ਸੁਪਰੀਮ ਕੋਰਟ ਕਾਲੇਜੀਅਮ ਦੇ ਸੁਝਾਏ ਦੋ ਨਾਂ ਸਰਕਾਰ ਨੇ ਕੀਤੇ ਵਾਪਸ

ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਕਾਲੇਜੀਅਮ ਵੱਲੋਂ ਸੁਝਾਏ ਗਏ ਦੋ ਹਾਈ ਕੋਰਟ ਦੇ ਮੁੱਖ ਜੱਜਾਂ ਦੇ ਨਾਂ ਵਾਪਸ ਕਰ ਦਿੱਤੇ ਹਨ। ਇਸ ਗੱਲ ਦੀ ਜਾਣਕਾਰੀ ਇਕ ਸੂਤਰ ਨੇ ਮੰਗਲਵਾਰ ਨੂੰ ਦਿੱਤੀ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਕਾਲੇਜੀਅਮ ਨੇ 12 ਅਪ੍ਰੈਲ ਨੂੰ ਝਾਰਖੰਡ ਹਾਈ ਕੋਰਟ ਦੇ ਮੁੱਖ ਜੱਜ ਜਸਟਿਸ ਅਨਿਰੁੱਧ ਬੋਸ ਤੇ ਗੁਹਾਟੀ ਹਾਈ ਕੋਰਟ ਦੇ ਚੀਫ ਜੱਜ ਏ.ਐੱਸ. ਬੋਪੰਨਾ ਦੇ ਨਾਂ ਦੀ ਸਿਫਾਰਿਸ਼ ਸੁਪਰੀਮ ਕੋਰਟ ਲਈ ਕੀਤੀ ਸੀ।

ਜਾਣਕਾਰੀ ਮੁਤਾਬਕ ਸਰਕਾਰ ਨੇ ਸੀਨੀਅਰਤਾ ਤੇ ਖੇਤਰ ਦੀ ਨੁਮਾਇੰਦਗੀ ਦੇ ਆਧਾਰ ‘ਤੇ ਇਹ ਨਾਂ ਵਾਪਸ ਕੀਤੇ ਹਨ। ਜੇਕਰ ਸੀਨੀਅਰਤਾ ਦੀ ਗੱਲ ਕੀਤੀ ਜਾਵੇ ਤਾਂ ਜਸਟਿਸ ਬੋਸ 12ਵੇਂ ਨੰ ‘ਤੇ ਆਉਂਦੇ ਹਨ ਅਤੇ ਜਸਟਿਸ ਬੋਪੰਨਾ ਦਾ 36ਵਾਂ ਸਥਾਨ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ ਜਸਟਿਸ ਬੋਸ ਦਾ ਨਾਂ ਸਰਕਾਰ ਨੇ ਖਾਰਿਜ ਕੀਤਾ ਹੋਵੇ, ਇਸ ਤੋਂ ਪਹਿਲਾਂ ਵੀ ਕਾਲੇਜੀਅਮ ਨੇ ਜਦੋਂ ਇਨ੍ਹਾਂ ਦੇ ਨਾਂ ਦੀ ਸਿਫਾਰਿਸ਼ ਦਿੱਲੀ ਹਾਈ ਕੋਰਟ ਲਈ ਕੀਤੀ ਸੀ ਪਰ ਸਰਕਾਰ ਨੇ ਉਦੋਂ ਵੀ ਉਨ੍ਹਾਂ ਦਾ ਨਾਂ ਵਾਪਸ ਕਰ ਦਿੱਤਾ ਸੀ।

Leave a Reply

Your email address will not be published. Required fields are marked *