ਪ੍ਰੈੱਸ ਕਾਨਫਰੰਸ ‘ਚ ਮਾਂ ਨੂੰ ਯਾਦ ਕਰਦਿਆਂ ਭਾਵੁਕ ਹੋਏ ਬਿੱਲ ਸ਼ੌਰਟਨ

ਸਿਡਨੀ— ਆਸਟ੍ਰੇਲੀਆ ‘ਚ ਰਾਜਨੀਤਕ ਦਲ ਲੇਬਰ ਪਾਰਟੀ ਦੇ ਮੁਖੀ ਬਿੱਲ ਸ਼ੌਰਟਨ ਨੇ ਪ੍ਰੈੱਸ ਕਾਨਫਰੰਸ ਨੂੰ ਰੋਂਦੇ ਹੋਏ ਸੰਬੋਧਿਤ ਕੀਤਾ। ਬਿੱਲ ਸ਼ੌਰਟਨ ਦੀ ਮਾਂ ਬਾਰੇ ਕਈ ਪ੍ਰਸ਼ਨ ਉੱਠੇ ਜੋ ਉਨ੍ਹਾਂ ਦੇ ਦਿਲ ਨੂੰ ਠੇਸ ਪਹੁੰਚਾ ਗਏ। ਉਨ੍ਹਾਂ ਰੋਂਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਮਾਂ ਦੀ ਮੌਤ ਹੋਈ ਨੂੰ 5 ਸਾਲ ਹੋ ਚੁੱਕੇ ਹਨ। ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ। ਉਨ੍ਹਾਂ ਕਿਹਾ ਕਿ ਉਹ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਹਨ ਤੇ ਬਹੁਤ ਯਾਦ ਕਰਦੇ ਹਨ ਪਰ ਇਸ ਸਮੇਂ ਮੈਂ ਇਹ ਕਹਿਣਾ ਚਾਹਾਂਗਾ ਕਿ ਚੰਗਾ ਹੋਇਆ ਕਿ ਉਹ ਇਸ ਤਰ੍ਹਾਂ ਦੀਆਂ ਗਲਤ ਟਿੱਪਣੀਆਂ ਸੁਣਨ ਲਈ ਇਸ ਦੁਨੀਆ ‘ਤੇ ਨਹੀਂ ਹਨ। ਜਾਣਕਾਰੀ ਮੁਤਾਬਕ ਉਨ੍ਹਾਂ ਦੀ ਮਾਂ ਦੀ ਪੜ੍ਹਾਈ ਤੇ ਕੰਮ ‘ਤੇ ਕੁੱਝ ਲੋਕਾਂ ਨੇ ਟਿੱਪਣੀ ਕੀਤੀ ਸੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮਾਂ ਨੇ ਬਹੁਤ ਗਰੀਬੀ ‘ਚ ਸਮਾਂ ਬਤੀਤ ਕੀਤਾ ਤੇ ਉਨ੍ਹਾਂ ਕੋਲ ਉਸ ਸਮੇਂ ਪੜ੍ਹਾਈ ਕਰਨ ਲਈ ਪੈਸੇ ਵੀ ਨਹੀਂ ਸਨ ਪਰ ਮੁਸ਼ਕਲਾਂ ‘ਚ ਪੜ੍ਹਦੇ ਹੋਏ ਉਨ੍ਹਾਂ ਨੇ ਸਕੂਲ ‘ਚ ਟੌਪ ਕੀਤਾ ਸੀ। ਜਦ ਅਸੀਂ ਵੱਡੇ ਹੋ ਰਹੇ ਸੀ ਤਾਂ ਸਾਡੀ ਮਾਂ ਨੇ ਉਸ ਸਮੇਂ ਪੀ. ਐੱਚ. ਡੀ. ਕੀਤੀ ਸੀ। 40 ਸਾਲ ਦੀ ਉਮਰ ‘ਚ ਮੇਰੀ ਮਾਂ ਨੇ ਲਾਅ ਸਕੂਲ ‘ਚ ਦਾਖਲਾ ਲਿਆ ਸੀ। ਉਸ ਨੇ ਇਕ ਕਿਤਾਬ ਵੀ ਲਿਖੀ ਤੇ ਲੋਕਾਂ ਨੂੰ ਪੜ੍ਹਾਈ ਸਬੰਧੀ ਸੁਚੇਤ ਕੀਤਾ। ਇਸ ਸਬੰਧੀ ਜਦ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਬਿੱਲ ਸ਼ੌਰਟਨ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਬਿੱਲ ਸ਼ੌਰਟਨ ਨਾਲ ਹਮਦਰਦੀ ਰੱਖਦੇ ਹਨ ਪਰ ਇਹ ਚੋਣਾਂ ਸਾਡੇ ਪਰਿਵਾਰਾਂ ਸਬੰਧੀ ਨਹੀਂ ਸਗੋਂ ਦੇਸ਼ ਨਾਲ ਸਬੰਧਤ ਹਨ।

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ‘ਚ 18 ਮਈ ਨੂੰ ਫੈਡਰਲ ਚੋਣਾਂ ਹਨ ਅਤੇ ਮੌਜੂਦਾ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਲੇਬਰ ਪਾਰਟੀ ਦੇ ਮੁਖੀ ਬਿੱਲ ਸ਼ੌਰਟਨ ਵਿਚਕਾਰ ਸਖਤ ਮੁਕਾਬਲਾ ਹੈ।

Leave a Reply

Your email address will not be published. Required fields are marked *