ਹੀ ਦੋ ਕਲਾਕਾਰ ਹਨ, ਜੋ ਢਾਈ ਸਾਲਾਂ ਬਾਅਦ ਇਕ-ਦੂਜੇ ਨੂੰ ਮਿਲੇ। ਜੀ ਹਾਂ, ਅਸੀਂ ਗੱਲ ਕਰ ਰਹੇ ਹਨ ਫਿਲਮ ਇੰਡਸਟਰੀ ਦੇ ਦੋ ਉੱਘੇ ਅਦਾਕਾਰ ਤੇ ਗਾਇਕ ਅਮਰਿੰਦਰ ਗਿੱਲ ਤੇ ਐਮੀ ਵਿਰਕ ਦੀ। ਦਰਅਸਲ ਹਾਲ ਹੀ ‘ਚ ਐਮੀ ਵਿਰਕ ਨੇ ਹਾਲ ਹੀ ‘ਚ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਅਮਰਿੰਦਰ ਗਿੱਲ ਨਾਲ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦਿਆ ਐਮੀ ਵਿਰਕ ਨੇ ਕੈਪਸ਼ਨ ‘ਚ ਲਿਖਿਆ, ‘Meeting him after 2 n half years… @amrindergill bhaji…. naale bhaji thnku saareyan naaal milaan layi.. asin fer auna miln’। ਦੱਸ ਦਈਏ ਕਿ ਅਮਰਿੰਦਰ ਗਿੱਲ ਤੇ ਐਮੀ ਵਿਰਕ ਆਪਣੇ-ਆਪਣੇ ਕੰਮਾਂ ਨੂੰ ਲੈ ਕੇ ਬਿਜੀ ਚੱਲ ਰਹੇ ਸ਼ੈਡਿਊਲ ਕਾਰਨ ਢਾਈ ਵਰ੍ਹਿਆਂ ਤੱਕ ਇਕ-ਦੂਜੇ ਨੂੰ ਨਾ ਮਿਲ ਸਕੇ।

ਦੱਸਣਯੋਗ ਹੈ ਕਿ ਅਮਰਿੰਦਰ ਗਿੱਲ ਨੇ ਆਪਣਾ ਨਵੇਂ ਪ੍ਰੋਜੈਕਟ ‘ਚੱਲ ਮੇਰਾ ਪੁੱਤ’ ‘ਤੇ ਕੰਮ ਕਰਨ ਸ਼ੁਰੂ ਕਰ ਦਿੱਤਾ ਹੈ,  ਜਿਸ ‘ਚ ਪਾਕਿਸਤਾਨੀ ਆਰਟਿਸਟ ਵੀ ਨਜ਼ਰ ਆਉਣਗੇ। ਇਸ ਤੋਂ ਇਲਾਵਾ ਐਮੀ ਵਿਰਕ ਨੇ ਉਨ੍ਹਾਂ ਪਾਕਿਸਤਾਨੀ ਰੰਗਮੰਚ ਦੇ ਕਲਾਕਾਰਾਂ ਨਾਲ ਵੀ ਮੁਲਾਕਾਤ ਕੀਤੀ ਹੈ, ਜਿਸ ਲਈ ਉਹ ਅਮਰਿੰਦਰ ਗਿੱਲ ਦਾ ਧੰਨਵਾਦ ਕਰ ਰਹੇ ਹਨ। ਦੱਸ ਦਈਏ ਕਿ ਐਮੀ ਵਿਰਕ ਆਪਣੀ ਬਾਲੀਵੁੱਡ ਡੈਬਿਊ ਫਿਲਮ ’83’ ਦੇ ਸ਼ੂਟ ਲਈ ਇੰਗਲੈਂਡ ਪਹੁੰਚੇ ਹੋਏ ਹਨ ਅਤੇ ਅਮਰਿੰਦਰ ਗਿੱਲ ਆਪਣੀ ਆਉਣ ਵਾਲੀ ਫਿਲਮ ‘ਲਾਈਏ ਜੇ ਯਾਰੀਆਂ’ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਉਨ੍ਹਾਂ ਦੀ ਇਹ ਫਿਲਮ 5 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Leave a Reply

Your email address will not be published. Required fields are marked *