ਰੇਪ ਕੇਸ : ਕਰਨ ਸਿੰਘ ਓਬਰਾਏ ਦੇ ਹੱਕ ‘ਚ ਆਈ ਪੂਜਾ ਬੇਦੀ

ਨਵੀਂ ਦਿੱਲੀ (ਬਿਊਰੋ) — ‘ਜੱਸੀ ਜੈਸੀ ਕੋਈ ਨਹੀਂ’ ਐਕਟਰ ਕਰਨ ਸਿੰਘ ਓਬਰਾਏ ਨੂੰ 6 ਮਈ ਨੂੰ ਮੁੰਬਈ ਪੁਲਸ ਨੇ ਬਲਾਤਕਾਰ ਤੇ ਬਲੈਕਮੇਲ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ‘ਚ ਹੁਣ ਟੀ. ਵੀ. ਪੂਜਾ ਬੇਦੀ ਕਰਨ ਦੇ ਸਪੋਰਟ ‘ਚ ਸਾਹਮਣੇ ਆਈ ਹੈ। ਪੂਜਾ ਨੇ ਕਿਹਾ, ”ਕਰਨ ਸਭ ਤੋਂ ਵਧੀਆ ਤੇ ਸਭ ਤੋਂ ਦਿਆਲੂ ਸ਼ਖਸ ਹੈ, ਜਿਨ੍ਹਾਂ ਮੈਂ ਜਾਣਦੀ ਹਾਂ। ਇਸ ਲਈ ਦੋਸ਼ ਲਾਉਣ ਵਾਲੀ ਮਹਿਲਾ ਤੋਂ ਸਵਾਲ ਕੀਤੇ ਜਾਣੇ ਚਾਹੀਦੇ, ਕਿਉਂਕਿ ਉਸ ਦੇ ਤੱਥ ਤੇ ਉਸ ਦਾ ਬਿਆਨ ਪੂਰੀ ਤਰ੍ਹਾਂ ਅਸਪੱਸ਼ਟ ਹੈ। ਹੁਣ ਕਿਉਂਕਿ ਪੂਜਾ ਮਹਿਲਾਵਾਂ ਦੇ ਅਧਿਕਾਰੀਆਂ ਦੀ ਸਮਰਥਕ ਹੈ ਤਾਂ ਉਨ੍ਹਾਂ ਨੇ ਕਿਹਾ, ”ਕਈ ਮਹਿਲਾਵਾਂ ਆਪਣੇ ਅਧਿਕਾਰੀਆਂ ਦਾ ਬੇਜਾ (ਦਿਮਾਗ) ਇਸਤੇਮਾਲ ਕਰਦੀ ਹੈ ਅਤੇ ਮਰਦਾਂ ‘ਤੇ ਝੂਠੇ ਦੋਸ਼ ਲਾ ਦਿੰਦੀਆਂ ਹਨ।” ਪੂਜਾ ਨੇ ਕਿਹਾ, ”ਜੇਕਰ ਕੋਈ ਮਹਿਲਾ ਕਿਸੇ ਮਰਦ ਨੂੰ ਆਤੰਕਿਤ ਕਰਨ ਲਈ ਉਸ ‘ਤੇ ਝੂਠੇ ਦੋਸ਼ ਲਾ ਰਹੀਆਂ ਹਨ ਤਾਂ ਉਨ੍ਹਾਂ ਨੂੰ ਸਜ਼ਾ ਦੇਣ ਲਈ ਕੀ ਕੀਤਾ ਜਾਣਾ ਚਾਹੀਦਾ?”

ਦੱਸ ਦਈਏ ਕਿ ਮਹਿਲਾ ਅਦਾਕਾਰਾ ਹੈ, ਜੋ ਖੁੱਲ੍ਹ ਕੇ ਕਰਨ ਦੇ ਸਮਰਥਨ ‘ਚ ਸਾਹਮਣੇ ਆਈ ਹੈ। ਸੋਮਵਾਰ ਦੇ ਦਿਨ ਕਰਨ ਓਬਰਾਏ ਨੂੰ ਅੰਧੇਰੀ ਕੋਰਟ ‘ਚ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਐਕਟਰ ਨੂੰ ਨੌ ਮਈ ਤੱਕ ਪੁਲਸ ਕਸਟਡੀ ‘ਚ ਭੇਜਿਆ ਗਿਆ। ਖਬਰ ਹੈ ਕਿ ਸੁਣਵਾਈ ਦੌਰਾਨ ਕਰਨ ਕੋਰਟ ‘ਚ ਹੀ ਰੋ ਪਿਆ ਸੀ। ਐਤਵਾਰ ਦੇਰ ਰਾਤ ਪੀੜਤਾ ਨੇ ਮੁੰਬਈ ਦੇ ਓਸ਼ੀਵਾਰਾ ਪੁਲਸ ‘ਚ ਕਰਨ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਸੀ। ਪੁਲਸ ਨੇ ਆਈ. ਪੀ. ਸੀ. ਦੀ ਧਾਰਾ 376 (ਬਲਤਕਾਰ) ਤੇ 384 (ਜਬਰਨ ਵਸੂਲੀ) ਦੇ ਤਹਿਤ ਟੀ. ਵੀ. ਐਕਟਰ ਦੇ ਖਿਲਾਫ ਕੇਸ ਦਰਜ ਕੀਤਾ। ਪੀੜਤਾ ਦਾ ਦੋਸ਼ ਹੈ ਕਿ ਕਰਨ ਨੇ ਉਸ ਨਾਲ ਵਿਆਹ ਦਾ ਝੂਠਾ ਦਾਅਵਾ ਕਰਕੇ ਸਰੀਰਕ ਸਬੰਧ ਬਣਾਏ ਅਤੇ ਘਟਨਾ ਦਾ ਵੀਡੀਓ ਬਣਾ ਕੇ ਇਸ ਨੂੰ ਸਵਰਜਨਕ ਕਰਨ ਦੀ ਧਮਕੀ ਦਿੱਤੀ।

ਕਰਨ ਕਈ ਟੀ. ਵੀ. ਸ਼ੋਅਜ਼ ‘ਚ ਕੰਮ ਕਰ ਚੁੱਕੇ ਹਨ। ਇਸ ‘ਚ ‘ਸਵਾਭੀਮਾਨ’, ‘ਸਾਇਆ’, ‘ਜੱਸੀ ਜੈਸਾ ਕੋਈ ਨਹੀਂ’, ‘ਜ਼ਿੰਦਗੀ ਬਦਲ ਸਕਤੀ ਹੈ’ ਸ਼ਾਮਲ ਹਨ। ਕਰਨ ਆਖਰੀ ਵਾਰ ਅਮੇਜ਼ੋਨ ਪ੍ਰਾਈਮ ਦੀ ਵੈੱਬ ਸੀਰੀਜ਼ ‘ਇਨਸਾਈਡ ਇਜ’ ‘ਚ ਨਜ਼ਰ ਆਏ ਸਨ। ਕਰਨ ਐਕਟਰ ਹੋਣ ਤੋਂ ਇਲਾਵਾ ਸਿੰਗਰ ਤੇ ਐਂਕਰ ਵੀ ਹੈ। ਉਹ ‘ਬੈਂਡ ਆਫ ਬੁਆਏਜ਼’, ‘ਇੰਡੀਪੌਪ ਬਾਏ ਬੈਂਡ’ ਦਾ ਮੈਂਬਰ ਵੀ ਹੈ।

Leave a Reply

Your email address will not be published. Required fields are marked *