ਨਾਈਜੀਰੀਆ ‘ਚ 5 ਭਾਰਤੀ ਅਗਵਾ, ਸੁਸ਼ਮਾ ਸਵਰਾਜ ਨੇ ਲਿਆ ਨੋਟਿਸ

ਨਾਈਜਰ (ਏਜੰਸੀ)- ਨਾਈਜੀਰੀਆ ਵਿਚ ਸਮੁੰਦਰੀ ਲੁਟੇਰਿਆਂ ਨੇ ਪੰਜ ਭਾਰਤੀ ਜਹਾਜ਼ੀਆਂ ਨੂੰ ਅਗਵਾ ਕਰ ਲਿਆ ਹੈ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਮਾਮਲੇ ‘ਤੇ ਨੋਟਿਸ ਲੈਂਦਿਆਂ ਭਾਰਤੀ ਹਾਈ ਕਮਿਸ਼ਨ ਨੂੰ ਅਗਵਾ ਕੀਤੇ ਗਏ ਨੌਜਵਾਨਾਂ ਦੀ ਰਿਹਾਈ ਯਕੀਨੀ ਬਣਾਉਣ ਲਈ ਉਥੋਂ ਦੀ ਸਰਕਾਰ ਨਾਲ ਉੱਚ ਪੱਧਰੀ ਗੱਲਬਾਤ ਕਰਨ ਲਈ ਕਿਹਾ ਹੈ। ਸੁਸ਼ਮਾ ਨੇ ਨਾਈਜੀਰੀਆ ਵਿਚ ਭਾਰਤੀ ਰਾਜਦੂਤ ਅਭੈ ਠਾਕੁਰ ਤੋਂ ਇਸ ਮਾਮਲੇ ਵਿਚ ਰਿਪੋਰਟ ਭੇਜਣ ਲਈ ਕਿਹਾ ਹੈ। ਸਵਰਾਜ ਨੇ ਟਵੀਟ ਕਰਕੇ ਕਿਹਾ ਕਿ ਮੈਂ ਅਜਿਹੀਆਂ ਖਬਰਾਂ ਦੇਖੀਆਂ ਜਿਸ ਵਿਚ ਨਾਈਜੀਰੀਆ ਵਿਚ ਪੰਜ ਭਾਰਤੀ ਜਹਾਜ਼ੀਆਂ ਨੂੰ ਅਗਵਾ ਕਰਨ ਬਾਰੇ ਦੱਸਿਆ ਗਿਆ ਹੈ। ਮੈਂ ਭਾਰਤੀ ਹਾਈ ਕਮਿਸ਼ਨ ਨੂੰ ਉਨ੍ਹਾਂ ਦੀ ਰਿਹਾਈ ਲਈ ਨਾਈਜੀਰੀਆ ਸਾਹਮਣੇ ਮਾਮਲਾ ਚੁੱਕਣ ਲਈ ਕਹਿ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਭੈ-ਕਿਰਪਾ ਕਰਕੇ ਇਲ ਨੂੰ ਦੇਖੋ ਅਤੇ ਮੈਨੂੰ ਰਿਪੋਰਟ ਕਰੋ। 

Leave a Reply

Your email address will not be published. Required fields are marked *