RBI ਬੈਂਕਾਂ ‘ਚ ਪਾਵੇਗਾ 50 ਹਜ਼ਾਰ ਕਰੋੜ ਦੀ ਨਕਦੀ

ਨਵੀਂ ਦਿੱਲੀ — ਰੈਪੋ ਰੇਟ ‘ਚ ਲਗਾਤਾਰ ਦੋ ਵਾਰ ਕਟੌਤੀ ਕਰਨ ਦੇ ਬਾਅਦ ਉਪਭੋਗਤਾਵਾਂ ਨੂੰ ਸਸਤਾ ਕਰਜ਼ਾ ਦਵਾਉਣ ਲਈ ਰਿਜ਼ਰਵ ਬੈਂਕ ਬੈਂਕਾਂ ਵਿਚ ਹੋਰ ਨਕਦੀ ਵਧਾਉਣ ਦੀ ਤਿਆਰੀ ਕਰ ਰਿਹਾ ਹੈ। ਮਾਮਲੇ ਨਾਲ ਜੁੜੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਚੋਣਾਂ ਤੋਂ ਬਾਅਦ ਡਾਲਰ-ਰੁਪਿਆ ਐਕਸਚੇਂਜ ਦੇ ਜ਼ਰੀਏ ਬੈਂਕਾਂ ਵਿਚ 50 ਹਜ਼ਾਰ ਕਰੋੜ ਦੀ ਵਾਧੂ ਪੂੰਜੀ ਵਧਾਈ ਜਾ ਸਕਦੀ ਹੈ।

ਰਿਜ਼ਰਵ ਬੈਂਕ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਗਲੇ ਦੋ ਮਹੀਨੇ ‘ਚ ਸਿਸਟਮ ‘ਚ ਤਰਲਤਾ ਵਧਾਉਣ ‘ਤੇ ਜ਼ੋਰ ਦਿੱਤਾ ਜਾਵੇਗਾ, ਤਾਂ ਜੋ ਵਿਆਜ ਦਰਾਂ ਨੂੰ ਘੱਟ ਕੀਤਾ ਜਾ ਸਕੇ। ਰੈਪੋ ਦਰ ‘ਚ ਦੋ ਵਾਰ ਕਟੌਤੀ ਦੇ ਬਾਵਜੂਦ ਵਣਜ ਬੈਂਕਾਂ ਵਲੋਂ ਗਾਹਕਾਂ ਤੱਕ ਲਾਭ ਨਹੀਂ ਪਹੁੰਚਾਇਆ ਗਿਆ। ਸਾਡੀ ਕੋਸ਼ਿਸ਼ ਹੈ ਕਿ ਬੈਂਕਾਂ ਨੂੰ ਲੌੜੀਂਦੀ ਮਾਤਰਾ ਵਿਚ ਨਕਦੀ ਉਪਲੱਬਧ ਕਰਵਾਈ ਜਾਵੇ, ਤਾਂ ਜੋ ਉਹ ਕਰਜ਼ੇ ਦੀ ਲਾਗਤ ਘੱਟ ਕਰ ਸਕਣ ਅਤੇ ਉਪਭੋਗਤਾਵਾਂ ਨੂੰ ਇਸ ਦਾ ਲਾਭ ਮਿਲ ਸਕੇ।

ਇਕ ਹੋਰ ਅਧਿਕਾਰੀ ਨੇ ਕਿਹਾ ਕਿ ਰਿਜ਼ਰਵ ਬੈਂਕ ਦਾ ਇਰਾਦਾ ਮਹਿੰਗਾਈ ਦਰ ਅਤੇ ਕਰਜ਼ੇ ਦੀ ਲਾਗਤ ‘ਚ ਸੰਤੁਲਨ ਬਣਾਉਣ ਦੀ ਹੈ, ਤਾਂ ਜੋ ਕਰਜ਼ਾ ਲੈਣ ਵਾਲਿਆਂ ਨੂੰ ਸਹੂਲਤ ਮਿਲ ਸਕੇ। ਪਿਛਲੇ ਮਹੀਨੇ ਡਾਲਰ-ਰੁਪਿਆ ਐਕਸਚੇਂਜ ਦੇ ਜ਼ਰੀਏ ਰਿਜ਼ਰਵ ਬੈਂਕ ਨੇ ਦੋ ਵਾਰ 70 ਹਜ਼ਾਰ ਕਰੋੜ ਰੁਪਏ ਦੀ ਨਕਦੀ ਸਿਸਟਮ ਵਿਚ ਪਾਈ ਸੀ।

ਵਿਕਾਸ ਦਰ ਨੂੰ ਮਿਲੇਗੀ ਗਤੀ

ਅਧਿਕਾਰੀ ਨੇ ਦੱਸਿਆ ਕਿ ਸੁਸਤ ਅਰਥਵਿਵਸਥਾ ਨੂੰ ਗਤੀ ਦੇਣ ਲਈ ਬਜ਼ਾਰ ਵਿਚ ਨਕਦੀ ਵਧਾਉਣਾ ਜ਼ਰੂਰੀ ਹੈ। ਅਕਤੂਬਰ-ਦਸੰਬਰ ਤਿਮਾਹੀ ‘ਚ ਵਿਕਾਸ ਦਰ ਸੁਸਤ ਹੋ ਕੇ 6..6 ਫੀਸਦੀ ਰਹੀ। ਉੱਚੀ ਵਿਆਜ ਦਰ ਅਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਜਨਵਰੀ-ਮਾਰਚ ‘ਚ ਵੀ ਵਿਕਾਸ ਦਰ ਸੁਸਤ ਰਹੇਗੀ। ਲਿਹਾਜ਼ਾ ਨਕਦੀ ਦੀ ਸਮੀਖਿਆ ਕਰਕੇ ਬਜ਼ਾਰ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਪ੍ਰਵਾਹ ਵਧਾਇਆ ਜਾਵੇਗਾ।

ਬਾਂਡ ਯੀਲਡ ‘ਚ ਗਿਰਾਵਟ

ਰਿਜ਼ਰਵ ਬੈਂਕ ਵਲੋਂ ਬਾਂਡ ਵਿਕਰੀ ਦੇ ਜ਼ਰੀਏ ਬੈਂਕਾਂ ਵਿਚ ਨਕਦੀ ਤਰਲਤਾ ਵਧਾਉਣ ਦੀਆਂ ਖਬਰਾਂ ਨਾਲ ਮੰਗਲਵਾਰ ਨੂੰ 10 ਸਾਲ ਦੇ ਯੀਲਡ(ਵਿਆਜ ਦਰ) ‘ਚ ਗਿਰਾਵਟ ਆਈ। ਇਹ 2 ਆਧਾਰ ਅੰਕ ਘੱਟ ਕੇ 7.39 ਫੀਸਦੀ ‘ਤੇ ਆ ਗਿਆ। ਇਸ ਤੋਂ ਪਹਿਲਾਂ ਤੇਲ ਦੀਆਂ ਉੱਚੀਆਂ ਕੀਮਤਾਂ ਦੇ ਕਾਰਨ ਬਾਂਡ ਯੀਲਡ 7.43 ਫੀਸਦੀ ‘ਤੇ ਸੀ, ਪਰ ਸਿਸਟਮ ਵਿਚ ਪੂੰਜੀ ਵਧਾਉਣ ਲਈ ਬਾਂਡ ਵੇਚਣ ਦੀਆਂ ਖਬਰਾਂ ਦਾ ਅਸਰ ਪੈਣ ਕਾਰਨ ਇਹ ਘੱਟ ਗਿਆ।

Leave a Reply

Your email address will not be published. Required fields are marked *