ਬਿਹਾਰ ‘ਚ ਸ਼ਰਾਬ ਬੈਨ ਰੁਕਵਾਉਣ ਦੀ ਕੋਸ਼ਿਸ਼ ‘ਚ ਸੀ ਮਾਲਿਆ

ਨਵੀਂ ਦਿੱਲੀ—ਜਾਂਚ ਏਜੰਸੀਆਂ ਨੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਅਤੇ ਲਾਬਿੰਗ ਕਰਨ ਵਾਲੇ ਦੀਪਕ ਤਲਵਾਰ ਦੇ ਵਿਚਕਾਰ ਸੰਬੰਧ ਹੋਣ ਦਾ ਦਾਅਵਾ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਨੇ ਕਥਿਤ ਤੌਰ ‘ਤੇ ਇਕ-ਦੂਜੇ ਨੂੰ ਜੋ ਸੰਦੇਸ਼ ਭੇਜੇ ਸਨ ਉਹ ਜਾਂਚ ਏਜੰਸੀਆਂ ਦੇ ਹੱਥ ਲੱਗ ਗਏ ਹਨ ਅਤੇ ਇਨ੍ਹਾਂ ਦਾ ਰਿਸ਼ਤਾ ਸਾਬਿਤ ਹੋ ਰਿਹਾ ਹੈ। ਇਕ ਸੂਤਰ ਨੇ ਦੱਸਿਆ ਕਿ ਤਲਵਾਰ ਨੇ ਮਾਲਿਆ ਲਈ ‘ਲਾਬਿੰਗ’ ਕੀਤੀ ਸੀ ਅਤੇ ਇਹ ਦੋਵੇਂ ਇਕ ਦੂਜੇ ਦੇ ਬਹੁਤ ਕਰੀਬ ਸਨ। ਤਲਵਾਰ ਨੂੰ ਕਰਪਸ਼ਨ ਦੇ ਇਕ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ।
ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਸੰਦੇਸ਼ਾਂ ਤੋਂ ਪਤਾ ਚੱਲਦਾ ਹੈ ਕਿ ਬਿਹਾਰ ਸਰਕਾਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਉਹ ਸ਼ਰਾਬ ‘ਤੇ ਰੋਕ ਨਾ ਲਗਾਏ ਅਤੇ ਕਿੰਗਫਿਸ਼ਰ ਲੋਨ ਸਕੈਂਡਲ ਦੀ ਸੀਬੀਆਈ ਜਾਂਚ ਦੇ ਦਾਅਰੇ ‘ਚ ਏਅਰਬੱਸ ਨੂੰ ਵੀ ਸ਼ਾਮਲ ਕੀਤੇ ਜਾ ਸਕਣ ‘ਤੇ ਚਿੰਤਾ ਜਤਾਈ ਗਈ ਸੀ। ਇਨ੍ਹਾਂ ‘ਚੋਂ 2016 ‘ਚ ਮਾਲਿਆ ਦੇ ਲੰਡਨ ਚਲੇ ਜਾਣ ਦੇ ਬਾਅਦ ਮੀਡੀਆ ਨੂੰ ਜਾਰੀ ਇਕ ਬਿਆਨ ਦਾ ਜ਼ਿਕਰ ਵੀ ਹੈ। ਸੂਤਰਾਂ ਨੇ ਦੱਸਿਆ ਕਿ ਮਾਲਿਆ ਅਤੇ ਤਲਵਾਰ ਦੇ ਇਲਾਵਾ ਉਨ੍ਹਾਂ ਦੇ ਸਹਿਯੋਗੀਆਂ ਦੇ ਵਿਚਕਾਰ ਸੰਦੇਸ਼ਾਂ ਦਾ ਆਦਾਨ-ਪ੍ਰਦਾਨ ਈਮੇਲ ਅਤੇ ਐੱਸ.ਅੱਮ.ਐੱਸ. ਦੇ ਰਾਹੀਂ ਹੋਇਆ।
ਸ਼ਰਾਬ ਬੈਨ ਨਹੀਂ ਚਾਹੁੰਦਾ ਸੀ ਮਾਲਿਆ
ਬਿਹਾਰ ‘ਚ ਸ਼ਰਾਬ ‘ਤੇ ਬੈਨ ਦੇ ਬਾਰੇ ‘ਚ ਸੰਦੇਸ਼ਾਂ ਦੇ ਆਦਾਨ-ਪ੍ਰਦਾਨ ‘ਚ ਯੂਨਾਈਟਿਡ ਸਿਪਰਿਟਸ ਅਤੇ ਤਲਵਾਰ ਦੀ ਕੰਪਨੀ ਦੀਪਕ ਤਲਵਾਰ ਐਸੋਸੀਏਟਸ ਦੇ ਅਧਿਕਾਰੀ ਵੀ ਸ਼ਾਮਲ ਸਨ। ਯੂ.ਐੱਸ.ਐੱਲ. ‘ਤੇ ਉਦੋਂ ਮਾਲਿਆ ਦਾ ਕੰਟਰੋਲ ਸੀ। ਇਹ ਸੰਦੇਸ਼ ਸੀ.ਬੀ.ਆਈ. ਅਤੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਜੁਟਾਏ ਅਤੇ ਉਨ੍ਹਾਂ ਨੂੰ ਕੋਰਟ ‘ਚ ਪੇਸ਼ ਕੀਤਾ ਤਾਂ ਜੋ ਇਹ ਸਾਬਿਤ ਕੀਤਾ ਜਾ ਸਕੇ ਕਿ ਮਾਲਿਆ ਲਈ ਤਲਵਾਰ ਨੇ ਲਾਬਿੰਗ ਕੀਤੀ ਸੀ।
ਤਲਵਾਰ ਦੇ ਇਕ ਸਹਿਯੋਗੀ ਨੇ 4 ਦਸੰਬਰ 2015 ਨੂੰ ਇਕ ਈਮੇਲ ਦੇ ਰਾਹੀਂ ਯੂਨਾਈਟਿਡ ਸਿਪਰਿਟਸ ਤੋਂ ਪੁੱਛਿਆ ਸੀ ਕਿ ਸ਼ਰਾਬ ‘ਤੇ ਪ੍ਰਸਤਾਵਿਤ ਪ੍ਰਤੀਬੰਧ ਦੀ ਹਿਊਮਨ ਕਾਸਟ’ ਕੀ ਹੋਵੇਗੀ। ਇਸ ਈਮੇਲ ਦਾ ਟਾਈਟਲ ਸੀ ‘ਪ੍ਰੈਜੇਂਟੇਸ਼ਨ ਫਾਰ ਇੰਟਰੈਕਸ਼ਨ ਵਿਦ ਬਿਹਾਰ ਗਵਰਨਮੈਂਟ’। ਇਸ ਦੇ ਬਾਅਦ ਦੀਆਂ ਈਮੇਲ ‘ਚ ਸੂਬੇ ਦੇ ਮੁੱਖ ਮੰਤਰੀ ਅਤੇ ਚੀਫ ਸੈਕ੍ਰੇਟਰੀ ਨਾਲ ਮੀਟਿੰਗਸ ਕਰਵਾਉਣ ਦੀ ਯੋਜਨਾ ਦੀ ਚਰਚਾ ਸੀ ਤਾਂ ਜੋ ਪ੍ਰਤੀਬੰਧ ਨਹੀਂ ਲਗਾਉਣ ਲਈ ਉਨ੍ਹਾਂ ਨੂੰ ਮਨਾਇਆ ਜਾ ਸਕੇ।
ਵਿਦੇਸ਼ੀ ਏਅਰਲਾਈਨਸ ਨੂੰ ਫਾਇਦਾ ਪਹੁੰਚਾਉਣ ਲਈ ਰਿਸ਼ਵਤ
ਇਨਫੋਰਸਮੈਂਟ ਡਾਇਰੈਕਟਰੇਟ ਨੇ ਦੋਸ਼ ਲਗਾਇਆ ਕਿ ਇਸ ਸਾਲ ਦੁਬਈ ਤੋਂ ਹਵਾਲਗੀ ਲਈ ਭਾਰਤ ਲਿਆਏ ਗਏ ਤਲਵਾਰ ਨੂੰ 272 ਕਰੋੜ ਰੁਪਏ ਦੀ ਰਿਸ਼ਵਤ ਮਿਲੀ ਸੀ। ਈਡੀ ਦਾ ਦੋਸ਼ ਹੈ ਕਿ 2008-09 ‘ਚ ਏਅਰ ਇੰਡੀਆ ਦੀ ਬਜਾਏ ਵਿਦੇਸ਼ੀ ਏਅਰਲਾਈਨਸ ਨੂੰ ਕਥਿਤ ਤੌਰ ‘ਤੇ ਫਾਇਦੇ ਵਾਲੇ ਏਅਰ ਟ੍ਰੈਫਿਕ ਰਾਈਟਸ ਦਿਵਾਉਣ ‘ਚ ਵਿਚੋਲਗੀ ਕਰਨ ਦੇ ਬਦਲੇ ਤਲਵਾਰ ਨੂੰ ਇਹ ਰਕਮ ਮਿਲੀ। ਫਰਵਰੀ ‘ਚ ਈ.ਡੀ. ਨੇ ਕੋਰਟ ਦੀ ਮੌਖਿਕ ਤੌਰ ‘ਤੇ ਦੱਸਿਆ ਕਿ ਤਲਵਾਰ ਅਤੇ ਮਾਲਿਆ ਦੇ ਵਿਚਕਾਰ ਕਨੈਕਸ਼ਨ ਸੀ।

Leave a Reply

Your email address will not be published. Required fields are marked *