ਘਟੇਗਾ Airtel ਦਾ ਵਾਇਰਲੈੱਸ ਮਾਲੀਆ

ਨਵੀਂ ਦਿੱਲੀ — ਭਾਰਤੀ ਏਅਰਟੈੱਲ ਦੇ ਦੇਸੀ ਵਾਇਰਲੈੱਸ ਮਾਲੀਆ ‘ਚ 4.1 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦਾ ਮੁੱਖ ਕਾਰਨ ਛੋਟੇ ਪਲਾਨ ਵਾਲੇ ਗਾਹਕਾਂ ਤੋਂ ਦੂਰੀ ਅਤੇ 4ਜੀ ਗਾਹਕਾਂ ਨੂੰ ਲਗਾਤਾਰ ਜੋੜਣਾ ਹੈ। ਇਸ ਤਰੀਕੇ ਨਾਲ ਏਅਰਟੈੱਲ ਨੇ ਇਸ ਖੇਤਰ ਵਿਚ ਮਾਲੀਆ ਦੇ ਲਿਹਾਜ਼ ਨਾਲ ਰਿਲਾਂਇੰਸ ਜੀਓ ਅਤੇ ਆਪਣੇ ਵਿਚਕਾਰ ਦੇ ਫਰਕ ਨੂੰ ਘਟਾਇਆ ਹੈ। ਪਰ ਗਾਹਕ ਜੋੜਣ ਦੇ ਮਾਮਲੇ ਵਿਚ ਸੁਸਤ ਰਫਤਾਰ ਕਾਰਨ ਚਿੰਤਾ ਹੋ ਸਕਦੀ ਹੈ। ਚੌਥੀ ਤਿਮਾਹੀ ‘ਚ ਏਅਰਟੈੱਲ ਦਾ ਵਾਇਰਲੈੱਸ ਕਾਰੋਬਾਰ ‘ਚ 4.1 ਫੀਸਦੀ ਦੇ ਵਾਧੇ ਨਾਲ 10,632 ਕਰੋੜ ਰੁਪਏ ਪਹੁੰਚ ਗਿਆ। ਜੀਓ ਦੇ ਓਪਰੇਟਿੰਗ ਤੋਂ ਸਿੰਗਲ ਮਾਲੀਆ ਤਿਮਾਹੀ ਦੇ ਦੌਰਾਨ ਮਾਰਚ 2019 ‘ਚ 7 ਫੀਸਦੀ ਵਧ ਕੇ 11,106 ਕਰੋੜ ਰੁਪਏ ਰਿਹਾ ਹੈ।

ਭਾਰਤੀ ਏਅਰਟੈੱਲ ਦੇ ਵਾਇਰਲੈੱਸ ਕਾਰੋਬਾਰ ਦੀ ਰਿਲਾਂਇੰਸ ਜੀਓ ਨਾਲ ਤੁਲਨਾ ਕਰਦੇ ਹੋਏ ਐਸ.ਬੀ.ਆਈ. ਸਕਿਓਰਟੀਜ਼ ਨੇ ਕਿਹਾ ਹੈ ਕਿ ਭਾਰਤੀ ਏਅਰਟੈੱਲ ਨੇ ਪ੍ਰਤੀ ਗਾਹਕ ਮਾਲੀਆ ਦੇ ਮਾਮਲੇ ਵਿਚ ਬਿਹਤਰ ਕੀਤਾ ਹੈ ਕਿਉਂਕਿ ਇਸਨੇ ਆਪਣੀ ਸਥਿਤੀ ‘ਚ 20 ਫੀਸਦੀ ਤੱਕ ਦਾ ਸੁਧਾਰ ਹਾਸਲ ਕਰ ਲਿਆ ਹੈ। ਦੂਜੇ ਪਾਸੇ ਜੀਓ ਦਾ ਏ.ਆਰ.ਪੀ.ਯੂ. 3 ਫੀਸਦੀ ਘਟਿਆ ਹੈ। ਔਸਤ ਮਾਲੀਆ ਪ੍ਰਤੀ ਗ੍ਰਾਹਕ ਸਾਲ ਦਰ ਸਾਲ ਦੇ ਹਿਸਾਬ ਨਾਲ 15.50 ਫੀਸਦੀ ਘੱਟ ਕੇ 104 ਰੁਪਏ ਰਹਿ ਗਿਆ, ਜਿਹੜਾ ਕਿ ਇਕ ਤਿਮਾਹੀ ਪਹਿਲਾਂ 123 ਰੁਪਏ ਰਿਹਾ ਸੀ। ਰਿਲਾਂਇੰਸ ਜੀਓ, ਭਾਰਤ ਸੰਚਾਰ ਨਿਗਮ ਲਿਮਟਿਡ ਅਤੇ ਭਾਰਤੀ ਏਅਰਟੈੱਲ ਨੇ ਗਾਹਕ ਜੋੜੇ ਹਨ ਜਦੋਂਕਿ ਵੋਡਾਫੋਨ ਆਈਡੀਆ ਅਤੇ ਟਾਟਾ ਟੈਲੀ ਨੇ ਦਸੰਬਰ 2018 ‘ਚ ਆਪਣੇ ਗਾਹਕ ਗਵਾਏ ਹਨ। ਇਹ ਜਾਣਕਾਰੀ ਟ੍ਰਾਈ ਦੇ ਮਹੀਨਾਵਾਰ ਅੰਕੜਿਆਂ ਤੋਂ ਮਿਲੀ।

ਰਿਲਾਂਇੰਸ ਜੀਓ ਨੇ 93 ਲੱਖ ਨਵੇਂ ਮੋਬਾਇਲ ਗਾਹਕ ਜੋੜੇ, BSNL ਨੇ 9.82 ਲੱਖ ਮੋਬਾਇਲ ਗਾਹਕ ਜਦੋਂਕਿ ਭਾਰਤੀ ਏਅਰਟੈੱਲ ਨੇ 1 ਲੱਖ ਤੋਂ ਜ਼ਿਆਦਾ ਨਵੇਂ ਗਾਹਕ ਜੋੜੇ। ਦੂਜੇ ਪਾਸੇ ਵੋਡਾਫੋਨ-ਆਈਡੀਆ ਨੇ 35.8 ਲੱਖ ਮੋਬਾਇਲ ਗਾਹਕ ਗਵਾ ਦਿੱਤੇ ਅਤੇ ਟਾਟਾ ਟੈਲੀ ਨੇ 8.4 ਲੱਖ। ਇਸ ਖੇਤਰ ਵਿਚ ਮਾਲੀਆ ਦੀ ਰਫਤਾਰ ਲਈ ਗਾਹਕਾਂ ਦੀ ਸੰਖਿਆ ਘੱਟ ਜੁੜਨਾ ਘਾਤਕ ਸਾਬਤ ਹੋ ਸਕਦਾ ਹੈ।

ਘੱਟੋ-ਘੱਟ ਰੀਚਾਰਜ ਪਲਾਨ ਪੇਸ਼ ਕਰਨ ਤੋਂ ਪਹਿਲਾਂ ਗਾਹਕ ਕੰਪਨੀ ਨੂੰ ਸਿਫਰ ਮਾਲੀਆ ਦੇ ਰਹੇ ਸਨ, ਅਜਿਹੇ ‘ਚ ਹੁਣ ਇਨ੍ਹਾਂ ਗਾਹਕਾਂ ਤੋਂ ਮਿਲਣ ਵਾਲੇ ਮਾਲੀਆ ‘ਚ 20-25 ਰੁਪਏ ਦਾ ਵਾਧਾ ਹੋਇਆ ਹੈ। ਉਦਾਹਰਣ ਲਈ ਜੇਕਰ ਪਹਿਲੇ 100 ਗਾਹਕ ਸਨ ਤਾਂ ਉਨ੍ਹਾਂ ਵਿਚੋਂ 30 ਫੀਸਦੀ ਅਜਿਹੇ ਗਾਹਕ ਸਨ ਜਿਹੜੇ ਲਾਈਫ ਟਾਈਮ ਫਰੀ ਇਨਕਮਿੰਗ ਸਿਮ ਦਾ ਇਸਤੇਮਾਲ ਕਰ ਰਹੇ ਸਨ।

Leave a Reply

Your email address will not be published. Required fields are marked *